ਸੰਗਤ ਦਾ ਅਸਰ
ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਨਾਲ ਘੁੰਮਣ ਜਾ ਰਹੇ ਸਨ ਰਸਤੇ ਵਿਚ ਉਹ ਆਪਣੇ ਵਿਦਿਆਰਥੀਆਂ ਨੂੰ ਚੰਗੀ ਸੰਗਤ ਦੀ ਮਹਿਮਾ ਸਮਝਾ ਰਹੇ ਸਨ ਪਰ ਵਿਦਿਆਰਥੀ ਸਮਝ ਨਹੀਂ ਪਾ ਰਹੇ ਸਨ ਉਦੋਂ ਅਧਿਆਪਕ ਨੇ ਫੁੱਲਾਂ ਨਾਲ ਭਰਿਆ ਇੱਕ ਗੁਲਾਬ ਦਾ ਪੌਦਾ ਦੇਖਿਆ ਉਨ੍ਹਾਂ ਨੇ ਇੱਕ ਵਿਦਿਆਰਥੀ ਨੂੰ ਉਸ ਪੌਦੇ ਦੇ ਹੇਠੋਂ ਤੁਰੰਤ ਇੱਕ ਮਿੱਟੀ ਦਾ ਢੇਲਾ ਚੁੱਕ ਕੇ ਲਿਆਉਣ ਲਈ ਕਿਹਾ
ਇੱਕ ਵਿਦਿਆਰਥੀ ਫਟਾਫਟ ਗਿਆ ਅਤੇ ਪੌਦੇ ਦੇ ਹੇਠੋਂ ਮਿੱਟੀ ਦਾ ਢੇਲਾ ਚੁੱਕ ਲਿਆਇਆ
ਜਦੋਂ ਵਿਦਿਆਰਥੀ ਢੇਲਾ ਚੁੱਕ ਲਿਆਇਆ ਤਾਂ ਅਧਿਆਪਕ ਬੋਲੇ, ‘‘ਹੁਣ ਇਸ ਨੂੰ ਸੁੰਘੋ’’ ਵਿਦਿਆਰਥੀ ਨੇ ਢੇਲਾ ਸੁੰਘਿਆ ਅਤੇ ਬੋਲਿਆ, ‘‘ਗੁਰੂ ਜੀ ਇਸ ਵਿਚੋਂ ਤਾਂ ਗੁਲਾਬ ਦੀ ਬੜੀ ਵਧੀਆ ਖੁਸ਼ਬੂ ਆ ਰਹੀ ਹੈ’’ ਉਦੋਂ ਅਧਿਆਪਕ ਬੋਲੇ, ‘‘ਬੱਚਿਓ! ਜਾਣਦੇ ਹੋ ਇਸ ਮਿੱਟੀ ਵਿਚੋਂ ਇਹ ਮਨਮੋਹਕ ਮਹਿਕ ਕਿਉਂ ਆ ਰਹੀ ਹੈ? ਦਰਅਸਲ ਇਸ ਮਿੱਟੀ ’ਤੇ ਗੁਲਾਬ ਦੇ ਫੁੱਲ ਟੁੱਟ ਕੇ ਡਿੱਗਦੇ ਰਹਿੰਦੇ ਹਨ, ਤਾਂ ਮਿੱਟੀ ਵਿਚ ਵੀ ਗੁਲਾਬ ਦੀ ਮਹਿਕ ਆਉਣ ਲੱਗੀ ਹੈ ਜੋ ਕਿ ਇਹ ਅਸਰ ਸੰਗਤ ਦਾ ਹੈ ਅਤੇ ਜਿਸ ਤਰ੍ਹਾਂ ਗੁਲਾਬ ਦੀਆਂ ਪੱਤੀਆਂ ਦੀ ਸੰਗਤ ਕਾਰਨ ਇਸ ਮਿੱਟੀ ਵਿਚੋਂ ਗੁਲਾਬ ਦੀ ਮਹਿਕ ਆਉਣ ਲੱਗੀ ਉਸੇ ਤਰ੍ਹਾਂ ਜੋ ਵਿਅਕਤੀ ਜਿਵੇਂ ਦੀ ਸੰਗਤ ਵਿਚ ਰਹਿੰਦਾ ਹੈ ਉਸ ਵਿਚ ਉਹੋ-ਜਿਹੇ ਹੀ ਗੁਣ-ਦੋਸ਼ ਆ ਜਾਂਦੇ ਹਨ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ