11 ਵਿਅਕਤੀ ਗ੍ਰਿਫ਼ਤਾਰ, 32 ਖਿਲਾਫ਼ ਮਾਮਲਾ ਦਰਜ
ਲਖਨਊ, ਉੱਤਰ ਪ੍ਰਦੇਸ਼ ਦੇ ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਕੀਤੀ ਗਈ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਇਸ ਮਾਮਲੇ ‘ਚ ਪੁਲਿਸ ਨੇ 32 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ 60 ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ ਗਾਜੀਪੁਰ ਦੇ ਸੀਓ ਸਿਟੀ ਐਮਪੀ ਪਾਠਕ ਨੇ ਦੱਸਿਆ ਕਿ 11 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਮ੍ਰਿਤਕ ਸਿਪਾਹੀ ਸੁਰੇਸ਼ ਵਤਸ ਦੇ ਪੁੱਤਰ ਵੀਪੀ ਸਿੰਘ ਨੇ ਕਿਹਾ ਕਿ ਪੁਲਿਸ ਹੁਣ ਆਪਣੀ ਸੁਰੱਖਿਆ ਨਹੀਂ ਕਰ ਪਾ ਰਹੀ ਹੈ ਅਸੀਂ ਉਨ੍ਹਾਂ ਤੋਂ ਕੀ ਉਮੀਦ ਕਰ ਸਕਦੇ ਹਾਂ? ਹੁਣ ਅਸੀਂ ਮੁਆਵਜ਼ੇ ਨਾਲ ਕੀ ਕਰਾਂਗੇ? ਇਸ ਤੋਂ ਪਹਿਲਾਂ ਬੁਲੰਦਸ਼ਹਿਰ ਤੇ ਪ੍ਰਤਾਪਗੜ੍ਹ ‘ਚ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸਨ
ਕੀ ਸੀ ਮਾਮਲਾ
ਗਾਜੀਪੁਰ ‘ਚ ਨਿਸ਼ਾਦ ਸਮਾਜ ਪਾਰਟੀ ਦੇ ਮੁਖੀ ਦੇ ਸਵਾਗਤ ‘ਚ ਖੜ੍ਹੇ ਵਰਕਰਾਂ ਨੂੰ ਰੋਕਣ ‘ਤੇ ਅੱਜ ਸ਼ਾਮ ਜੰਮ ਰੌਲਾ ਰੱਪਾ ਪਾਇਆ ਕਠਵਾਂ ਮੋੜ ਚੌਰਾਹੇ ‘ਤੇ ਵਰਕਰਾਂ ਨੇ ਜਾਮ ਲਾ ਕੇ ਬਵਾਲ ਕੀਤਾ ਵਾਹਨਾਂ ‘ਚ ਤੋੜ-ਭੰਨ ਦੇ ਨਾਲ ਅੱਗ ਦੀਆਂ ਘਟਨਾਵਾਂ ਵੀ ਹੋਈਆਂ ਰੋਕਣ ਗਏ ਪੁਲਿਸ ਮੁਲਾਜ਼ਮਾਂ ‘ਤੇ ਪੱਥਰਬਾਜ਼ੀ ਕੀਤੀ ਗਈ ਤੇ ਭਜਾ-ਭਜਾ ਕੁੱਟਿਆ ਪੱਥਰਬਾਜ਼ੀ ‘ਚ ਇੱਕ ਸਿਪਾਹੀ ਦੀ ਮੌਤ ਹੋ ਗਈ ਤੇ ਕਈ ਜ਼ਖਮੀ ਹੋਏ ਹਨ ਫੋਰਸ ਨਾਲ ਪਹੁੰਚੇ ਆਲ੍ਹਾ ਅਧਿਕਾਰੀਆਂ ਨੇ ਰੌਲਾ ਰੱਪਾ ਪਾਉਣ ਵਾਲੇ ਲੋਕਾਂ ਨੂੰ ਭਜਾ ਦਿੱਤਾ ਕੁਝ ਲੋਕਾਂ ਨੂੰ ਪੁਲਿਸ ਨੇ ਹਿਰਾਸਤ ‘ਚ ਲਿਆ ਹੈ ਪ੍ਰਦੇਸ਼ ਪ੍ਰਧਾਨ ਸੰਜੈ ਨਿਸ਼ਾਦ ਗਾਜੀਪੁਰ ਤੋਂ ਲੰਘ ਕੇ ਗੋਰਖਪੁਰ ਵੱਲ ਜਾ ਰਹੇ ਸਨ ਉਨ੍ਹਾਂ ਦੇ ਸਵਾਗਤ ਲਈ ਸਮਾਜ ਦੇ ਕਾਫ਼ੀ ਲੋਕ ਕਠਵਾਂ ਮੋੜ ਪੁਲ ਕੋਲ ਮੌਜ਼ੂਦ ਸਨ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।