ਨਸ਼ੇੜੀ ਪਤੀ ਨੇ ਤੇਜ਼ ਤਰਾਰ ਹਥਿਆਰ ਨਾਲ ਕੀਤਾ ਪਤਨੀ ਦਾ ਕਤਲ

Gurdaspur Murder

(ਸੱਚ ਕਹੂੰ ਨਿਊਜ਼) ਗੁਰਦਾਸਪੁਰ । ਗੁਰਦਾਸਪੁਰ ’ਚ ਇੱਕ ਨਸ਼ੇੜੀ ਪਤੀ ਨੇ ਆਪਣੀ ਹੀ ਪਤਨੀ ’ਤੇ ਤੇਜ਼ ਤਰਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। (Gurdaspur Murder) ਜਾਣਕਾਰੀ ਅਨੁਸਾਰ ਬਟਾਲਾ ਦੇ ਪਿੰਡ ਧਿਆਨਪੁਰ ‘ਚ ਨਸ਼ੇੜੀ ਪਤੀ ਨੇ ਆਪਣੀ ਪਤਨੀ ਨਾਲ ਮਾਮੂਲੀ ਤਕਰਾਰ ਦੇ ਚੱਲਦਿਆਂ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਮੁਲਜ਼ਮ ਪਤੀ ਮੌਕੇ ਤੋਂ ਫਰਾਰ ਹੋ ਗਿਆ। ਮ੍ਰਿਤਕ ਦੀ ਪਛਾਣ ਰਾਮ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਹਸਪਤਾਲ ਪਹੁੰਚਾਇਆ।

Gurdaspur Murder

ਇਹ ਵੀ ਪੜ੍ਹੋ : ਮੌਸਮ ’ਚ ਖਤਰਨਾਕ ਤਬਦੀਲੀ

ਮ੍ਰਿਤਕਾ ਦੇ ਲੜਕੇ ਨੇ ਦੱਸਿਆ ਕਿ ਉਸ ਦਾ ਪਿਤਾ ਨਸ਼ੇ ਦਾ ਆਦੀ ਸੀ। ਉਸਦਾ ਪਿਤਾ ਉਸਦੀ ਮਾਂ ‘ਤੇ ਸ਼ੱਕ ਕਰਦਾ ਸੀ।  ਉਸ ਦੇ ਪਿਤਾ ਨੇ ਨਸ਼ੇ ਦੀ ਹਾਲਤ ‘ਚ ਆ ਕੇ ਆਪਣੀ ਮਾਂ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸ ਦੀ ਹੱਤਿਆ ਕਰ ਦਿੱਤੀ। ਉਸ ਨੇ ਦੱਸਿਆ ਕਿ ਜਦੋਂ ਉਸ ਦੇ ਪਿਓ ਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਬਾਹਰ ਗਿਆ ਹੋਇਆ ਸੀ ਅਤੇ ਉਸ ਦੀ ਮਾਂ ਰਮਾ ਅਤੇ ਪਿਤਾ ਅਰੁਣ ਕੁਮਾਰ ਘਰ ਵਿੱਚ ਇਕੱਲੇ ਸਨ।

LEAVE A REPLY

Please enter your comment!
Please enter your name here