ਆਤਮ ਬਲ ਦੇ ਸਹਾਰੇ ਮਿਲਦੀ ਹੈ ਮੰਜ਼ਿਲ : ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਿਮਰਨ, ਭਗਤੀ, ਇਬਾਦਤ ਹਰ ਪਲ, ਹਰ ਸਮੇਂ, ਹਰ ਇਨਸਾਨ ਨੂੰ ਕਰਦੇ ਰਹਿਣਾ ਚਾਹੀਦਾ ਹੈ ਜਿਉਂ-ਜਿਉਂ ਸਿਮਰਨ ਕਰਦੇ ਜਾਂਦੇ ਹੋ, ਤਿਉਂ-ਤਿਉਂ ਤੁਹਾਨੂੰ ਅੰਦਰੋਂ ਸ਼ਕਤੀ, ਆਤਮਬਲ ਮਿਲਦਾ ਜਾਂਦਾ ਹੈ
ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਆਤਮਬਲ ਦੇ ਸਹਾਰੇ ਤੁਸੀਂ ਹਰ ਮੰਜ਼ਿਲ ਨੂੰ ਪਾ ਸਕਦੇ ਹੋ ਅਤੇ ਮੰਜ਼ਿਲਾਂ ਤੁਹਾਡੇ ਕਦਮ ਚੁੰਮਣ ਲੱਗ ਜਾਣਗੀਆਂ ਆਤਮਵਿਸ਼ਵਾਸ ਹੋਵੇ ਤਾਂ ਪਹਾੜ ਵਰਗੇ ਰੋਗ ਨੂੰ ਵੀ ਇਨਸਾਨ ਕੰਕਰ ਬਣਾ ਦਿੰਦਾ ਹੈ ਅਤੇ ਆਤਮਵਿਸ਼ਵਾਸ ਨਾ ਹੋਵੇ ਤਾਂ ਕੰਕਰ ਵੀ ਪਹਾੜ ਬਣ ਜਾਂਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਆਤਮਵਿਸ਼ਵਾਸ ਬਜ਼ਾਰ ਤੋਂ ਖ਼ਰੀਦਿਆ ਨਹੀਂ ਜਾ ਸਕਦਾ, ਆਤਮਬਲ ਸਾਰਿਆਂ ਦੇ ਅੰਦਰ ਹੈ ਅਤੇ ਇਹ ਅੱਲ੍ਹਾ, ਵਾਹਿਗੁਰੂ, ਰਾਮ ਦੀ ਭਗਤੀ ਨਾਲ ਮਿਲਦਾ ਹੈ ਤੁਸੀਂ ਜਿਉਂ-ਜਿਉਂ ਸਿਮਰਨ ਕਰਦੇ ਜਾਵੋਗੇ, ਤਿਉਂ-ਤਿਉਂ ਆਤਮਬਲ ਪ੍ਰਾਪਤ ਹੁੰਦਾ ਜਾਵੇਗਾ ਜਿਵੇਂ ਦੁੱਧ ’ਚ ਘਿਓ, ਧਰਤੀ ’ਚ ਪਾਣੀ ਅਤੇ ਫੁੱਲਾਂ ’ਚ ਖੁਸ਼ਬੂ ਹੈ ਪਰ ਉਨ੍ਹਾਂ ਨੂੰ ਕੱਢਣ ਦਾ ਢੰਗ ਹੈ,
ਉਸ ਢੰਗ ਨਾਲ ਜੇਕਰ ਤੁਸੀਂ ਚਲਦੇ ਹੋ ਤਾਂ ਫੁੱਲਾਂ ’ਚੋਂ ਖੁਸ਼ਬੂ, ਧਰਤੀ ’ਚੋਂ ਪਾਣੀ ਅਤੇ ਦੁੱਧ ’ਚੋਂ ਘਿਓ ਕੱਢਿਆ ਜਾ ਸਕਦਾ ਹੈ ਉਸੇ ਤਰ੍ਹਾਂ ਆਤਮਬਲ, ਵਿੱਲਪਾਵਰ ਤੁਹਾਡੇ ਅੰਦਰ ਹੈ ਅਤੇ ਉਸ ਨੂੰ ਪ੍ਰਾਪਤ ਕਰਨ ਲਈ ਨਾਮ ਸ਼ਬਦ, ਮੈਥਡ ਆਫ਼ ਮੈਡੀਟੇਸ਼ਨ ਦਾ ਅਭਿਆਸ ਕਰਨਾ ਪੈਂਦਾ ਹੈ ਲਗਾਤਾਰ ਸਿਮਰਨ ਕਰਦੇ ਜਾਓ ਤਾਂ ਅੰਦਰੋਂ-ਬਾਹਰੋਂ ਸਾਰੀਆਂ ਖੁਸ਼ੀਆਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ, ਆਤਮਬਲ ਵਧ ਜਾਵੇਗਾ ਅਤੇ ਹਰ ਤਰ੍ਹਾਂ ਦੀ ਪਰੇਸ਼ਾਨੀ ਦਾ ਤੁਹਾਨੂੰ ਤੁਹਾਡੇ ਅੰਦਰੋਂ ਹੀ ਹੱਲ ਮਿਲਣ ਲੱਗ ਜਾਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.