ਕਹਿਣੀ ਤੇ ਕਰਨੀ ’ਚ ਫਰਕ

Nature

ਕੁਦਰਤ ਜੋ ਸਾਨੂੰ ਜਿਉਣ ਲਈ ਸਾਫ਼ ਹਵਾ, ਪੀਣ ਲਈ ਸਾਫ਼ ਪਾਣੀ ਅਤੇ ਖਾਣ ਲਈ ਕੰਦ-ਮੂਲ-ਫਲ ਮੁਹੱਈਆ ਕਰਵਾਉਂਦੀ ਰਹੀ ਹੈ, ਉਹੀ ਹੁਣ ਸੰਕਟ ’ਚ ਹੈ ਅੱਜ ਉਸ ਦੀ ਸੁਰੱਖਿਆ ਦਾ ਸਵਾਲ ਉੱਠ ਰਿਹਾ ਹੈ ਲਗਭਗ 100-150 ਸਾਲ ਪਹਿਲਾਂ ਧਰਤੀ ’ਤੇ ਸੰਘਣੇ ਜੰਗਲ ਸਨ, ਕਲ-ਕਲ ਵਗਦੀਆਂ ਸਾਫ਼ ਨਦੀਆਂ ਸਨ ਨਿਰਮਲ ਝੀਲਾਂ ਅਤੇ ਪਵਿੱਤਰ ਝਰਨੇ ਸਨ ਸਾਡੇ ਜੰਗਲ ਤਰ੍ਹਾਂ-ਤਰ੍ਹਾਂ ਦੇ ਜੀਵ-ਜੰਤੂਆਂ ਨਾਲ ਆਬਾਦ ਸਨ ਜੰਗਲਾਂ ’ਚੋਂ ਰੁੱਖ ਅਤੇ ਜੰਗਲੀ ਜੀਵ ਗਾਇਬ ਹੁੰਦੇ ਜਾ ਰਹੇ ਹਨ। ਸ਼ਹਿਰਾਂ ਦੀ ਹਵਾ ਤਾਂ ਬਹੁਤ ਹੀ ਪ੍ਰਦੂਸ਼ਿਤ ਕਰ ਦਿੱਤੀ ਗਈ ਹੈ, ਜਿਸ ’ਚ ਸਾਡਾ ਸਾਰਿਆਂ ਦਾ ਯੋਗਦਾਨ ਹੈ। (Nature)

ਸ਼ੰਭੂ ਬਾਰਡਰ ਤੋਂ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ

ਸ਼ਹਿਰੀ ਹਵਾ ’ਚ ਸਲਫਰ ਡਾਈਆਕਸਾਈਡ, ਨਾਈਟ੍ਰੋਜਨ ਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਘੁਲੀਆਂ ਰਹਿੰਦੀਆਂ ਹਨ ਉੱਥੇ ਓਜ਼ੋਨ ਦੇ ਖ਼ਤਰਨਾਕ ਸੁਰਾਖ਼ ਵੀ ਵਧਣ ਦੇ ਸੰਕੇਤ ਹਨ ਵਿਕਾਸ ਦੀਆਂ ਹਨ੍ਹੇਰੀ ’ਚ ਮਿੱਟੀ ਦੀ ਵੀ ਮਿੱਟੀ ਪਲੀਤ ਹੋ ਗਈ ਹੈ ਜਿਸ ਮਿੱਟੀ ’ਚ ਅਸੀਂ ਸਾਰੇ ਖੇਡਦੇ ਹਾਂ, ਜੋ ਮਿੱਟੀ ਖੇਤਾਂ ’ਚ ਹੈ, ਖੇਡ ਦਾ ਮੈਦਾਨ ਹੈ। ਉਹ ਤਰ੍ਹਾਂ-ਤਰ੍ਹਾਂ ਦੇ ਕੀਟਨਾਸ਼ਕਾਂ ਨੂੰ ਅਤੇ ਹੋਰ ਰਸਾਇਣਾਂ ਦੇ ਬੇਲੋੜੇ ਪ੍ਰਯੋਗ ਨਾਲ ਪ੍ਰਦੂਸ਼ਿਤ ਹੋ ਗਈ ਹੈ ਖੇਤਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਦਾਵਾਰ ਲੈਣ ਦੀ ਇੱਛਾ ’ਚ ਕੀਤੀ ਗਈ ਰਸਾਇਣਿਕ ਖਾਦਾਂ ਦੀ ਅੰਨ੍ਹੇਵਾਹ ਵਰਤੋਂ ਕਾਰਨ ਵਰਤਮਾਨ ’ਚ ਪੰਜਾਬ ਅਤੇ ਹਰਿਆਣਾ ਦੀ ਹਜ਼ਾਰਾਂ ਏਕੜ ਜ਼ਮੀਨ ਬੰਜਰ ਹੋ ਗਈ ਹੈ। (Nature)

ਦਰਅਸਲ ਕੁਦਰਤ ਸਬੰਧੀ ਸਾਡੀ ਸੋਚ ਵਿਚ ਹੀ ਖੋਟ ਹੈ ਤਮਾਮ ਕੁਦਰਤੀ ਵਸੀਲਿਆਂ ਨੂੰ ਅਸੀਂ ਧਨ ਦੇ ਸਰੋਤ ਦੇ ਤੌਰ ’ਤੇ ਦੇਖਦੇ ਹਾਂ ਅਤੇ ਆਪਣੇ ਸਵਾਰਥ ਦੀ ਖਾਤਰ ਉਸ ਦੀ ਅੰਨ੍ਹੇਵਾਹ ਵਰਤੋਂ ਕਰਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਸਾਡੇ ਬੱਚਿਆਂ ਨੂੰ ਸਵੱਛ ਅਤੇ ਸ਼ਾਂਤ ਵਾਤਾਵਰਨ ਮਿਲੇਗਾ ਜਾਂ ਨਹੀਂ ਵਰਤਮਾਨ ਸਥਿਤੀਆਂ ਲਈ ਮੁੱਖ ਤੌਰ ’ਤੇ ਸਾਡੀ ਕਹਿਣੀ ਅਤੇ ਕਰਨੀ ਦਾ ਫ਼ਰਕ ਹੀ ਜਿੰਮੇਵਾਰ ਹੈ ਲੋੜ ਸਾਨੂੰ ਖੁਦ ਨੂੰ ਸੁਧਾਰਨ ਦੀ ਹੈ, ਨਾਲ ਹੀ ਸਾਨੂੰ ਆਪਣੀਆਂ ਆਦਤਾਂ ’ਚ ਵਾਤਾਵਰਨ ਦੀ ਖਾਤਰ ਬਦਲਾਅ ਲਿਆਉਣਾ ਹੋਵੇਗਾ ਯਾਦ ਰਹੇ ਅਸੀਂ ਕੁਦਰਤ ਨਾਲ ਹਾਂ, ਕੁਦਰਤ ਸਾਡੇ ਨਾਲ ਨਹੀਂ। (Nature)