ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੇ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮਾਜ ਨੂੰ ਨਸ਼ਾ ਮੁਕਤ ਕਰਨ ਦਾ ਜੋ ਉਪਰਾਲਾ ਚੁੱਕਿਆ ਹੈ, ਉਹ ਸ਼ਲਾਘਾਯੋਗ ਹੈ। ਪੂਜਨੀਕ ਗੁਰੂ ਜੀ ਦੇ ਯਤਨਾਂ ਸਦਕਾ ਅੱਜ ਨਸ਼ਿਆਂ ਦਾ ਸ਼ੈਤਾਨ, ਪਿੰਡਾਂ ਅਤੇ ਸ਼ਹਿਰਾਂ ਤੋਂ ਖਤਮ ਹੋਣ ਲੱਗਿਆ ਹੈ। ਅਜਿਹੇ ਕਈ ਉਦਾਹਰਣ ਵੀ ਸਾਹਮਣੇ ਆ ਚੁੱਕੇ ਹਨ। ਜਿਹੜੇ ਸੋਸ਼ਲ ਮੀਡੀਆ ’ਤੇ ਵਾਇਰਲ ਵੀ ਹੋਏ। ਜਿੰਦਗੀ, ਦੌਲਤ, ਸ਼ੌਹਰਤ ਤਬਾਹ ਕਰ ਚੁੱਕੇ ਅਜਿਹੇ ਨੌਜਵਾਨਾਂ ਨੇ ਵੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ਤੋਂ ਪੇ੍ਰਰਿਤ ਹੋ ਕੇ ਨਸ਼ਾ ਛੱਡ ਦਿੱਤਾ, ਜਿਸ ਨੂੰ ਛੱਡਣਾ ਬੇਹਦ ਮੁਸ਼ਕਲ ਹੈ।
ਇਨ੍ਹਾਂ ਹੀ ਨਹੀਂ, ਪੂਜਨੀਕ ਗੁਰੂ ਜੀ ਦੀ ਸਿੱਖਿਆ ਅਤੇ ਡੈਪਥ ਮੁਹਿੰਮ ਤੋਂ ਪ੍ਰੇਰਿਤ ਹੋ ਕੇ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਵੀ ਸਮਾਜ ਨੂੰ ਜਾਗਰੂਕ ਕਰਨ ਦਾ ਕੰਮ ਕਰ ਰਹੇ ਹਨ। ਅਜਿਹਾ ਹੀ ਇੱਕ ਉਦਾਹਰਣ ਪੇਸ਼ ਕੀਤਾ ਹੈ, ਪੰਜਾਬ ਦੇ ਇੱਕ ਬਜ਼ੁਰਗ ਨੇ। ਜੋ ਪਿੰਡ-ਪਿੰਡ ਜਾ ਕੇ ਗੀਤਾਂ ਰਾਹੀਂ ਨੌਜਵਾਨਾਂ ਨੂੰ ਨਸ਼ਾ ਛੱਡਣ ਲਈ ਜਾਗਰੂਕ ਕਰ ਰਿਹਾ ਹੈ। ਇਨ੍ਹਾਂ ਹੀ ਨਹੀਂ, ਇਸ ਬਜ਼ੁਰਗ ਵੱਲੋਂ ਨਸ਼ੇੜੀ ਲੋਕਾਂ ਨੂੰ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨ ਅਤੇ ਨਸ਼ਿਆਂ ਪ੍ਰਤੀ ਜਾਗਰੂਕਤਾ ਨਾਲ ਪਰਿਪੂਰਨ ਗੀਤਾਂ ਨੂੰ ਵੀ ਸੁਣਾਇਆ ਜਾ ਰਿਹਾ ਹੈ। ਤਾਂਕਿ ਉਹ ਨਸ਼ਾ ਛੱਡ ਦੇਸ਼ ਦਾ ਨਾਂਅ ਰੌਸ਼ਨ ਕਰ ਸਕਣ। ਇਸ ਸੇਵਾਦਾਰ ਦਾ ਜ਼ਜਬਾ ਵੇਖ ਤੁਸੀਂ ਵੀ ਹੈਰਾਨ ਰਹਿ ਜਾਵੋਂਗੇ। ਆਓ ਸੁਣਦੇ ਹਾਂ ਵੀਡੀਓ…….