Fazilka News: ਮਹਿਲਾ ਸ਼ਕਤੀ ਸੰਭਾਲ ਰਹੀ ਜ਼ਿਲ੍ਹਾ ਫਾਜ਼ਿਲਕਾ ਦੀ ਕਮਾਨ

Fazilka News
Fazilka News: ਮਹਿਲਾ ਸ਼ਕਤੀ ਸੰਭਾਲ ਰਹੀ ਜ਼ਿਲ੍ਹਾ ਫਾਜ਼ਿਲਕਾ ਦੀ ਕਮਾਨ

ਲੜਕੀਆਂ ਦੇ ਅੱਗੇ ਵਧਣ ’ਚ ਬਣ ਰਹੀ ਹੈ ਪ੍ਰੇਰਨਾ ਸਰੋਤ | Fazilka News

Fazilka News: ਫਾਜ਼ਿਲਕਾ (ਰਜਨੀਸ਼ ਰਵੀ)। ਜ਼ਿਲ੍ਹਾ ਫਾਜ਼ਿਲਕਾ ’ਚ ਜਿਲ੍ਹੇ ਦੀ ਲਗਭਗ ਸਮੁੱਚੀ ਕਮਾਂਡ ਮਹਿਲਾ ਸ਼ਕਤੀ ਦੇ ਹੱਥ ਵਿੱਚ ਹੈ। ਜਿਸ ਨੂੰ ਮਹਿਲਾ ਸ਼ਕਤੀ ਦੁਆਰਾ ਬਾਖੂਬੀ ਨਿਭਾਇਆ ਜਾ ਰਿਹਾ ਹੈ। ਇਸ ਸਬੰਧੀ ਜੇਕਰ ਜਿਲ੍ਹੇ ਦੇ ਮੁੱਖ ਵਿਭਾਗਾਂ ਦੀ ਗੱਲ ਕਰੀਏ ਤਾਂ ਮਹਿਲਾ ਅਧਿਕਾਰੀ ਜਿੱਥੇ ਆਪਣੀ ਸਰਕਾਰੀ ਡਿਊਟੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਹਨ, ਉੱਥੇ ਸਮਾਜ ਵਿੱਚ ਲੜਕੀਆਂ ਦੇ ਅੱਗੇ ਵਧਣ ’ਚ ਵੀ ਪ੍ਰੇਰਨਾ ਸਰੋਤ ਵਜੋਂ ਇੱਕ ਉਦਾਹਰਨ ਸਥਾਪਿਤ ਕਰ ਰਹੇ ਹਨ। ਇਸ ਸਬੰਧੀ ਜੇਕਰ ਸਿਲਸਿਲੇਵਾਰ ਗੱਲ ਕਰੀਏ ਤਾਂ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵਜੋਂ ਅਮਰਪ੍ਰੀਤ ਕੌਰ ਸੰਧੂ ਆਈਏਐਸ ਸੇਵਾਵਾਂ ਪ੍ਰਦਾਨ ਕਰ ਰਹੇ ਹਨ ਜੋ 2016 ਬੈਚ ਦੇ ਆਈਏਐਸ ਅਧਿਕਾਰੀ ਹਨ ਉਨ੍ਹਾਂ ਕੋਲ ਡਿਪਟੀ ਕਮਿਸ਼ਨਰ ਵਰਗੇ ਅਹਿਮ ਅਹੁਦੇ ਦੇ ਨਾਲ-ਨਾਲ ਅਬੋਹਰ ਮਿਊਂਸਿਪਲ ਕਮਿਸ਼ਨਰ ਦਾ ਵੀ ਚਾਰਜ ਹੈ ।

ਇਸੇ ਤਰ੍ਹਾਂ ਜਿਲ੍ਹੇ ’ਚ ਬਤੌਰ ਏਡੀਸੀ (ਜ) ਵਰਗੇ ਅਹਿਮ ਅਹੁਦੇ ’ਤੇ ਵੀ ਡਾ. ਮਨਦੀਪ ਕੌਰ ਆਪਣੀਆਂ ਸੇਵਾਵਾਂ ਦੇ ਰਹੇ ਹਨ । ਜ਼ਿਲ੍ਹਾ ਪ੍ਰਸ਼ਾਸਨ ਨੂੰ ਸਮੁੱਚੇ ਅਤੇ ਸਮੂਥ ਢੰਗ ਨਾਲ ਚਲਾਉਣ ਲਈ ਇਸ ਅਹੁਦੇ ਦਾ ਅਹਿਮ ਕੰਮ ਹੁੰਦਾ ਹੈ। ਇਸੇ ਤਰ੍ਹਾਂ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਵਜੋਂ ਵੀ ਡਾ. ਕਵਿਤਾ ਸਿੰਘ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਜਿੱਥੇ ਉਹ ਜ਼ਿਲ੍ਹ੍ਹਾ ਪਰਿਵਾਰ ਭਲਾਈ ਅਫਸਰ ਵਜੋਂ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਨੂੰ ਲਾਗੂ ਕਰਨ ਵਿੱਚ ਆਪਣਾ ਯੋਗਦਾਨ ਦੇ ਰਹੇ ਹਨ ਉਸ ਦੇ ਨਾਲ ਟੀਕਾਕਰਨ ਤੇ ਸਿਹਤ ਸਬੰਧੀ ਹੋਰ ਸਾਵਧਾਨੀਆਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਵੀ ਮੁਹਿੰਮ ਚਲਾ ਰਹੇ ਹਨ।

Fazilka News

ਪ੍ਰਸ਼ਾਸਨਿਕ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਵਿਭਾਗ ਤੋਂ ਬਾਅਦ ਜੇਕਰ ਜਿਲ੍ਹੇ ਦੇ ਵਿਕਾਸ ਅਤੇ ਪੰਚਾਇਤਾਂ ਬਾਰੇ ਵਿਭਾਗ ’ਤੇ ਝਾਤ ਮਾਰੀਏ ਤਾਂ ਇਸ ਅਹਿਮ ਅਹੁਦੇ ’ਤੇ ਵੀ ਮੈਡਮ ਨੀਰੂ ਗਰਗ ਬਤੌਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਵੱਲੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਜ਼ਿਕਰਯੋਗ ਹੈ ਕਿ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਵਿਭਾਗ ਦੀ ਵੱਡੀ ਜਿੰਮੇਵਾਰੀ ਜ਼ਿਲ੍ਹੇ ਵਿੱਚ ਅਤੇ ਖਾਸ ਕਰਕੇ ਪਿੰਡਾਂ ਵਿੱਚ ਵੱਸੀ ਵੱਡੀ ਆਬਾਦੀ ਨੂੰ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ ਪੰਜਾਬ ਸਰਕਾਰ ਵੱਲੋਂ ਵਿਕਾਸ ਲਈ ਬਣਾਈਆਂ ਗਈਆਂ ਯੋਜਨਾਵਾਂ ਨੂੰ ਨੇਪੜੇ ਚਾੜ੍ਹਨਾ ਹੁੰਦਾ ਹੈ।

Read Also : Women Day 2025: ਨਾਰੀ ਕਲਿਆਣ ’ਚ ਜੁਟਿਆ ਹੈ ਡੇਰਾ ਸੱਚਾ ਸੌਦਾ

ਇਸ ਦੇ ਨਾਲ ਹੀ ਇਸਤਰੀ ਅਤੇ ਬਾਲ ਭਲਾਈ ਵਿਭਾਗ ਦੇ ਵਿੱਚ ਬਤੌਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਨਵਦੀਪ ਕੌਰ ਆਪਣੀਆਂ ਸੇਵਾਵਾਂ ਦੇ ਰਹੇ ਹਨ। ਜਿਸ ਤਰ੍ਹਾਂ ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਵਿੱਚ ਬਤੌਰ ਮੁਖੀ ਨਾਰੀ ਸ਼ਕਤੀ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਸੇ ਤਰ੍ਹਾਂ ਜੇਕਰ ਜਿਲ੍ਹਾ ਕਾਨੂੰਨੀ ਸੇਵਾਵਾਂ ਦੀ ਗੱਲ ਕਰੀਏ ਇੱਥੇ ਮੈਡਮ ਰੂਚੀ ਸਵਪਨ ਸ਼ਰਮਾ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਾਜ਼ਿਲਕਾ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਜ਼ਿਲ੍ਹਾ ਖੁਰਾਕ ਅਤੇ ਸਿਖਲਾਈ ਕੰਟਰੋਲਰ (ਡੀਐਫਐਸਸੀ) ਫਾਜ਼ਿਲਕਾ ਦਾ ਅਹੁਦਾ ਵੀ ਮੈਡਮ ਵੰਦਨਾ ਕੰਬੋਜ ਸੰਭਾਲ ਰਹੇ ਹਨ।

LEAVE A REPLY

Please enter your comment!
Please enter your name here