ਪਿੰਡ ਦਿਆਲਗੜ੍ਹ ਦੀ ਸਮੁੱਚੀ ਪੰਚਾਇਤ ‘ਆਪ’ ’ਚ ਸ਼ਾਮਲ

app

(ਕ੍ਰਿਸ਼ਨ ਲੌਂਗੋਵਾਲ) ਲੌਂਗੋਵਾਲ। ਹਲਕਾ ਸੁਨਾਮ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਅੱਜ ਪਿੰਡ ਦਿਆਲਗੜ੍ਹ ਦੇ ਮੌਜ਼ੂਦਾ ਅਤੇ ਸਾਬਕਾ ਸਰਪੰਚ ਸਮੇਤ ਸਮੁੱਚੀ ਪੰਚਾਇਤ ਅਤੇ ਪਿੰਡ ਦੇ ਮੋਹਤਬਰਾਂ ਨੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ’ਤੇ  ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਭ ਦਾ ਸਵਾਗਤ ਕੀਤਾ।

ਇਹ ਵੀ ਪੜ੍ਹੋ : ਹਰਬੰਸ ਸਿੰਘ ਸਲੇਮਪੁਰ ਦੇ ਘਰ ਐੱਨਆਈਏ ਦੀ ਛਾਪੇਮਾਰੀ

(AAP) ਆਮ ਆਦਮੀ ’ਚ ਸ਼ਾਮਿਲ ਹੋਣ ਵਾਲੇ ਦਿਆਲਗੜ੍ਹ ਤੋਂ ਸਰਪੰਚ ਨਾਜਰ ਸਿੰਘ ਸਾਬਕਾ ਸਰਕਲ ਪ੍ਰਧਾਨ ਅਕਾਲੀ ਦਲ, ਮੁਖਤਿਆਰ ਸਿੰਘ ਸਾਬਕਾ ਸਰਪੰਚ, ਜਗਦੀਪ ਸਿੰਘ ਪੰਚਾਇਤ ਮੈਂਬਰ, ਗੁਰਚਰਨ ਸਿੰਘ ਪੰਚਾਇਤ ਮੈਂਬਰ, ਕਾਲਾ ਸਿੰਘ ਪੰਚ, ਮਾਣਾ ਸਿੰਘ ਪੰਚ, ਬਲਦੇਵ ਸਿੰਘ, ਮੰਗਤ ਰਾਣੀ, ਗੁਰਸੰਗਤ ਸਿੰਘ, ਦੀਪ ਸਿੰਘ ਜੱਸਲ, ਜਰਨੈਲ ਸਿੰਘ ਸਾਬਕਾ ਮੈਂਬਰ, ਕੁਲਵਿੰਦਰ ਸਿੰਘ, ਜਗਦੇਵ ਸਿੰਘ ਪੰਚ, ਜੱਗਾ ਸਿੰਘ ਜੱਸਲ, ਬਿੰਦਰ ਸਿੰਘ ਦੁੱਲਟ ਦਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਾਰਟੀ ’ਚ ਸਵਾਗਤ ਅਤੇ ਸਨਮਾਨ ਕੀਤਾ। ਅਰੋੜਾ ਨੇ ਆਗੂਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਾਮਲ ਹੋਏ ਆਗੂਆਂ ਨੂੰ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਸੁੱਖ ਸਾਹੋਕੇ, ਅਵਤਾਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਢਿੱਲੋਂ, ਮਨਪ੍ਰੀਤ ਬਾਂਸਲ ਅਤੇ ਵਰਕਰ ਹਾਜ਼ਰ ਸਨ।

LEAVE A REPLY

Please enter your comment!
Please enter your name here