Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ

Welfare
Welfare: ਧੂਰੀ ਦੇ ਸੇਵਾਦਾਰਾਂ ਨੇ ਮੰਦਬੁੱਧੀ ਵਿਅਕਤੀ ਦੀ ਸਾਂਭ-ਸੰਭਾਲ ਕੀਤੀ

(ਸੁਰਿੰਦਰ ਸਿੰਘ) ਧੂਰੀ। ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਸੰਗਠਨ ਬਲਾਕ ਧੂਰੀ ਤੇ ਸੰਗਰੂਰ ਦੇ ਸੇਵਾਦਾਰਾਂ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਚੱਲਦੇ ਹੋਏ ਸੜਕ ਉਤੇ ਘੁੰਮ ਰਹੇ ਮੰਦਬੁੱਧੀ ਲਾਵਾਰਿਸ ਵਿਅਕਤੀ ਦੀ ਸਾਂਭ-ਸੰਭਾਲ ਉਪਰੰਤ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਦਾਖਲ ਕਰਾਉਣ ਦਾ ਸਮਾਚਾਰ ਮਿਲਿਆ ਹੈ। Welfare

ਇਹ ਵੀ ਪੜ੍ਹੋ: SKN Agriculture University: ਵਾਈਸ ਚਾਂਸਲਰ ਵਜੋਂ ਡਾ: ਬਲਰਾਜ ਸਿੰਘ ਦੇ ਦੋ ਸਾਲ ਬੇਮਿਸਾਲ

ਇਸ ਸਬੰਧੀ ਕੁਲਬੀਰ ਸਿੰਘ 85 ਮੈਂਬਰ ਧੂਰੀ ਨੇ ਦੱਸਿਆ ਕਿ ਇੱਕ ਮੰਦਬੁੱਧੀ ਵਿਅਕਤੀ ਸੜਕ ਉੱਤੇ ਹਾਲੋ-ਬੇਹਾਲ ਘੁੰਮ ਰਿਹਾ ਸੀ ਜਿਸ ਨੇ ਪੁੱਛਣ ’ਤੇ ਆਪਣਾ ਨਾਂਅ ਸਿਰਫ ਬਲਰਾਜ ਦੱਸਿਆ ਇਸ ਸਬੰਧੀ ਥਾਣਾ ਸੰਗਰੂਰ ਵਿਖੇ ਰਿਪੋਰਟ ਲਿਖਵਾ ਕੇ ਪਿੰਗਲਵਾੜਾ ਆਸ਼ਰਮ ਸੰਗਰੂਰ ਵਿਖੇ ਸਾਂਭ-ਸੰਭਾਲ ਤੇ ਇਲਾਜ ਲਈ ਦਾਖਲ ਕਰਵਾ ਦਿੱਤਾ ਹੈ। ਇਸ ਨੂੰ ਸਾਂਭ-ਸੰਭਾਲ ਲਈ ਰਣਜੀਤ ਸਿੰਘ, ਬੂਟਾ ਸਿੰਘ ਪਿੰਡ ਸਿਬੀਆ, ਕਿ੍ਰਸ਼ਨ ਇੰਸਾਂ, ਰਜਤ ਇੰਸਾਂ , 85 ਮੈਂਬਰ ਭੋਲਾ ਨਾਥ, ਸੱਤਪਾਲ ਇੰਸਾਂ, ਦਿਕਸ਼ਾਂਤ ਇੰਸਾਂ, 85 ਮੈਂਬਰ ਭੋਲਾ ਨਾਥ ਇੰਸਾਂ, 85 ਮੈਂਬਰ ਕੁਲਬੀਰ ਇੰਸਾਂ, ਮੱਖਣ ਧੂਰਾ, ਕੇਵਲ ਕ੍ਰਿਸ਼ਨ ਹਲਵਾਈ, ਜਗਰਾਜ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।