ਜਤਿੰਦਰ ਸਿੰਘ ਇੰਸਾਂ ਦਾ ਪਰਿਵਾਰ ਪਿਛਲੇ 30 ਸਾਲਾਂ ਤੋਂ ਲੋੜਵੰਦਾਂ ਦੀ ਮਦਦ ਕਰ ਰਿਹੈ: 85 ਮੈਂਬਰ | Welfare Work
Welfare Work: (ਨਰਿੰਦਰ ਸਿੰਘ ਬਠੋਈ) ਪਟਿਆਲਾ। ਅੱਜ ਪਿੰਡ ਬਠੋਈ ਕਲਾਂ ਬਲਾਕ ਬਠੋਈ-ਡਕਾਲਾ ਦੇ ਪ੍ਰੇਮੀ ਜਤਿੰਦਰ ਸਿੰਘ ਇੰਸਾਂ ਪੁੱਤਰ ਅਮਰ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ’ਤੇ ਚੱਲਦਿਆਂ 10 ਲੋੜਵੰਦ ਪਰਿਵਾਰਾਂ ਨੂੰ ਹਫਤੇ ਭਰ ਦਾ ਰਾਸ਼ਨ ਮੁਹੱਈਆ ਕਰਵਾਇਆ ਗਿਆ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਬਲਾਕ ਬਠੋਈ-ਡਕਾਲਾ 85 ਮੈਂਬਰ ਨਛੱਤਰ ਸਿੰਘ ਇੰਸਾਂ ਅਤੇ ਬਲਾਕ ਪ੍ਰੇਮੀ ਸੇਵਕ ਜਗਰੂਪ ਸਿੰਘ ਨੇ ਇਸ ਪਰਿਵਾਰ ਦੀ ਸਲਾਘਾ ਕਰਦਿਆਂ ਕਿਹਾ ਕਿ ਪ੍ਰੇਮੀ ਜਤਿੰਦਰ ਸਿੰਘ ਇੰਸਾਂ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਸਫਾਈ ਅਭਿਆਨਾਂ ’ਚ ਸੇਵਾ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਗਰੀਬ ਲੋੜਵੰਦ ਪਰਿਵਾਰਾਂ ਦੀ ਵੀ ਆਰਥਿਕ ਸਹਾਇਤਾ ਕਰਦਾ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਬਲਾਕ ਬਠੋਈ-ਡਕਾਲਾ ਵੱਲੋਂ ਜੋ ਵੀ ਹੁਣ ਤੱਕ ਲੋੜਵੰਦਾਂ ਦੇ ਮਕਾਨ ਬਣਾਏ ਗਏ ਹਨ, ਉਨ੍ਹਾਂ ਵਿੱਚ ਪ੍ਰੇਮੀ ਜਤਿੰਦਰ ਸਿੰਘ ਇੰਸਾਂ ਵੱਲੋਂ ਵੱਧ ਚੜ੍ਹ ਕੇ ਯੋਗਦਾਨ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Fazilka News: ਮਹਿਲਾ ਸ਼ਕਤੀ ਸੰਭਾਲ ਰਹੀ ਜ਼ਿਲ੍ਹਾ ਫਾਜ਼ਿਲਕਾ ਦੀ ਕਮਾਨ
ਉਹਨਾਂ ਦੱਸਿਆ ਕਿ ਮਾਨਵਤਾ ਭਲਾਈ ਦੀ ਸੇਵਾ ਵਿੱਚ ਜਤਿੰਦਰ ਸਿੰਘ ਦੇ ਦਾਦਾ ਤੇ ਪਿਤਾ ਅਮਰ ਸਿੰਘ ਤੋਂ ਇਲਾਵਾ ਸਾਰਾ ਪਰਿਵਾਰ ਪਿਛਲੇ 30 ਸਾਲਾਂ ਤੋਂ ਸੇਵਾ ਕਰਦਾ ਆ ਰਿਹਾ ਹੈ। ਦੱਸਣਯੋਗ ਹੈ ਕਿ ਪ੍ਰੇਮੀ ਜਤਿੰਦਰ ਸਿੰਘ ਇਲਾਕੇ ’ਚ ਕ੍ਰਿਕਟ ਖਿਡਾਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਜਤਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕੀਤਾ ਜਾਂਦਾ ਰਿਹਾ ਹੈ ਅਤੇ ਕਾਫੀ ਜਿਆਦਾ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਕੇ ਨਸ਼ੇ ਵਰਗੀ ਭੈੜੀ ਅਲਾਮਤ ਤੋਂ ਛੁਟਕਾਰਾਂ ਦਿਵਾ ਚੁੱਕੇ ਹਨ। ਇਨ੍ਹਾਂ ਕੀਤੇ ਗਏ ਕਾਰਜਾਂ ਕਰਕੇ ਪ੍ਰੇਮੀ ਜਤਿੰਦਰ ਸਿੰਘ ਨੂੰ ਵੱਖ-ਵੱਖ ਸਪੋਰਟਸ ਕਲੱਬਾਂ ਵੱਲੋਂ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। Welfare Work