ਗੰਨ ਕਲਚਰ ਦਾ ਪ੍ਰਭਾਵ ਖਤਮ ਕਰਨ ਸਬੰਧੀ ਲਿਆ ਫੈਸਲਾ ਸ਼ਲਾਘਾਯੋਗ : ਚੱਠਾ

ਗੰਨ ਕਲਚਰ ਦਾ ਪ੍ਰਭਾਵ ਖਤਮ ਕਰਨ ਸਬੰਧੀ ਲਿਆ ਫੈਸਲਾ ਸ਼ਲਾਘਾਯੋਗ : ਚੱਠਾ

ਧੂਰੀ, (ਸੁਰਿੰਦਰ ਸਿੰਘ)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਵਿੱਚੋਂ ਗੈਂਗਸਟਰਵਾਦੀ ਸੋਚ ਖਤਮ ਕਰਨ ਲਈ ਅਤੇ ਗੰਨ ਕਲਚਰ ਦੇ ਵਧ ਰਹੇ ਪ੍ਰਭਾਵ ਨੂੰ ਖਤਮ ਕਰਨ ਲਈ ਨਵੇਂ ਹਥਿਆਰਾਂ ਦੇ ਲਾਇਸੰਸ ਬਨਾਉਣੇ ਬੰਦ ਕਰਨ ਦੇ ਫੈਸਲੇ ਨੂੰ ਸ਼ਲਾਘਾਯੋਗ ਦੱਸਦਿਆਂ ਆਲ ਇੰਡੀਆ ਐੱਫਸੀਆਈ ਐਗਜ਼ੀਕਿਊਟਿਵ ਸਟਾਫ਼ ਯੂਨੀਅਨ ਦੇ ਕੌਮੀ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਟਰੇਡ ਵਿੰਗ ਦੇ ਸੂਬਾ ਜੁਆਇੰਟ ਸਕੱਤਰ ਸਤਿੰਦਰ ਸਿੰਘ ਚੱਠਾ ਨੇ ਕਿਹਾ ਕਿ ਪੰਜਾਬ ਵਿੱਚ ਦਿਨੋਂ ਦਿਨ ਨੌਜਵਾਨ ਪੀੜੀ ਵਿੱਚ ਅਸਲੇ ਦਾ ਵਧ ਰਿਹਾ ਰੁਝਾਨ ਖਤਰਨਾਕ ਹੈ ਕਿਉਂਕਿ ਕਿਤੇ ਨਾ ਕਿਤੇ ਅਸਲਾ ਰੱਖਣ ਦਾ ਸ਼ੌਕ ਗੈਂਗਸਟਰਵਾਦੀ ਸੋਚ ਪੈਦਾ ਕਰਨ ਲਈ ਸਹਾਇਕ ਹੁੰਦਾ ਹੈ ਉਹਨਾਂ ਕਿਹਾ ਕਿ ਇਸ ਸ਼ੌਕ ਦੇ ਚਲਦਿਆਂ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਅਸਲਾ ਰੱਖਣ ਵਿੱਚ ਦਿਲਚਸਪੀ ਦਿਖਾਉਣ ਲੱਗ ਪਈਆਂ ਸਨ। ਜਿਸ ਦੇ ਚਲਦਿਆਂ ਭਗਵੰਤ ਮਾਨ ਵੱਲੋਂ ਲਿਆ ਗਿਆ ਫੈਸਲਾ ਸੂਬੇ ਦੇ ਅਮਨ-ਪਸੰਦ ਲੋਕਾਂ ਦੀ ਪੈਰ੍ਹਵੀ ਕਰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ