ਦੋ ਜ਼ਰੂਰਤਮੰਦ ਲੜਕੀਆਂ ਨੂੰ ਰੁਜ਼ਗਾਰ ਲਈ ਦਿੱਤੀਆਂ ਸਿਲਾਈ ਮਸ਼ੀਨਾਂ, ਪੌਦਾ ਲਗਾ ਦਿੱਤੀ ਸ਼ਰਧਾਂਜਲੀ | Welfare Work
ਖਰੜ (ਐੱਮ ਕੇ ਸ਼ਾਇਨਾ)। ਬਲਾਕ ਖਰੜ ਦੇ ਸੱਚਖੰਡ ਵਾਸੀ ਚੂਹੜ ਸਿੰਘ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਖਰੜ ਵਿਖੇ ਨਾਮ ਚਰਚਾ ਕੀਤੀ ਗਈ। ਨਾਮ ਚਰਚਾ ਦੌਰਾਨ ਸੱਚਖੰਡ ਵਾਸੀ ਦੇ ਪਰਿਵਾਰਕ ਮੈਂਬਰਾਂ ਸਮੇਤ ਸਮੂਹ ਰਿਸ਼ਤੇਦਾਰਾਂ ਤੇ ਸਨੇਹੀਆਂ ਨੇ ਨਮ ਅੱਖਾਂ ਨਾਲ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ। Welfare Work
ਬਲਾਕ ਪ੍ਰੇਮੀ ਸੇਵਕ ਸੁਨੀਲ ਇੰਸਾਂ ਨੇ ਸਭ ਤੋਂ ਪਹਿਲਾਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਾਵਨ ਨਾਅਰੇ ਨਾਲ ਨਾਮਚਰਚਾ ਦੀ ਸ਼ੁਰੂਆਤ ਕੀਤੀ। ਨਾਮ ਚਰਚਾ ਉਪਰੰਤ ਕਵੀਰਾਜ ਭਰਾਵਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਨਾਮ ਅਤੇ ਮਨੁੱਖੀ ਜਨਮ ਦੀ ਮਹੱਤਤਾ ਦਾ ਵਰਣਨ ਕਰਦਿਆਂ ਭਜਨ ਬਾਣੀ ਕੀਤੀ।
ਇਹ ਵੀ ਪੜ੍ਹੋ: ਚੰਗੀ ਪਹਿਲ : ਪਲਾਸਟਿਕ ਲਿਆਓ, ਗੁੜ ਲੈ ਜਾਓ
ਇਸ ਮੌਕੇ ਨਾਮਚਰਚਾ ਮੌਕੇ ਪੁੱਜੇ ਬਲਾਕ ਜਿੰਮੇਵਾਰਾਂ ਨੇ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਇਕ ਦਿਨ ਸਭ ਨੇ ਇੱਥੋਂ ਚਲੇ ਜਾਣਾ ਹੈ। ਪਰ ਚੂਹੜ ਸਿੰਘ ਨੇ ਮਨੁੱਖੀ ਜੀਵਨ ਦਾ ਮਨੋਰਥ ਪੂਰਾ ਕੀਤਾ ਹੈ। ਚੂਹੜ ਸਿੰਘ ਮਾਨਵਤਾ ਭਲਾਈ ਦੇ ਕੰਮਾਂ ਵਿੱਚ ਹਮੇਸ਼ਾ ਮੋਹਰੀ ਰਹੇ। ਨਾਮਚਰਚਾ ਦੀ ਸਮਾਪਤੀ ਵਿੱਚ ਸੇਵਾਦਾਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਅਨਮੋਲ ਵਚਨ ਨੂੰ ਪੜ੍ਹਕੇ ਸੁਣਾਏ। ਨਾਮ ਚਰਚਾ ਉਪਰੰਤ ਉਨ੍ਹਾਂ ਦੀ ਧੀ ਰਮਨ ਇੰਸਾਂ ਅਤੇ ਜਵਾਈ ਸੁਰਿੰਦਰ ਇੰਸਾਂ ਵੱਲੋਂ ਸੱਚਖੰਡਵਾਸੀ ਦੀ ਯਾਦ ਵਿੱਚ 2 ਅਤਿ ਜ਼ਰੂਰਤਮੰਦ ਪਰਿਵਾਰਾਂ ਦੇ ਮੈਂਬਰਾਂ ਨੂੰ ਰੁਜ਼ਗਾਰ ਚਲਾਉਣ ਲਈ 2 ਸਿਲਾਈ ਮਸ਼ੀਨਾਂ ਦਿੱਤੀਆਂ ਗਈਆਂ। ਇਸ ਉਪਰੰਤ ਰਮਨ ਇੰਸਾਂ ਨੇ ਪੌਦਾ ਲਗਾ ਕੇ ਆਪਣੇ ਪਿਤਾ ਨੂੰ ਸ਼ਰਧਾਂਜਲੀ ਵੀ ਦਿੱਤੀ। ਇਸ ਮੌਕੇ ਬਲਾਕ ਖਰੜ ਦੇ ਜ਼ਿੰਮੇਵਾਰ ਭੈਣ ਭਾਈ ਅਤੇ ਆਸ-ਪਾਸ ਦੀ ਸਾਧ ਸੰਗਤ ਹਾਜ਼ਿਰ ਰਹੀ। Welfare Work
ਖਰਡ਼ : ਜ਼ਰੂਰਤਮੰਦਾਂ ਨੂੰ ਸਿਲਾਈ ਮਸ਼ੀਨਾਂ ਦਿੰਦੇ ਹੋਏ ਰਮਨ ਇੰਸਾਂ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ।