ਐਪਲ ਕੰਪਨੀ ਦਾ ਡਿੱਗਿਆ ਮੋਬਾਇਲ ਵਾਪਸ ਕੀਤਾ
ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਡੇਰਾ ਸ਼ਰਧਾਲੂ ਮਾਨਵਤਾ ਭਲਾਈ ਕਾਰਜਾਂ ਨੂੰ ਤਾਂ ਲਗਾਤਾਰ ਕਰਦੇ ਆ ਰਹੇ ਹਨ ਅਤੇ ਪ੍ਰੰਤੂ ਇਸ ਦੇ ਨਾਲ-ਨਾਲ ਡੇਰਾ ਸ਼ਰਧਾਲੂਆਂ ਦੀ ਇਮਾਨਦਾਰੀ ਦੇ ਚਰਚੇ ਵੀ ਥੋੜੇ-ਥੋੜੇ ਸਮੇਂ ਬਾਅਦ ਸੁਣਨ ਨੂੰ ਮਿਲਦੇ ਰਹਿੰਦੇ ਹਨ। ਦੂਜੇ ਪਾਸੇ ਸਮਾਜ ਅੰਦਰ ਆਏ ਦਿਨ ਚੋਰਾਂ ਵੱਲੋਂ ਲੋਕਾਂ ਤੋਂ ਮੋਬਾਇਲ ਖੋਹਣ ਦੀਆਂ ਘਟਨਾਵਾਂ ਆਮ ਸੁਣਨ ਨੂੰ ਮਿਲਦੀਆਂ ਹਨ।
ਇਥੇ ਸੁਨਾਮ ਬਲਾਕ ਦੇ ਡੇਰਾ ਸ਼ਰਧਾਲੂ ਪਰਦੀਪ ਇੰਸਾਂ ਨੂੰ ਸਥਾਨਕ ਸਬਜ਼ੀ ਮੰਡੀ ਵਿੱਚ ਇੱਕ ਮਹਿੰਗੇ ਭਾਅ ਦਾ ਐਪਲ ਕੰਪਨੀ (Apple Mobile ) ਦਾ ਡਿੱਗਿਆ ਹੋਇਆ ਮੋਬਾਇਲ ਫੋਨ ਮਿਲਿਆ ਤਾਂ ਉਸਨੇ ਤੁਰੰਤ ਉਸ ਦੇ ਅਸਲ ਮਾਲਕ ਨੂੰ ਪਹੁੰਚਾਉਣ ਦਾ ਸ਼ਲਾਘਾਯੋਗ ਕਾਰਜ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ।
ਇਹ ਵੀ ਪੜ੍ਹੋ : ਮਨਪ੍ਰੀਤ ਬਾਦਲ ਦੇ ਗੰਨਮੈਨ ਦੇ ਘਰ ਵਿਜੀਲੈਂਸ ਦੀ ਰੇਡ, ਬੰਦ ਮਿਲੇ ਦਰਵਾਜੇ
ਇਸ ਸਬੰਧੀ ਪ੍ਰਦੀਪ ਇੰਸਾਂ ਨੇ ਕਿਹਾ ਕੇ ਉਹ ਐਮਐਸਜੀ ਆਈਟੀ ਵਿੰਗ ਦਾ ਸੇਵਾਦਾਰ ਹੈ ਅਤੇ ਉਸ ਨੂੰ ਸਬਜ਼ੀ ਮੰਡੀ ਦੇ ਵਿੱਚ ਇੱਕ ਐਪਲ ਕੰਪਨੀ ਦਾ ਮਹਿੰਗੇ ਮੁੱਲ ਦਾ ਡਿੱਗਿਆ ਮੋਬਾਈਲ ਫੋਨ ਮਿਲਿਆ ਸੀ ਜਿਸ ਤੋਂ ਬਾਅਦ ਉਸਨੇ ਮੋਬਾਇਲ ਦੇ ਅਸਲ ਮਾਲਕ ਨਾਲ ਰਾਬਤਾ ਕਰਕੇ ਉਸ ਨੂੰ ਮੋਬਾਈਲ ਫੋਨ ਮੋੜ ਦਿੱਤਾ ਹੈ। ਪ੍ਰਦੀਪ ਇੰਸਾਂ ਨੇ ਕਿਹਾ ਕਿ ਉਸ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਇਹ ਕਾਰਜ ਕੀਤਾ ਹੈ। ਇਸ ਮੌਕੇ ਪ੍ਰਦੀਪ ਇੰਸਾਂ ਦੇ ਨਾਲ ਗੁਰਵਿੰਦਰ ਇੰਸਾਂ ਵੀਂ ਹਾਜ਼ਰ ਸੀ।