ਚੀਨ ਦਾ ਦੋਗਲਾ ਚਿਹਰਾ

China
China

ਸੁਪਰੀਪ ਕੋਰਟ ਨੇ ਜੰਮੂ ਕਸ਼ਮੀਰ ’ਚ ਭਾਰਤ ਦੀ ਸ਼ਮੂਲੀਅਤ ਸਬੰਧੀ ਪਿਛਲੇ ਦਿਨੀਂ ਸਪੱਸ਼ਟ ਕਰ ਦਿੱਤਾ ਸੀ ਕਿ ਸੂਬਾ ਭਾਰਤ ਦਾ ਅਟੱੁਟ ਅੰਗ ਹੈ ਫੈਸਲੇ ਤੋਂ ਤਿੰਨ ਦਿਨ ਬਾਅਦ ਹੀ ਚੀਨ ਨੇ ਫੈਸਲੇ ’ਤੇ ਇਤਰਾਜ਼ ਕਰਦਿਆਂ ਇਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਭਾਰਤ ਦੇ ਸੁਪਰੀਮ ਕੋਰਟ ਦੇ ਫੈਸਲੇ ਨਾਲ ਚੀਨ ਦਾ ਸਟੈਂਡ ਨਹੀਂ ਬਦਲੇਗਾ ਅਤੇ ਭਾਰਤ-ਚੀਨ ਸੀਮਾ ਦਾ ਪੱਛਮੀ ਹਿੱਸਾ ਚੀਨ ਦਾ ਹੀ ਹੈ ਚੀਨ ਲੱਦਾਖ ’ਤੇ ਆਪਣਾ ਦਾਅਵਾ ਕਰ ਰਿਹਾ ਹੈ ਹੈਰਾਨੀ ਦੀ ਗੱਲ ਹੈ ਕਿ ਕੁਝ ਦਿਨ ਪਹਿਲਾਂ ਹੀ ਚੀਨ ਦਾ ਬਿਆਨ ਆਇਆ ਕਿ ਕਸ਼ਮੀਰ ਦਾ ਮਸਲਾ ਭਾਰਤ-ਪਾਕਿ ਦਾ ਆਪਸੀ ਦੋਪੱਖੀ ਮਸਲਾ ਹੈ ਤੇ ਦੋਵੇਂ ਦੇਸ਼ ਆਪਸੀ ਗੱਲਬਾਤ ਰਾਹੀਂ ਹੀ ਇਹ ਸੁਲਝਾਉਣ ਹੁਣ ਚੀਨ ਨੇ ਇਹ ਪਲਟੀ ਕਿਵੇਂ ਮਾਰੀ ਬਿਨਾਂ ਸ਼ੱਕ ਜੰਮੂ ਕਸ਼ਮੀਰ ਰਿਆਸਤ ਦਾ ਫੈਸਲਾ ਭਾਰਤ ਦੀ ਵੰਡ ਅਨੁਸਾਰ ਭਾਰਤ-ਪਾਕਿਸਤਾਨ ਨਾਲ ਜੁੜਿਆ ਸੀ ਬਿ੍ਰਟਿਸ਼ ਸਰਕਾਰ ਅਨੁਸਾਰ ਰਿਆਸਤ ਦੇ ਰਾਜੇ ਨੇ ਇਹ ਫੈਸਲਾ ਲੈਣਾ ਸੀ। (China)

ਇਹ ਵੀ ਪੜ੍ਹੋ : SYL ਬਾਰੇ ਦੋਵਾਂ ਸੂਬਿਆਂ ਦੇ ਮੁੱਖ ਮੰਤਰੀ ਫਿਰ ਹੋਣਗੇ ਇਕੱਠੇ

ਕਿ ਉਹ ਭਾਰਤ ’ਚ ਜਾਣਾ ਚਾਹੁੰਦੇ ਹਨ ਜਾਂ ਪਾਕਿਸਤਾਨ ’ਚ ਜਾਂ ਵੱਖਰਾ ਮੁਲਕ ਬਣਾਉਣਗੇ ਇਸੇ ਫੈਸਲੇ ਅਨੁਸਾਰ ਰਾਜਾ ਹਰੀ ਸਿੰਘ ਨੇ ਪਹਿਲਾਂ ਵੱਖ ਰਹਿਣ ਦਾ ਮਨ ਬਣਾਇਆ ਪਰ ਜਦੋਂ ਪਾਕਿਸਤਾਨ ਨੇ ਕਸ਼ਮੀਰ ’ਤੇ ਹਮਲਾ ਕਰ ਦਿੱਤਾ ਤਾਂ ਰਾਜੇ ਨੇ ਭਾਰਤ ’ਚ ਸ਼ਾਮਲ ਹੋਣ ਦਾ ਲਿਖਤੀ ਐਲਾਨ ਕੀਤਾ ਚੀਨ ਦਾ ਕਿਤੇ ਵੀ ਜ਼ਿਕਰ ਨਹੀਂ ਸੀ ਪਾਕਿਸਤਾਨ ਨੇ ਕਸ਼ਮੀਰ ਦੇ ਇੱਕ ਤਿਹਾਈ ਹਿੱਸੇ ’ਤੇ ਕਬਜ਼ਾ ਕਰ ਲਿਆ ਤੇ ਅਕਸਾਈ ਚੀਨ ਵਾਲਾ ਖੇਤਰ ਚੀਨ ਨੂੰ ਸੌਂਪ ਦਿੱਤਾ ਕਸ਼ਮੀਰ ਦਾ ਪਾਕਿਸਤਾਨ ਕੋਲ ਗਿਆ ਹਿੱਸਾ ਭਾਰਤ ਦਾ ਹੈ ਜਿਸ ਤਹਿਤ ਅਕਸਾਈ ਚੀਨ ਵੀ ਭਾਰਤ ਦਾ ਹਿੱਸਾ ਹੈ ਜਦੋਂ ਭਾਰਤ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ’ਤੇ ਦਾਅਵਾ ਕਰ ਰਿਹਾ ਹੈ ਤਾਂ ਅਕਸਾਈ ਚਿਨ ’ਤੇ ਭਾਰਤ ਦੇ ਅਧਿਕਾਰ ’ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ ਚੀਨ ਲੱਦਾਖ ’ਤੇ ਦਾਅਵਾ ਕਰਕੇ ਵਿਵਾਦ ਕਾਇਮ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। (China)