ਸਾਡੇ ਨਾਲ ਸ਼ਾਮਲ

Follow us

8.8 C
Chandigarh
Sunday, January 18, 2026
More
    Home Breaking News ਨਹਿਰ ’ਚ ਡਿੱਗੀ...

    ਨਹਿਰ ’ਚ ਡਿੱਗੀ ਬੱਸ ’ਚੋਂ ਪਾਣੀ ’ਚ ਰੁੜੇ ਇਕ ਹੋਰ ਨੌਜਵਾਨ ਦੀ ਮਿਲੀ ਲਾਸ਼

    Muktsar Bus Accident
    ਨਹਿਰ ’ਚ ਡਿੱਗੀ ਬੱਸ ’ਚੋਂ ਪਾਣੀ ’ਚ ਰੁੜੇ ਇਕ ਹੋਰ ਨੌਜਵਾਨ ਦੀ ਮਿਲੀ ਲਾਸ਼

    (ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। ਬੀਤੇ ਮੰਗਲਵਾਰ ਨੂੰ ਪਿੰਡ ਝਬੇਲਵਾਲੀ ਨੇੜੇ ਸਰਹਿੰਦ ਨਹਿਰ ’ਚ ਨਿਊਦੀਪ ਕੰਪਨੀ ਦੀ ਬੱਸ ਡਿੱਗਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ ਸੀ, ਜਦਿਕ ਕੁਝ ਲੋਕ ਪਾਣੀ ’ਚ ਵਹਿ ਗਏ ਸਨ ਜਿਨਾਂ ਦੀ ਜ਼ਿਲਾ ਪ੍ਰਸ਼ਾਸਨ ਵੱਲੋਂ ਐਨਡੀਆਰਐਫ ਟੀਮਾਂ ਲਗਾ ਕੇ ਭਾਲ ਕੀਤੀ ਜਾ ਰਹੀ ਸੀ। (Muktsar Bus Accident)

    ਇਹ ਵੀ ਪੜ੍ਹੋ : ਟਰੇਨ ਹੇਠਾਂ ਆਉਣ ਨਾਲ ਲੜਕੀ ਦੀ ਮੌਤ

    ਪਾਣੀ ’ਚ ਰੁੜੇ ਨੌਜਵਾਨਾਂ ’ਚੋਂ ਵੀਰਵਾਰ ਸਵੇਰੇ ਇਕ ਨੌਜਵਾਨ ਦੀ ਲਾਸ਼ ਪਿੰਡ ਭੁੱਲਰ ਕੋਲ ਨਹਿਰ ’ਚੋਂ ਬਰਾਮਦ ਹੋ ਗਈ ਹੈ। ਮਿ੍ਰਤਕ ਦੀ ਪਛਾਣ ਰਜਿੰਦਰ ਸਿੰਘ ਪੁੱਤਰ ਬਲਦੇਵ ਸਿੰਘ (31) ਵਾਸੀ ਬਠਿੰਡਾ ਵਜੋਂ ਹੋਈ ਹੈ। ਮਿ੍ਰਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਰਜਿੰਦਰ ਸਿੰਘ ਬੱਸ ਰਾਹੀਂ ਮੁਕਤਸਰ ਤੋਂ ਕੋਟਕਪੂਰਾ ਜਾ ਰਿਹਾ ਸੀ ਜੋ ਕਿ ਮੈਡੀਕਲ ਲਾਈਨ ’ਚ ਬਲੱਡ ਸੈਂਪਲ ਕੁਲੈਕਸ਼ਨ ਦਾ ਕੰਮ ਕਰਦਾ ਸੀ। ਪਿੰਡ ਝਬੇਲਵਾਲੀ ਕੋਲ ਬੱਸ ਹਾਦਸੇ ’ਚ ਉਹ ਨਹਿਰ ਵਿੱਚ ਰੁੜ ਗਿਆ ਸੀ। ਮਿ੍ਰਤਕ ਆਪਣੇ ਪਿੱਛੇ ਚਾਰ ਸਾਲਾਂ ਦੀ ਲੜਕੀ ਛੱਡ ਗਿਆ ਹੈ। ਪ੍ਰਸ਼ਾਸਨ ਵੱਲੋਂ ਮਿ੍ਰਤਕ ਦੇਹ ਨੂੰ ਸਿਵਲ ਹਸਪਤਾਲ ਦੀ ਮਰਚਰੀ ’ਚ ਰਖਵਾ ਦਿੱਤਾ ਗਿਆ ਹੈ। ਨਹਿਰ ’ਚ ਹੋਰ ਵੀ ਲੋਕਾਂ ਦੇ ਰੁੜ ਜਾਣ ਦਾ ਖ਼ਦਸਾ ਜਤਾਇਆ ਜਾ ਰਿਹਾ। ਪ੍ਰਸ਼ਾਸਨ ਭਾਲ ’ਚ ਜੁਟਿਆ ਹੋਇਆ ਹੈ।

    LEAVE A REPLY

    Please enter your comment!
    Please enter your name here