ਕੋਰੋਨਾਵਾਇਰਸ ਨਾਲ ਮੌਤਾਂ ਦਾ ਅੰਕੜਾ 800 ਤੋਂ ਪਾਰ

Corona India

ਕੋਰੋਨਾਵਾਇਰਸ ਨਾਲ ਮੌਤਾਂ ਦਾ ਅੰਕੜਾ 800 ਤੋਂ ਪਾਰ

ਬੀਜਿੰਗ (ਏਜੰਸੀ)। ਐਤਵਾਰ ਨੂੰ ਜਾਰੀ ਕੀਤੇ ਗਏ ਸਰਕਾਰੀ ਅੰਕੜਿਆਂ ਅਨੁਸਾਰ, ਚੀਨ ਵਿੱਚ ਕਾਰੋਨੋਵਾਇਰਸ Coronavirus ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 811 ਹੋ ਗਈ ਹੈ, ਜੋ 2002-3 ਦੇ ਸਾਰਸ ਮਹਾਂਮਾਰੀ ਨਾਲੋਂ ਵੀ ਵੱਧ ਹੈ। ਚੀਨ ਦੇ ਨੈਸ਼ਨਲ ਹੈਲਥ ਕਮਿਸ਼ਨ ਦੀ ਪੁਸ਼ਟੀ ਮੁਤਾਬਕ ਕੋਰੋਨਾਵਾਇਰਸ ਨਾਲ ਸੰਕਰਮਿਤ ਲੋਕਾਂ ਦੀ ਸੰਖਿਆ 37,198 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 9 ਮੌਤਾਂ ਤੇ 2,656 ਨਵੇਂ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਬਹੁਤੇ ਹੁਬੇਈ ਪ੍ਰਾਂਤ ਵਿੱਚ, ਜੋ ਫੈਲਣ ਦਾ ਕੇਂਦਰ ਹੈ, ਤੋਂ ਸ਼ਾਮਲ ਹਨ। ਸਾਰਸ ਮਹਾਂਮਾਰੀ, ਜੋ ਕਿ ਚੀਨ ਵਿੱਚ ਹੀ ਸ਼ੁਰੂ ਹੋਈ ਸੀ। ਸਾਰਸ ਮਹਾਂਮਾਰੀ ਨੇ ਵਿਸ਼ਵ ਭਰ ਵਿੱਚ 774 ਲੋਕਾਂ ਦੀ ਮੌਤ ਕੀਤੀ ਸੀ।

  • ਦਸੰਬਰ 2019 ਵਿੱਚ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾਵਾਇਰਸ ਦਾ ਕਹਿਰ ਸ਼ੁਰੂ ਹੋਇਆ ਸੀ।
  • ਪਿਛਲੇ 24 ਘੰਟਿਅਠਾਂ ਵਿੱਚ ਘੱਟ ਤੋਂ ਘੱਟ 1370 ਕੋਰੋਨਾਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ।
  • ਪਿਛਲੇ 24 ਘੰਟਿਆਂ ‘ਚ ਹੁਬੇਈ ਪ੍ਰਾਂਤ ‘ਚ ਕੁੱਅ 2147 ਨਵੇਂ ਮਾਮਲੇ ਦਰਜ਼ ਕੀਤੇ ਗਏ ਹਨ।
  • ਚੀਨ ਤੋਂ ਇਲਾਵਾ ਅਮਰੀਕਾ ਸਮੇਤ ਕਈ ਦੇਸ਼ਾਂ ‘ਚ ਕੋਰੋਨਾਵਾਇਰਸ ਦੇ ਮਾਮਲੇ ਦਰਜ਼ ਕੀਤੇ ਗਏ ਹਨ।

ਸਾਰਸ ਮਹਾਂਮਾਰੀ, ਜੋ ਕਿ ਚੀਨ ਵਿੱਚ ਹੀ ਸ਼ੁਰੂ ਹੋਈ ਸੀ, ਨੇ ਵਿਸ਼ਵ ਭਰ ਵਿੱਚ 774 ਲੋਕਾਂ ਦੀ ਮੌਤ ਕੀਤੀ ਸੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।