ਇੰਡੀਗੋ ਦੇ ਜਹਾਜ਼ ਦਾ ਇੰਜਨ ਹੋਇਆ ਫੇਲ

The engine of the Indigo plane failed

ਵੱਡੇ ਹਾਦਸੇ ਤੋਂ ਰਿਹਾ ਬਚਾਅ

ਮੁੰਬਈ: ਭਾਰਤ ਦੀ ਉਡਾਣ ਕੰਪਨੀ ਇੰਡੀਗੋ ਦੇ ਜਹਾਜ਼ ਨਾਲ ਇੱਕ ਦੁਰਘਟਨਾ ਵਾਪਰ ਗਈ, ਪਰ ਵੱਡਾ ਹਾਦਸਾ ਹੋਣ ਤੋਂ ਬਚਾਅ ਰਿਹਾ। ਉਡਾਣ ਸਮੇਂ ਇੰਡੀਗੋ ਦੇ ਏਅਰਬੱਸ ਏ320ਨਿਓ ਜਹਾਜ਼ ਦਾ ਇੰਜਣ ਧਮਾਕੇ ਨਾਲ ਫੇਲ੍ਹ ਹੋ ਗਿਆ।। ਘਟਨਾ ਮਗਰੋਂ ਜਹਾਜ਼ ਨੂੰ ਸੁਰੱਖਿਅਤ ਜ਼ਮੀਨ ‘ਤੇ ਉਤਾਰ ਲਿਆ ਗਿਆ।। ਪ੍ਰਾਪਤ ਜਾਣਕਾਰੀ ਮੁਤਾਬਕ ਬੀਤੀ ਜਨਵਰੀ ਨੂੰ ਚੇਨਈ ਤੋਂ ਕੋਲਕਾਤਾ ਲਈ ਇੰਡੀਗੋ ਦੇ ਜਹਾਜ਼ ਨੇ ਉਡਾਣ ਭਰੀ ਪਰ ਕੁਝ ਹੀ ਸਮੇਂ ਬਾਅਦ ਹੀ ਹਵਾ ਵਿੱਚ ਧਮਾਕੇ ਨਾਲ ਇੰਜਣ ਠੱਪ ਹੋ ਗਿਆ ਤੇ ਜਹਾਜ਼ ਜ਼ਬਰਦਸਤ ਤਰੀਕੇ ਨਾਲ ਕੰਬਣ ਲੱਗਾ। ਜਹਾਜ਼ ਨੂੰ ਮੁੜ ਚੇਨਈ ਹਵਾਈ ਅੱਡੇ ‘ਤੇ ਉਤਾਰ ਲਿਆ ਗਿਆ।। ਕੰਪਨੀ ਮੁਤਾਬਕ ਇਹ ਕੋਈ ਹੰਗਾਮੀ ਹਾਲਤ ਨਹੀਂ ਸੀ ਤੇ ਪਹਿਲ ਦੇ ਆਧਾਰ ‘ਤੇ ਹੀ ਲੈਂਡਿੰਗ ਕੀਤੀ ਗਈ।। ਜਾਣਕਾਰੀ ਮਤਾਬਕ ਕੇਂਦਰੀ ਹਵਾਬਾਜ਼ੀ ਸਕੱਤਰ ਆਰਐਨ ਚੌਬੇ ਨੇ ਦੱਸਿਆ ਕਿ ਮੰਤਰਾਲਾ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ ਤੇ ਸਰਕਾਰ ਦੀ ਏਪੇਕਸ ਏਅਰਕ੍ਰਾਫਟ ਇਨਵੈਸਟੀਗੇਸ਼ਨ ਬੌਡੀ ਜਾਂਚ ਕਰ ਰਹੀ ਹੈ।। ਏਏਆਈਬੀ ਬੀਤੀ 10 ਦਸੰਬਰ ਨੂੰ ਇੰਡੀਗੋ ਦੀ ਜੈਪੁਰ ਉਡਾਨ ਵਿੱਚ ਧੂੰਆਂ ਆਉਣ ਦੀ ਜਾਂਚ ਵੀ ਕਰ ਰਹੀ ਹੈ । ਜ਼ਿਕਰਯੋਗ ਹੈ ਕਿ ਦੇਸ਼ ਦੀਆਂ ਦੋ ਕਿਫਾਇਤੀ ਏਅਰਵਾਈਨਜ਼ ਇੰਡੀਗੋ ਤੇ ਗੋਏਅਰ ਪੀ ਐਂਡ ਡਬਲਿਊ ਇੰਜਣ ਨਾਲ ਚੱਲਣ ਵਾਲੇ ਏਅਰਬੱਸ ਹਵਾਈ ਜਹਾਜ਼ਾਂ ਦੀ ਵਰਤੋਂ ਕਰਦੀਆਂ ਹਨ। ਜਦਕਿ ਏਅਰ ਇੰਡੀਆ ਤੇ ਵਿਸਤਾਰਾ ਸੀਐਫਐਮ ਇੰਜਣਾਂ ਵਾਲੇ ਜਹਾਜਾਂ ਦੀ ਵਰਤੋਂ ਕਰਦੀ ਹੈ।। ਪੀ ਐਂਡ ਡਬਲਿਊ ਇੰਜਣ ਵਾਲੇ ਜਹਾਜ਼ ਲੰਮੇ ਸਮੇਂ ਤੋਂ ਤਕਨੀਕੀ ਪ੍ਰੇਸ਼ਾਨੀਆਂ ਦੇ ਰਹੇ ਹਨ।। ਕੰਪਨੀ ਦਾ ਇਨ੍ਹਾਂ ਘਟਨਾਵਾਂ ‘ਤੇ ਇਹੋ ਕਹਿੰਦੀ ਹੈ ਕਿ ਉਹ ਮੁਸਾਫ਼ਰਾਂ ਦੀ ਸੁਰੱਖਿਅਤਾ ਯਕੀਨੀ ਬਣਾਉਣ ਲਈ ਕੰਮ ਕਰ ਰਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।