ਸੜਕ ਕਿਨਾਰਿਓਂ ਮਿਲੀ ਵਿਅਕਤੀ ਦੀ ਅਧਨੰਗੀ ਹਾਲਤ ’ਚ ਲਾਸ਼, ਕਤਲ ਦਾ ਸ਼ੱਕ

Crime News

ਲੁਧਿਆਣਾ (ਜਸਵੀਰ ਸਿੰਘ ਗਹਿਲ)। ਸਨਅੱਤੀ ਸ਼ਹਿਰ ਲੁਧਿਆਣਾ ਦੇ ਬਲੀਏਵਾਲੇ ਇਲਾਕੇ ’ਚ ਇੱਕ ਵਿਅਕਤੀ ਦੀ ਲਾਸ਼ ਮਿਲਣ ਦੇ ਮਾਮਲੇ ’ਚ ਪੁਲਿਸ ਵੱਲੋਂ ਨਾਮਲੂਮ ਖਿਲਾਫ਼ ਕਤਲ ਦਾ ਮਾਮਲਾ ਦਰਜ਼ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਲਾਸ਼ ਦੇ ਸਿਰ, ਚਿਹਰੇ ਸਮੇਤ ਹੋਰ ਵੱਖ ਵੱਖ ਹਿੱਸਿਆਂ ’ਤੇ ਸੱਟਾਂ ਦੇ ਨਿਸ਼ਾਨ ਹਨ। ਜਿਸ ਕਰਕੇ ਕਤਲ ਕੀਤੇ ਜਾਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। (Crime News)

ਕੰਵਲਜੀਤ ਸਿੰਘ ਵਾਸੀ ਬਲੀਏਵਾਲੇ ਨੇ ਪੁਲਿਸ ਨੂੰ ਦੱਸਿਆ ਕਿ ਬੀਤੀ ਰਾਤ ਉਹ ਸਾਢੇ ਕੁ 8 ਵਜੇ ਦੇ ਕਰੀਬ ਆਪਣੇ ਖੇਤਾਂ ’ਚ ਗੇੜਾ ਮਾਰਨ ਲਈ ਜਾ ਰਿਹਾ ਸੀ। ਜਿਉਂ ਹੀ ਉਹ ਅਮਰ ਸਿੰਘ ਖੇਤਾਂ ਕੋਲ ਦੀ ਲੰਘਿਆ ਤਾਂ ਦੇਖਿਆ ਕਿ ਇੱਕ ਵਿਅਕਤੀ ਦੀ ਲਾਸ਼ ਸੜਕ ਕਿਨਾਰੇ ਪਈ ਸੀ। ਉਨਾਂ ਦੱਸਿਆ ਕਿ ਲਾਸ਼ ਦੇ ਸਿਰ, ਚਿਹਰੇ ਸਮੇਤ ਸਰੀਰ ਦੇ ਹੋਰ ਵੱਖ ਵੱਖ ਹਿੱਸਿਆਂ ’ਤੇ ਸੱਟਾਂ ਦੇ ਕਾਫ਼ੀ ਨਿਸ਼ਾਨ ਸਨ। ਜਿਸ ਤੋਂ ਜਾਪ ਰਿਹਾ ਸੀ ਕਿ ਕਿਸੇ ਅਗਿਆਤ ਵੱਲੋਂ ਬੇਰਹਿਮੀ ਨਾਲ ਇਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦੇਣ ਤੋਂ ਬਾਅਦ ਇੱਥੇ ਸੜਕ ਕਿਨਾਰੇ ਸੁੱਟ ਦਿੱਤਾ ਗਿਆ ਹੈ। (Crime News)

ਉਸਨੇ ਤੁਰੰਤ ਹੀ ਇਸ ਦੀ ਸੂਚਨਾ ਕੂਮਕਲਾਂ ਪੁਲਿਸ ਥਾਣੇ ਦਿੱਤੀ ਅਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜੇ ’ਚ ਲੈ ਲਿਆ। ਜਾਂਚ ਅਧਿਕਾਰੀ ਸਬ ਇੰਸਪੈਕਟਰ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਕੰਵਲਜੀਤ ਸਿੰਘ ਵੱਲੋਂ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਲਾਸ਼ ਨੂੰੂ ਕਬਜ਼ੇ ’ਚ ਲੈ ਕੇ ਸਨਾਖ਼ਤ ਲਈ ਸਿਵਲ ਹਸਪਤਾਲ ’ਚ 72 ਘੰਟਿਆਂ ਲਈ ਰਖਵਾ ਦਿੱਤਾ ਦਿੱਤਾ ਹੈ। ਉਨਾਂ ਦੱਸਿਆ ਕਿ ਕੰਵਲਜੀਤ ਸਿੰਘ ਵਾਸੀ ਬਲੀਏਵਾਲੇ ਦੀ ਸ਼ਿਕਾਇਤ ’ਤੇ ਨਾਮਲੂਮ ਵਿਅਕਤੀ/ਵਿਅਕਤੀਆਂ ਖਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਮਾਮਲਾ ਦਰਜ਼ ਕਰਕੇ ਤਫ਼ਤੀਸ ਆਰੰਭ ਦਿੱਤੀ ਹੈ। ਉਨਾਂ ਕਿਹਾ ਕਿ ਮਿ੍ਰਤਕ ਦੀ ਸਨਾਖ਼ਤ ਅਤੇ ਲਾਸ਼ ਦੇ ਪੋਸਟਮਾਰਟਮ ਦੀ ਰਿਪੋਰਟ ’ਚ ਸਾਰੇ ਮਾਮਲੇ ਦਾ ਖੁਲਾਸਾ ਹੋਵੇਗਾ। ਫ਼ਿਲਹਾਲ ਸਨਾਖਤ ਲਈ ਵੱਖ ਵੱਖ ਪੁਲਿਸ ਥਾਣਿਆਂ ’ਚ ਵੀ ਸੂਚਿਤ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : ਜਦੋਂ ਇੱਕ ਸਨਕੀ ਨੌਜਵਾਨ ਮਾਸਕ ਪਹਿਨ ਕੇ ਕਰਨ ਲੱਗਿਆ ਇਹ ਹਰਕਤਾਂ, ਪੜ੍ਹੋ ਫਿਰ ਕੀ ਹੋਇਆ…