ਭਾਰਤ ਨਾ ਜਾਵੇ ਏਸ਼ੀਆ ਕੱਪ ਖੇਡਣ : ਸਹਿਵਾਗ | India-Pakistan Match
- ਏਸ਼ੀਆ ਕੱਪ ‘ਚ ਲਗਾਤਾਰ ਦੋ ਦਿਨ ਮੈਚਾਂ ਦਾ ਮਾਮਲਾ | India-Pakistan Match
ਨਵੀਂ ਦਿੱਲੀ (ਏਜੰਸੀ)। ਪਿਛਲੀ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਦੇ ਇਸ ਸਾਲ ਸਤੰਬਰ ‘ਚ ਹੋਣ ਵਾਲੇ ਏਸ਼ੀਆ ਕੱਪ ‘ਚ ਇੱਕ ਤੋਂ ਬਾਅਦ ਇੱਕ ਮੈਚ ਦੇ ਪ੍ਰੋਗਰਾਮ ਨੂੰ ਲੈ ਕੇ ਚਾਰੇ ਪਾਸਿਓਂ ਆਲੋਚਨਾ ਸ਼ੁਰੂ ਹੋ ਗਈ ਹੈ ਅਤੇ ਸਾਬਕਾ ਬੱਲੇਬਾਜ਼ ਵਰਿੰਦਰ ਸਹਿਵਾਗ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਟੀਮ ਇੱਡੀਆ ਨੂੰ ਇੰਝ ਟੂਰਨਾਮੈਂਟ ‘ਚ ਹੀ ਨਹੀਂ ਖੇਡਣਾ ਚਾਹੀਦਾ ਪਿਛਲੀ ਚੈਂਪੀਅਨ ਭਾਰਤੀ ਕ੍ਰਿਕਟ ਟੀਮ ਪੁਰਾਣੇ ਵਿਰੋਧੀ ਪਾਕਿਸਤਾਨ ਵਿਰੁੱਧ 19 ਸਤੰਬਰ ਨੂੰ ਏਸ਼ੀਆ ਕੱਪ ‘ਚ ਵੱਡੇ ਮੈਚ ਲਈ ਨਿੱਤਰੇਗੀ ਜਦੋਂਕਿ ਇਸ ਤੋਂ ਇੱਕ ਦਿਨ ਪਹਿਲਾਂ ਉਸਨੂੰ
ਕੁਆਲੀਫਾਇਰ ਟੀਮ ਨਾਲ ਟੂਰਨਾਮੈਂਟ ‘ਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰਨੀ ਹੈ।
ਸਹਿਵਾਗ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਇੱਕ ਰੋਜ਼ਾ ਅੰਤਰਰਾਸ਼ਟਰੀ ਮੈਚ ਖੇਡਣ ਤੋਂ ਬਾਅਦ ਅਗਲੇ ਮੈਚ ਤੋਂ ਪਹਿਲਾਂ ਘੱਟ ਤੋਂ ਘੱਟ ਇੱਕ ਦਿਨ ਦੇ ਆਰਾਮ ਦੀ ਜ਼ਰੂਰਤ ਹੁੰਦੀ ਹੈ ਜਦੋਂਕਿ ਏਸ਼ੀਆ ਕੱਪ ‘ਚ ਭਾਰਤੀ ਟੀਮ ਨੂੰ ਲਗਾਤਾਰ ਦੋ ਦਿਨ ਮੈਚ ਖੇਡਣੇ ਪੈਣਗੇ ਉਹਨਾਂ ਕਿਹਾ ਕਿ ਮੈਂ ਇਸ ਗੱਲ ਤੋਂ ਹੈਰਾਨ ਹਾਂ ਕਿ ਇਹ ਪ੍ਰੋਗਰਾਮ ਕਿਵੇਂ ਤਿਆਰ ਕੀਤਾ ਗਿਆ ਹੈ, ਕਿਹੜਾ ਦੇਸ਼ ਹੈ ਜੋ ਦਿਨ ‘ਚ ਦੋ ਅੰਤਰਰਾਸ਼ਟਰੀ ਮੈਚ ਖੇਡਦਾ ਹੈ।
ਇਹ ਵੀ ਪੜ੍ਹੋ : 2000 Rupee Note: ਸੁਪਰੀਮ ਕੋਰਟ ਨੇ 2000 ਰੁਪਏ ਦਾ ਨੋਟ ਬਦਲਣ ‘ਤੇ ਸੁਣਾਇਆ ਵੱਡਾ ਫੈਸਲਾ, ਮੱਚ ਗਿਆ ਹੰਗਾਮਾ!
ਦਿੱਲੀ ਦੇ ਖਿਡਾਰੀ ਨੇ ਕਿਹਾ ਕਿ ਇੰਗਲੈਂਡ ‘ਚ ਵੀ ਟੀ20 ਲੜੀ ‘ਚ ਵੀ ਮੈਚ ‘ਚ ਦੋ ਦਿਨ ਦਾ ਫ਼ਰਕ ਸੀ ਅਤੇ ਏਸ਼ੀਆ ਕੱਪ ‘ਚ ਤਾਂ 50 ਓਵਰਾਂ ਦੇ ਫਾਰਮੇਟ ‘ਚ ਖੇਡਣਾ ਹੈ ਦੁਬਈ ‘ਚ ਮੌਸਮ ਬਹੁਤ ਗਰਮ ਹੁੰਦਾ ਹੈ ਤਾਂ ਖਿਡਾਰੀਆਂ ਨੂੰ ਆਰਾਮ ਮਿਲਣਾ ਚਾਹੀਦਾ ਹੈ ਸਾਬਕਾ ਕ੍ਰਿਕਟਰ ਨੇ ਕਿਹਾ ਕਿ ਭਾਰਤ ਲਈ ਜਿੱਥੇ ਦੋ ਦਿਨ ‘ਚ ਦੋ ਮੈਚ ਖੇਡਣਾ ਮੁਸ਼ਕਲ ਹੋਵੇਗਾ ਤਾਂ ਪਾਕਿਸਤਾਨ ਨੂੰ ਇਸ ਦਾ ਫਾਇਦਾ ਮਿਲੇਗਾ ਜਿਸ ਦੇ ਨਾਲ ਉਸਨੇ ਦੂਸਰੇ ਦਿਨ ਖੇਡਣਾ ਹੈ ਉਹਨਾਂ ਕਿਹਾ ਕਿ ਭਾਰਤ ਦੇ ਖਿਡਾਰੀ ਜਿੱਥੇ ਲਗਾਤਾਰ ਖੇਡ ਕੇ ਥੱਕੇ ਹੋਣਗੇ ਤਾਂ ਪਾਕਿਸਤਾਨ ਦੇ ਖਿਡਾਰੀਆਂ ਨੂੰ ਇਸ ਤੋਂ ਫਾਇਦਾ ਹੋਵੇਗਾ ਅਤੇ ਉਹ ਜ਼ਿਆਦਾ ਊਰਜਾ ਨਾਲ ਖੇਡਣਗੇ ਇਸ ਬਾਰੇ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਕੁਝ ਸੀਨੀਅਰ ਅਧਿਕਾਰੀਆਂ ਨੇ ਵੀ ਏਸ਼ੀਆ ਕੱਪ ‘ਚ ਭਾਰਤ ਦੇ ਪ੍ਰੋਗਰਾਮ ਨੂੰ ਲੈ ਕੇ ਸਵਾਲ ਉਠਾਏ ਹਨ ਅਤੇ ਇਸ ਨੂੰ ਬਹੁਤ ਹੀ ਬਕਾਵਾਸ ਦੱਸਿਆ ਹੈ।
ਬੀਸੀਸੀਆਈ ਨੇ ਵੀ ਕੀਤਾ ਵਿਰੋਧ | India-Pakistan Match
ਬੀਸੀਸੀਆਈ ਨੇ ਵੀ ਵੀ ਏਸ਼ੀਆ ਕੱਪ ਦੇ ਪ੍ਰੋਗਰਾਮ ‘ਚ ਭਾਰਤ ਅਤੇ ਪਾਕਿਸਤਾਨ ਦੇ ਮੈਚ ਦੀ ਤਾਰੀਖ਼ ‘ਤੇ ਇਤਰਾਜ਼ ਪ੍ਰਗਟ ਕੀਤਾ ਹੈ ਜਿਸ ਵਿੱਚ ਭਾਰਤ ਦਾ 18 ਅਤੇ 19 ਸਤੰਬਰ ਨੂੰ ਲਗਾਤਾਰ ਦੋ ਦਿਨ ‘ਚ ਦੋ ਮੈਚ ਖੇਡਣ ਦਾ ਪ੍ਰੋਗਰਾਮ ਮਿੱਥਿਆ ਗਿਆ ਹੈ ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਪ੍ਰੋਗਰਾਮ ਬਿਨਾਂ ਸੋਚੇ ਸਮਝੇ ਬਣਾਇਆ ਗਿਆ ਹੈ ਇਸ ਨੂੰ ਦੁਬਾਰਾ ਬਣਾਉਣ ਦੀ ਲੋੜ ਹੈ ਭਾਰਤ ਦਾ ਪਹਿਲਾ ਮੈਚ 18 ਅਤੇ ਅਗਲਾ ਮੈਚ 19 ਸਤੰਬਰ ਨੂੰ ਪਾਕਿਸਤਾਨ ਵਿਰੁੱਧ ਹੋਣਾ ਹੈ ਜਿਸ ‘ਤੇ ਬੀਸੀਸੀਆਈ ਨੇ ਸਖ਼ਤ ਇਤਰਾਜ ਕੀਤਾ ਹੈ।