(ਮੇਵਾ ਸਿੰਘ) ਅਬੋਹਰ। ਅਬੋਹਰ ਰੇਲਵੇ ਸਟੇਸ਼ਨ ’ਤੇ ਸਵੇਰੇ ਰੇਲ ਗੱਡੀ ਰਾਹੀਂ ਯਾਤਰਾ ਕਰਨ ਵੇਲੇ ਮੁਸ਼ਾਫਿਰਾਂ ਨੂੰ ਉਦੋਂ ਪਰੇਸ਼ਾਨੀ ਦਾ ਸਾਹਮਣਾ ਪਿਆ, ਜਦੋਂ ਬਠਿੰਡਾ ਤੋਂ ਸ੍ਰੀ ਗੰਗਾਨਗਰ ਜਾਣ ਵਾਲੇ ਪੈਸੰਜਰ ਰੇਲ ਗੱਡੀ ਦੇ ਇੰਜਣ ਦੀ ਪਾਵਰ ਬਹਾਵਲ ਵਾਸੀ ਰੇਲਵੇ ਸਟੇਸ਼ਨ ਦੇ ਨਜਦੀਕ ਆ ਕੇ ਫੇਲ੍ਹ ਹੋ ਗਈ। Indian Railways News
ਇਹ ਵੀ ਪੜ੍ਹੋ:Old Pension Scheme Punjab: ਕੇਂਦਰ ਦੀ ਨਵੀਂ ਸਕੀਮ ’ਤੇ ਟਿਕੀ ਪੰਜਾਬ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲੀ
ਜਾਣਕਾਰੀ ਅਨੁਸਾਰ ਇਹ ਰੇਲ ਗੱਡੀ ਬਠਿੰਡਾ ਤੋਂ ਚੱਲਕੇ ਵਾਇਆ ਮਲੋਟ-ਅਬੋਹਰ ਪਹੁੰਚਕੇ ਇੱਥੋਂ 8 ਵਜੇ ਸ੍ਰੀ ਗੰਗਾਨਗਰ ਵਾਸਤੇ ਰਵਾਨਾ ਹੋਣੀ ਸੀ ਪਰ ਰੇਲ ਗੱਡੀ ਦਾ ਇੰਜਨ ਫੇਲ੍ਹ ਹੋਣ ਕਾਰਨ ਇਹ 11 ਵਜੇ ਰੇਲਵੇ ਸਟੇਸ਼ਨ ਅਬੋਹਰ ’ਤੇ ਪਹੁੰਚ ਸਕੀ ਜਿਸ ਕਰਕੇ ਰੇਲ ਯਾਤਰੀਆਂ ਨੂੰ ਘੰਟਿਆਂਬੱਧੀ ਰੇਲਵੇ ਸਟੇਸ਼ਨ ’ਤੇ ਪਰੇਸ਼ਾਨੀ ਦੀ ਹਾਲਤ ਵਿੱਚ ਰੇਲ ਗੱਡੀ ਦਾ ਇੰਤਜਾਰ ਕਰਨਾ ਪਿਆ ਤੇ ਕਈ ਗੱਡੀ ਦੀ ਉਡੀਕ ਕਰਕੇ ਅੱਕੇ ਤੇ ਗੁੱਸੇ ਨਾਲ ਭਰੇ-ਪੀਤੇ ਯਾਤਰੀ ਤਾਂ ਬੱਸਾਂ ਰਾਹੀਂ ਆਪਣੀ ਮੰਜਿਲ ਵੱਲ ਰਵਾਨਾ ਹੋ ਗਏ। ਇਸ ਦੌਰਾਨ ਰੇਲ ਅਧਿਕਾਰੀਆਂ ਨੇ ਬਠਿੰਡਾ ਤੋਂ ਇੱਕ ਹੋਰ ਇੰਜਣ ਅਬੋਹਰ ਲਿਆਂਦਾ ਤੇ ਫਿਰ ਕਿਤੇ ਜਾ ਕੇ ਰੇਲ ਗੱਡੀ ਨੇ ਸ੍ਰੀ ਗੰਗਾਨਗਰ ਨੂੰ ਰਵਾਨਗੀ ਪਾਈ। ਉਧਰ ਇਸ ਗੱਡੀ ਕਾਰਨ ਅੰਬਾਲਾ ਤੋਂ ਸ੍ਰੀ ਗੰਗਾਨਗਰ ਜਾਣ ਵਾਲੀ ਰੇਲ ਗੱਡੀ ਵੀ ਕਰੀਬ ਡੇਢ ਘੰਟਾ ਲੇਟ ਅਬੋਹਰ ਪਹੁੰਚੀ।