Sirsa Cleanliness Campaign: ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਆਮਜਨ ਨੂੰ ਸਫਾਈ ਪ੍ਰਤੀ ਜਾਗਰੂਕ ਕਰਨ ਲਈ ਐਤਵਾਰ ਨੂੰ ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਫੈਲਫੇਅਰ ਫੋਰਸ ਕਮੇਟੀ ਵੱਲੋਂ ਸ਼ਾਹ ਸਤਿਨਾਮ ਜੀ ਮਾਰਗ ’ਤੇ ਸਫਾਈ ਅਭਿਆਨ ਚਲਾਇਆ ਗਿਆ। ਇਸ ਸਫਾਈ ਅਭਿਆਨ ਦੀ ਸ਼ੁਰੂਆਤ ਸ਼ਾਹ ਮਸਤਾਨਾ ਜੀ-ਸ਼ਾਹ ਸਤਿਨਾਮ ਜੀ ਧਾਮ ਡੇਰਾ ਸੱਚਾ ਸੌਦਾ ਸਰਸਾ ਤੋਂ ਅਰਦਾਸ ਦਾ ਸ਼ਬਦ ਬੋਲ ਕੇ ਪਵਿੱਤਰ ਨਾਅਰਾ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਬੋਲ ਕੇ ਕੀਤੀ ਗਈ। Sirsa Cleanliness Campaign
ਇਹ ਖਬਰ ਵੀ ਪੜ੍ਹੋ : Punjab News: ਪੰਜਾਬ ਸਰਕਾਰ ਦਾ ਵੱਡਾ ਐਲਾਨ, ਸੂਬੇ ’ਚ ਪਹਿਲੀ ਵਾਰ ਲਾਗੂ ਹੋਵੇਗੀ ਇਹ ਨੀਤੀ
ਇਸ ਤੋਂ ਬਾਅਦ ਸ਼ਾਹ ਸਤਿਨਾਮ ਜੀ ਚੌਕ ਤੋਂ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਡੇਰਾ ਸੱਚਾ ਸੌਦਾ ਨੂੰ ਵੱਖ-ਵੱਖ ਜੋਨਾਂ ’ਚ ਵੰਡਕੇ ਸੇਵਾਦਾਰ ਸਫਾਈ ਕਰਨ ’ਚ ਲੱਗ ਗਏ। ਸੇਵਾਦਾਰਾਂ ਨੇ ਹੱਥਾਂ ’ਚ ਝਾੜੂ, ਕੁੱਦਲ, ਤਸਲਾ ਤੇ ਦਰਾਤੀ ਲੈ ਕੇ ਸੜਕ ਦੇ ਦੋਵਾਂ ਪਾਸਿਆਂ ਨੂੰ ਸਾਫ ਕੀਤਾ ਤੇ ਕੂੜੇ ਨੂੰ ਟ੍ਰੈਕਟਰ-ਟਰਾਲੀ ’ਚ ਪਾਕੇ ਡੰਪਿੰਗ ਪੁਆਇੰਟ ਤੱਕ ਪਹੁੰਚਾਇਆ। ਇਸ ਦੇ ਨਾਲ ਹੀ ਸੇਵਾਦਾਰਾਂ ਨੇ ਡਿਵਾਈਡਰ ਨਾਲ ਮਿੱਟੀ ਵੀ ਕੱਢਕੇ ਉਸ ਨੂੰ ਪੱਧਰ ਕੀਤਾ, ਤਾਂਕਿ ਉਸ ’ਚ ਰੁੱਖ ਤੇ ਪੌਦੇ ਲਾਏ ਜਾ ਸਕਣ। ਲਾਈਨ ਤੋਂ ਬਾਹਰ ਨਿਕਲਦੇ ਹੋਏ ਡਿਵਾਈਡਰ ਦੇ ਪੱਥਰਾਂ ਨੂੰ ਵੀ ਸਹੀ ਕੀਤਾ। Sirsa Cleanliness Campaign
ਸਫਾਈ ਤੋਂ ਬਾਅਦ ਸ਼ਾਹ ਸਤਿਨਾਮ ਜੀ ਮਾਰਗ ਚਮਕਦਾਰ ਦਿਖਾਈ ਦਿੱਤਾ। 85 ਮੈਂਬਰ ਯਾਦਵਿੰਦਰ ਇੰਸਾਂ, ਪਾਲਾਰਾਮ ਇੰਸਾਂ ਤੇ ਪ੍ਰਵੀਣ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਆਪਣੇ ਆਲੇ-ਦੁਆਲੇ ਸਫਾਈ ਰੱਖਣ ਲਈ ਜਾਗਰੂਕ ਕਰਦੇ ਹਨ। ਇਸ ਸਬੰਧ ’ਚ ਅੱਜ ਸ਼ਾਹ ਸਤਿਨਾਮ ਜੀ ਮਾਰਗ ’ਤੇ ਸਫਾਈ ਅਭਿਆਨ ਚਲਾਇਆ ਗਿਆ ਹੈ। ਤਾਂਕਿ ਇਸ ਗਰਮੀ ਦੇ ਮੌਸਮ ’ਚ ਮੱਛਰ ਤੋਂ ਹੋਣ ਵਾਲੀਆਂ ਬਿਮਾਰੀਆਂ ਘੱਟ ਤੋਂ ਘੱਟ ਫੈਲਣ। ਉਨ੍ਹਾਂ ਦੱਸਿਆ ਕਿ ਸਾਧ-ਸੰਗਤ ਚਾਹੁੰਦੀ ਹੈ ਕਿ ਉਹ ਸਾਫ-ਸਫਾਈ ’ਚ ਸ਼ਾਹ ਸਤਿਨਾਮ ਜੀ ਮਾਰਗ ਨੂੰ ਰੋਲ ਮਾਡਲ ਦੇ ਰੂਪ ’ਚ ਵਿਕਸਤ ਕਰਨਗੇ, ਇਸ ਲਈ ਲਗਾਤਾਰ ਸਫਾਈ ਅਭਿਆਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮਾਰਗ ਦੇ ਦੁਕਾਨਦਾਰਾਂ ਤੇ ਵਸਨੀਕਾਂ ਨੂੰ ਵੀ ਸਫਾਈ ਬਣਾਈ ਰੱਖਣ ਤੇ ਕੂੜਾ ਨਾ ਫੈਲਾਉਣ ਦੀ ਅਪੀਲ ਕੀਤੀ।