Blood Donation: ਖੂਨਦਾਨ ਕਰਕੇ ਨਿਭਾਇਆ ਇਨਸਾਨੀਅਤ ਦਾ ਫ਼ਰਜ਼

Blood Donation

ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਲੋੜਵੰਦਾਂ ਦੀ ਮੱਦਦ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਲੋੜਵੰਦਾਂ ਦੀ ਸਿਹਤ ਸੰਭਾਲ ਤੇ ਇਲਾਜ਼ ਵਿੱਚ ਮੱਦਦ ਕਰਨ ਲਈ ਇਨ੍ਹਾਂ ਦਾ ਪਹਿਲਾ ਨੰਬਰ ਹੈ। ਇਸੇ ਲੜੀ ਤਹਿਤ ਬਲਾਕ ਲੰਬੀ ਦੇ ਪਿੰਡ ਮਹਿਣਾ (ਪੰਜਾਬ) ਦੇ ਵਸਨੀਕ ਲਾਲ ਸਿੰਘ ਇੰਸਾਂ ਨੇ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਇੰਟਰਨੈਸ਼ਨਲ ਬਲੱਡ ਸੈਂਟਰ ਵਿਖੇ ਖੂਨਦਾਨ ਕੀਤਾ। ਉਨ੍ਹਾਂ ਦਾ ਇਹ ਇੱਕ ਯੂਨਿਟ ਖੂਨ ਕਿਸੇ ਲੋੜਵੰਦ ਮਰੀਜ਼ ਦੀ ਜਾਨ ਬਚਾਉਣ ਦਾ ਕੰਮ ਕਰੇਗਾ। (Blood Donation)

Also Read : ਸੰਤਾਂ ਦੇ ਬਚਨਾਂ ਨੂੰ ਮੰਨੋ, ਦਿਖਾਵਾ ਨਾ ਕਰੋ : Saint Dr MSG

ਖੂਨਦਾਨ ਕਰਨ ਉਪਰੰਤ ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਖੂਨਦਾਨ ਕਰ ਰਹੇ ਹਨ। ਉਨ੍ਹਾਂ ਹਰ ਤਿੰਨ ਮਹੀਨਿਆਂ ਬਾਅਦ ਉਹ ਖ਼ੂਨਦਾਨ ਕਰਨ ਦਾ ਨਿਯਮ ਬਣਾ ਰੱਖਿਆ ਹੈ। ਜਿਵੇਂ ਹੀ ਖੂਨਦਾਨ ਕੀਤੇ ਨੂੰ ਤਿੰਨ ਮਹੀਨੇ ਹੁੰਦੇ ਹਨ ਤਾਂ ਉਹ ਤੁਰੰਤ ਬਲੱਡ ਸੈਂਟਰ ਜਾਂ ਬੈਂਕ ਜਾ ਕੇ ਖੂਨਦਾਨ ਕਰਦੇ ਹਨ। ਇਸ ਦੌਰਾਨ ਐਮਰਜੈਂਸੀ ਖੂਨਦਾਨ ਦੀ ਲੋੜ ਹੁੰਦੀ ਹੈ ਤਾਂ ਉੱਥੇ ਵੀ ਉਹ ਆਪਣੀਆਂ ਸੇਵਾਵਾਂ ਜ਼ਰੂਰ ਦਿੰਦੇ ਹਨ। ਉਨ੍ਹਾਂ ਖੂਨਦਾਨ ਕਰਨ ਦਾ ਜਜਬਾ ਭਰਨ ਲਈ ਪੂਜਨੀਕ ਗੁਰੂ ਜੀ ਦੀ ਰਹਿਮਤ ਦਾ ਸ਼ੁਕਰਾਨਾ ਕੀਤਾ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਡੇਰਾ ਸ਼ਰਧਾਲੂਆਂ ਨੂੰ ਚੱਲਦੇ ਫਿਰਦੇ ‘ਬਲੱਡ ਪੰਪ’ ਦੇ ਨਾਂਅ ਨਾਲ ਨਵਾਜਿਆ ਹੈ।