ਸਤਲੁਜ ’ਚ ਡੁੱਬੇ ਨੌਜਵਾਨ ਦੀ ਹੋਈ ਮੌਤ

Satluj

ਬੀਤੇ ਕੱਲ੍ਹ ਹਲਕਾ ਗੁਰੂਹਰਸਹਾਏ ਦੇ ਪਿੰਡ ਨੋ ਬਹਿਰਾਮ ਸੇਰ ਸਿੰਘ ਵਾਲਾ ਦਾ ਨੌਜਵਾਨ Satluj ’ਚ ਡੁੱਬਿਆ

  • Satluj ਦੇ ਪਾਣੀ ’ਚ ਡੁੱਬਣ ਦੀ ਵੀਡੀਓ ਸਾਹਮਣੇ ਆਈ

ਗੁਰੂਹਰਸਹਾਏ (ਸੱਤਪਾਲ ਥਿੰਦ)। ਹਲਕਾ ਗੁਰੂਹਰਸਹਾਏ ਦੇ ਸਰਹੱਦੀ ਪਿੰਡ ਨੌਂ ਬਹਿਰਾਮ ਸ਼ੇਰ ਸਿੰਘ ਵਾਲਾ ਵਿਖੇ ਸਤਲੁਜ ਦਰਿਆ ਦੇ ਪਾਣੀ ਦੇ ਤੇਜ ਵਹਾਅ ਕਰਨ ਇੱਕ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਬੋਰਾਂ ਦਾ ਕੰਮ ਕਰਦਾ ਸੀ ਤੇ ਉਹ ਆਪਣੇ ਕੰਮ ਕਰਨ ਤੋਂ ਬਾਅਦ ਜਦ ਘਰ ਨੂੰ ਵਾਪਸ ਆ ਰਿਹਾ ਸੀ ਤਾਂ ਸੜਕ ਉੱਪਰ ਚਲ ਰਹੇ ਤੇਜ ਪਾਣੀ ਦੇ ਵਹਾਅ ਕਾਰਨ ਦੇਖਦੇ ਹੀ ਦੇਖਦੇ ਦਰਿਆ ਦੇ ਵਿੱਚ ਰੁੜ੍ਹ ਗਿਆ ਤੇ ਉੱਥੇ ਖੜ੍ਹੇ ਮੌਜ਼ੂਦ ਲੋਕਾਂ ਵੱਲੋਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਵੀਡੀਓ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ।

ਦੱਸ ਦਈਏ ਕਿ ਬਾਰਡਰ ਪੱਟੀ ਦੇ ਲੋਕਾਂ ਨੇ ਇਸ ਕੁਦਰਤ ਦੀ ਮਾਰ ਨੂੰ ਮਜਾਕ ਬਣਾ ਰੱਖਿਆ ਹੈ ਜਦਕਿ ਪ੍ਰਸ਼ਾਸਨ ਵੱਲੋਂ ਬਾਰਡਰ ਪੱਟੀ ’ਤੇ ਵਸਦੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੇ ਘਰ ਖਾਲੀ ਕਰ ਦੇਣ ਪਰ ਲੋਕਾਂ ਵੱਲੋਂ ਪ੍ਰਸਾਸਨ ਦੀ ਗੱਲ ਨਾ ਮੰਨਦੇ ਹੋਏ ਆਪਣੀ ਜ਼ਿੰਦਗੀ ਨੂੰ ਦਾਅ ’ਤੇ ਲਾ ਰੱਖਿਆ ਹੈ। ਜਿਸ ਦਾ ਨਤੀਜਾ ਇਹ ਵੇਖਣ ਨੂੰ ਮਿਲਿਆ ਕਿ ਇੱਕ ਨੌਜਵਾਨ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਵਾਸੀ ਪਿੰਡ ਨੌਂ ਬਹਿਰਾਮ ਸੇਰ ਸਿੰਘ ਪਾਣੀ ਦੇ ਤੇਜ਼ ਵਹਾਅ ਕਰਨ ਮੌਤ ਦਾ ਸ਼ਿਕਾਰ ਹੋ ਗਿਆ ।

ਇਹ ਵੀ ਪੜ੍ਹੋ : ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਿਆ, ਪਿੰਡ ਰੋੜਕੀ ਨੇੜੇ ਵੀ ਪਿਆ ਪਾੜ

ਇਸ ਮੌਕੇ ਲੋਕਾਂ ਤੇ ਭਾਜਪਾ ਆਗੂ ਗੁਰਪ੍ਰਵੇਜ ਸਿੰਘ ਸ਼ੈਲੇ ਸੰਧੂ ਨੇ ਪ੍ਰਸ਼ਾਸਨ ਦੇ ਖਿਲਾਫ ਧਰਨਾ ਲਾ ਦਿੱਤਾ। ਭਾਜਪਾ ਆਗੂ ਗੁਰਪ੍ਰਵੇਜ ਸਿੰਘ ਸ਼ੈਲ ਸੰਧੂ ਨੇ ਘਟਨਾ ਬਾਰੇ ਦੱਸਦਿਆਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਈ ਮੱਦਦ ਨਹੀਂ ਮਿਲੀ। ਮੌਕੇ ’ਤੇ ਪਹੁੰਚੇ ਡੀਐਸਪੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਨੌਜਵਾਨ ਜੋ ਕਿ ਬੋਰਾ ਦਾ ਕੰਮ ਕਰਦਾ ਸੀ ਦਰਿਆ ਤੋਂ ਪਰ ਆਪਣਾ ਕੰਮ ਕਾਜ ਕਰਕੇ ਘਰ ਵਾਪਸ ਆ ਰਿਹਾ ਸੀ ਤਾਂ ਦਰਿਆ ਦੇ ਪਾਣੀ ਦਾ ਵਹਾਅ ਤੇਜ ਹੋਣ ਕਾਰਨ ਨੌਜਵਾਨ ਦੇਖਦੇ ਹੀ ਦੇਖਦੇ ਦਰਿਆ ਵਿੱਚ ਰੁੜ ਗਿਆ। ਦੱਸ ਦਈਏ ਕਿ ਅੱਜ ਦੂਸਰੇ ਦਿਨ ਮਿਰਤਕ ਨੋਜਵਾਨ ਦੀ ਲਾਸ ਮਿਲੀ ਗਈ ਹੈ ਅਤੇ ਪਿੰਡ ਵਾਸੀਆਂ ਨੇ ਨੌਜਵਾਨਾਂ ਦੀ ਲਾਸ਼ ਨੂੰ ਟਰਾਲੀ ਵਿੱਚ ਲੈ ਕੇ ਸਿਵਲ ਹਪਸਤਾਲ ਪਹੁੰਚ ਗਏ ਹਨ।