ਸਾਡੇ ਨਾਲ ਸ਼ਾਮਲ

Follow us

18.3 C
Chandigarh
Thursday, February 26, 2026
More
    Home Breaking News ਅਕਾਲੀ-ਭਾਜਪਾ ਗ...

    ਅਕਾਲੀ-ਭਾਜਪਾ ਗੱਠਜੋੜ ਦਾ ਹੋਇਆ ਫੈਸਲਾ, ਦਿੱਲੀ ’ਚ 13 ਮਾਰਚ ਨੂੰ ਹੋ ਸਕਦੈ ਐਲਾਨ

    Akali dal bjp alliance

    ਪਟਿਆਲਾ ਅਤੇ ਜਲੰਧਰ ਸੀਟਾਂ ਵੀ ਗਈਆਂ ਭਾਜਪਾ ਦੇ ਕੋਟੇ ’ਚ, 5-8 ਨਾਲ ਹੋਈ ਸੀਟਾਂ ਦੀ ਵੰਡ | Akali dal bjp alliance

    ਚੰਡੀਗੜ੍ਹ (ਅਸ਼ਵਨੀ ਚਾਵਲਾ)। ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਫਾਈਨਲ ਹੋ ਗਿਆ ਹੈ ਅਤੇ ਇਸ ਸਬੰਧੀ ਆਖ਼ਰੀ ਤੇ ਅਹਿਮ ਮੀਟਿੰਗ ਦਿੱਲੀ ਵਿਖੇ 13 ਮਾਰਚ ਨੂੰ ਹੋਣ ਜਾ ਰਹੀ ਹੈ। ਜੇਕਰ 13 ਮਾਰਚ ਨੂੰ ਦਿੱਲੀ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਸਾਰਾ ਕੁਝ ਠੀਕ ਰਿਹਾ ਤਾਂ 13 ਮਾਰਚ ਨੂੰ ਹੀ ਪ੍ਰੈਸ ਕਾਨਫਰੰਸ ਕਰਦੇ ਹੋਏ ਇਸ ਗੱਠਜੋੜ ਦਾ ਐਲਾਨ ਕਰ ਦਿੱਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ 12 ਮਾਰਚ ਨੂੰ ਹੀ ਦਿੱਲੀ ਲਈ ਰਵਾਨਾ ਹੋ ਜਾਣਗੇ। ਇਸ ਲਈ ਉਮੀਦ ਲਾਈ ਜਾ ਰਹੀ ਹੈ ਕਿ 13 ਮਾਰਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਲਈ ਪੰਜਾਬ ਵਿੱਚ ਅਹਿਮ ਦਿਨ ਹੋਵੇਗਾ। (Akali dal bjp alliance)

    ਇਸੇ ਹਫ਼ਤੇ ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ’ਚ ਐਲਾਨ ਕਰਨਗੇ ਅਕਾਲੀ-ਭਾਜਪਾ

    ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੂਤਰਾਂ ਅਨੁਸਾਰ ਦੋਵਾਂ ਪਾਰਟੀਆਂ ਵਿੱਚ ਹੁਣ ਤੱਕ ਹੋਈਆਂ ਮੀਟਿੰਗਾਂ ਵਿੱਚ ਲਗਭਗ ਫੈਸਲਾ ਹੋ ਗਿਆ ਹੈ ਅਤੇ ਹੁਣ ਇਸ ਦਾ ਵੀ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਹੈ। ਪੰਜਾਬ ਵਿੱਚ ਹੁਣ ਤੱਕ ਸਿਰਫ਼ 3 ਲੋਕ ਸਭਾ ਸੀਟਾਂ ’ਤੇ ਚੋਣ ਲੜਦੀ ਆਈ ਭਾਰਤੀ ਜਨਤਾ ਪਾਰਟੀ 5 ਲੋਕ ਸਭਾ ਸੀਟਾਂ ’ਤੇ ਇਸ ਵਾਰ ਚੋਣਾਂ ਲੜੇਗੀ। ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਤੋਂ ਇਲਾਵਾ ਇਸ ਵਾਰ ਭਾਜਪਾ ਦੇ ਕੋਟੇ ਵਿੱਚ ਪਟਿਆਲਾ ਅਤੇ ਜਲੰਧਰ ਵੀ ਸ਼ਾਮਲ ਹੋ ਗਈ ਹੈ। ਪਟਿਆਲਾ ਅਤੇ ਜਲੰਧਰ ਤੋਂ ਭਾਜਪਾ ਇਸ ਗੱਠਜੋੜ ਵਿੱਚ ਪਹਿਲੀ ਵਾਰ ਆਪਣੇ ਉਮੀਦਵਾਰ ਉਤਾਰਨ ਜਾ ਰਹੀ ਹੈ। ਹੁਣ ਤੱਕ ਇਹ ਦੋਵਾਂ ਸੀਟਾਂ ਸ਼੍ਰੋਮਣੀ ਅਕਾਲੀ ਦਲ ਦੇ ਕੋਟੇ ਵਿੱਚ ਹੀ ਰਹੀਆਂ ਹਨ।

    ਪਹਿਲੀ ਵਾਰ ਭਾਜਪਾ ਪੰਜਾਬ ਵਿੱਚ 5 ਲੋਕ ਸਭਾ ਸੀਟਾਂ ’ਤੇ ਲੜੇਗੀ ਚੋਣ

    ਜਾਣਕਾਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦਾ ਲੰਮੇ ਸਮੇਂ ਤੋਂ ਗੱਠਜੋੜ ਚੱਲਣ ਤੋਂ ਬਾਅਦ 3 ਸਾਲ ਪਹਿਲਾਂ ਕਿਸਾਨ ਅੰਦੋਲਨ ਕਰਕੇ ਗੱਠਜੋੜ ਟੁੱਟ ਗਿਆ ਸੀ ਕੇਂਦਰੀ ਮੰਤਰੀ ਮੰਡਲ ਤੋਂ ਹਰਸਿਮਰਤ ਕੌਰ ਬਾਦਲ ਵੱਲੋਂ ਅਸਤੀਫ਼ਾ ਵੀ ਦੇ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਲਗਾਤਾਰ ਦੋਵਾਂ ਪਾਰਟੀਆਂ ਦੇ ਰਿਸ਼ਤੇ ਵਿਚ ਨਰਾਜ਼ਗੀ ਹੀ ਆਉਂਦੀ ਰਹੀ ਅਤੇ 2022 ਦੀ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਪਾਰਟੀਆਂ ਵੱਲੋਂ ਇੱਕ ਦੂਜੇ ਦੇ ਵਿਰੋਧ ਵਿੱਚ ਹੀ ਚੋਣਾਂ ਨੂੰ ਲੜੀਆਂ ਗਿਆ ਸੀ। ਅਕਾਲੀ ਅਤੇ ਭਾਜਪਾ ਦੀ ਵੋਟ ਵੰਡ ਜਾਣ ਕਰਕੇ ਦੋਵਾਂ ਪਾਰਟੀਆਂ ਦੇ ਜ਼ਿਆਦਾਤਰ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ 3 ਤੇ ਭਾਜਪਾ ਦੇ 2 ਉਮੀਦਵਾਰਾਂ ਨੂੰ ਹੀ ਜਿੱਤ ਹਾਸਲ ਹੋਈ ਸੀ।

    Also Read : ਸਕੂਲਾਂ ’ਚ ਛੁੱਟੀ ਦਾ ਐਲਾਨ, ਸਰਕਾਰ ਨੇ ਕੀਤਾ ਵੱਡਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ

    ਜਿਸ ਤੋਂ ਬਾਅਦ ਦੋਵਾਂ ਪਾਰਟੀਆਂ ਨੂੰ ਇਸ ਗੱਠਜੋੜ ਦੇ ਟੁੱਟਣ ਦਾ ਵੀ ਅਹਿਸਾਸ ਹੋਇਆ ਸੀ। ਇਸੇ ਕਾਰਨ ਇਨ੍ਹਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਲਗਾਤਾਰ ਦੋਵਾਂ ਪਾਰਟੀਆਂ ਦੇ ਆਗੂਆਂ ਵਿਚਕਾਰ ਮੀਟਿੰਗਾਂ ਦਾ ਦੌਰ ਜਾਰੀ ਹੈ। ਦੋਵਾਂ ਪਾਰਟੀਆਂ ਦੇ ਸੰਭਾਵੀ ਉਮੀਦਵਾਰਾਂ ਤੋਂ ਲੈ ਕੇ ਪਾਰਟੀ ਲੀਡਰਸ਼ਿਪ ਵੀ ਇਹ ਚਾਹੁੰਦੀ ਹੈ ਕਿ ਮੁੜ ਤੋਂ ਦੋਵਾਂ ਪਾਰਟੀਆਂ ਦਾ ਗੱਠਜੋੜ ਹੋ ਜਾਵੇ।

    ਪਿਛਲੇ ਕੁਝ ਮਹੀਨਿਆਂ ਤੋਂ ਚਲ ਰਹੀ ਮੀਟਿੰਗਾਂ ਤੋਂ ਬਾਅਦ ਹੁਣ ਦੋਵਾਂ ਪਾਰਟੀਆਂ ਦੀ ਆਖਰੀ ਦੌਰ ਦੀ ਗੱਲਬਾਤ ਚੱਲ ਰਹੀ ਹੈ ਅਤੇ ਹੁਣ 13 ਮਾਰਚ ਨੂੰ ਦਿੱਲੀ ਵਿਖੇ ਮੀਟਿੰਗ ਹੋਣੀ ਹੈ, ਜਿਸ ਵਿੱਚ ਕੋਈ ਵੱਡਾ ਐਲਾਨ ਹੋ ਸਕਦਾ ਹੈ।

    7 ਸੀਟਾਂ ਚਾਹੁੰਦੀ ਸੀ ਭਾਜਪਾ, 5 ’ਤੇ ਬਣੀ ਸਹਿਮਤੀ

    ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣਾਂ ਵਿੱਚ 7 ਸੀਟਾਂ ਚਾਹੁੰਦੀ ਸੀ ਪਰ ਸ਼੍ਰੋਮਣੀ ਅਕਾਲੀ ਦਲ 7 ਸੀਟਾਂ ਦੇਣ ਨੂੰ ਤਿਆਰ ਨਹੀਂ ਸੀ। ਭਾਰਤੀ ਜਨਤਾ ਪਾਰਟੀ ਵੱਲੋਂ ਸੰਗਰੂਰ ਸੀਟ ਦੀ ਵੀ ਆਪਣੀ ਸਹਿਯੋਗੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਲਈ ਮੰਗੀ ਜਾ ਰਹੀ ਸੀ ਪਰ ਢੀਂਡਸਾ ਪਰਿਵਾਰ ਦੀ ਇਸ ਪਾਰਟੀ ਦਾ ਰਲੇਵਾਂ ਹੋਣ ਕਰਕੇ ਭਾਰਤੀ ਜਨਤਾ ਪਾਰਟੀ ਹੁਣ ਇਸ ਸੀਟ ਨੂੰ ਵੀ ਅਕਾਲੀ ਦਲ ਨੂੰ ਛੱਡਣ ਲਈ ਤਿਆਰ ਹੋ ਗਈ ਹੈ।

    ਇਸ ਕਾਰਨ ਹੀ 7 ਸੀਟਾਂ ਦੀ ਮੰਗ ਕਰ ਰਹੀ ਭਾਜਪਾ ਇਸ ਸਮੇਂ 5 ਸੀਟਾਂ ਲਈ ਸਹਿਮਤ ਹੋ ਗਈ ਹੈ। ਭਾਜਪਾ ਪਹਿਲਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਸੀਟਾਂ ’ਤੇ ਚੋਣ ਲੜਦੀ ਆਈ ਹੈ ਤਾਂ ਇਸ ਵਾਰ ਪਟਿਆਲਾ ਅਤੇ ਜਲੰਧਰ ਸੀਟ ਵੀ ਭਾਜਪਾ ਦੇ ਕੋਟੇ ਵਿੱਚ ਸ਼ਾਮਲ ਹੋ ਗਈ ਹੈ। ਹਾਲਾਂਕਿ ਇਨ੍ਹਾਂ ਸੀਟਾਂ ਸਬੰਧੀ ਆਖ਼ਰੀ ਜਾਣਕਾਰੀ ਦੋਵਾਂ ਪਾਰਟੀਆਂ ਵੱਲੋਂ ਐਲਾਨ ਕਰਨ ਮੌਕੇ ਹੀ ਮਿਲ ਸਕੇਗੀ ਪਰ ਦੋਵਾਂ ਪਾਰਟੀਆਂ ਦੇ ਸੂਤਰ ਇਨ੍ਹਾਂ ਸੀਟਾਂ ਦੀ ਵੰਡ ਬਾਰੇ ਪੁਸ਼ਟੀ ਕਰ ਰਹੇ ਹਨ।

    LEAVE A REPLY

    Please enter your comment!
    Please enter your name here