Patiala News | ਠੰਢ ਤੋਂ ਬਚਣ ਲਈ ਬਾਲੀ ਅੰਗੀਠੀ ਨੇ ਸਦਾ ਲਈ ਸੁਆਇਆ ਪਰਿਵਾਰ

Patiala News

ਪਤੀ, ਪਤਨੀ ਸਮੇਤ ਦੋ ਛੋਟੇ ਬੱਚਿਆਂ ਦੀ ਹੋਈ ਮੌਤ | Patiala News

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਇਸ ਸ਼ਹਿਰ ਦੀ ਮਾਰਕਰ ਕਲੋਨੀ ਵਿੱਚ ਬੀਤੀ ਰਾਤ ਇੱਕੋ ਪਰਿਵਾਰ ਦੇ ਚਾਰ ਜਣਿਆਂ ਦੀ ਮੌਤ ਹੋ ਗਈ। ਮੌਤ ਦਾ ਕਾਰਨ ਪਰਿਵਾਰ ਵੱਲੋਂ ਰਾਤ ਨੂੰ ਠੰਢ ਤੋਂ ਬਚਣ ਲਈ ਕਮਰੇ ਦੇ ਅੰਦਰ ਬਾਲੀ ਅੰਗੀਠੀ ਨੂੰ ਮੰਨਿਆ ਜਾ ਰਿਹਾ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਬਿਹਾਰ ਤੋਂ ਪ੍ਰਵਾਸੀ ਪਰਿਵਾਰ ਪੰਜਾਬ ’ਚ ਵਧੀਆ ਕਮਾਈ ਕਰਨ ਅਤੇ ਪਰਿਵਾਰ ਦੇ ਚੰਗੇ ਭਵਿੱਖ ਲਈ ਆਇਆ ਸੀ। (Patiala News)

Indigo Airlines : ਯਾਤਰੀ ਦੇਣ ਧਿਆਨ, 12 ਘੰਟੇ ਲੇਟ ਇਹ ਉਡਾਣ

ਬੀਤੀ ਰਾਤ ਠੰਢ ਤੋਂ ਬਚਣ ਲਈ ਅੰਗੀਠੀ ਬਾਲ ਕੇ ਅੱਗੇ ਸੇਕ ਰਹੇ ਸੀ। ਜਿੱਥੇ ਉਨ੍ਹਾਂ ਨਾਲ ਵੱਡਾ ਭਾਣਾ ਵਾਪਰ ਗਿਆ। ਮ੍ਰਿਤਕਾਂ ਦੀ ਪਹਿਚਾਣ ਨਵਾਬ ਕੁਮਾਰ, ਉਨ੍ਹਾਂ ਦੀ ਪਤਨੀ, ਬੇਟੀ ਰੁਕਾਇਆ ਜਿਸਦੀ ਉਮਰ 4 ਸਾਲ ਹੈ ਅਤੇ ਉਨ੍ਹਾਂ ਦੇ ਬੇਟਾ ਅਰਮਾਨ ਕੁਮਾਰ ਜਿਸ ਦੀ ਉਮਰ 2 ਸਾਲ ਦੱਸੀ ਜਾ ਰਹੀ ਹੈ।

LEAVE A REPLY

Please enter your comment!
Please enter your name here