ਬਲਵਾੜ ਕਲਾਂ ਦੀ ਮੌਜੂਦਾ ਪੰਚਾਇਤ ਨੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜਿਆ

Shiromani Akali Dal
ਤਸਵੀਰ: ਅਕਾਲੀ ਦਲ ਵਿਚ ਸ਼ਾਮਲ ਹੋਈ ਪੰਚਾਇਤ ਦਾ ਸਨਮਾਨ ਕਰਦੇ ਹੋਏ ਵਿਨਰਜੀਤ ਸਿੰਘ ਗੋਲਡੀ ਅਤੇ ਅਕਾਲੀ ਲੀਡਰਸ਼ਿਪ।

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਸ਼ਰੋਮਣੀ ਅਕਾਲੀ ਦਲ ਬਾਦਲ (Shiromani Akali Dal) ਨੂੰ ਉਸ ਸਮੇਂ ਭਾਰੀ ਬਲ ਮਿਲਿਆ ਪਿੰਡ ਬਲਵਾੜ ਕਲਾਂ ਦੀ ਪੰਜ ਮੈਂਬਰੀ ਮੌਜੂਦਾ ਪੰਚਾਇਤ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਈ। ਇੱਥੇ ਇਕ ਗੱਲ ਵਰਨਣਯੋਗ ਹੈ ਕਿ ਲੋਕ ਖੇਤਰੀ ਪਾਰਟੀ ਪ੍ਰਤੀ ਨੂੰ ਜਿਆਦਾ ਤਰਜੀਹ ਦੇ ਰਹੇ ਹਨ।

ਅਕਾਲੀ ਦਲ (Shiromani Akali Dal) ਵਿਚ ਸ਼ਾਮਲ ਹੋਈ ਬਲਵਾੜ ਕਲਾਂ ਦੀ ਪੰਚਾਇਤ ਨੂੰ ਤੇਜਿੰਦਰ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ ਦੇ ਯਤਨਾ ਸਦਕਾ ਹਲਕਾ ਸਨਾਮ ਦੇ ਇੰਚਾਰਜ ਰਜਿੰਦਰ ਦੀਪਾ ਦੀ ਹਾਜ਼ਰੀ ਵਿੱਚ ਸ਼ਾਮਿਲ ਕੀਤਾ ਗਿਆ। ਸ਼ਾਮਲ ਹੋਈ ਪੰਚਾਇਤ ਦੇ ਬੁਲਾਰਿਆਂ ਨੇ ਦੱਸਿਆ ਕਿ ਵਾਅਦਿਆਂ ਤੋਂ ਮੁਕਰੀ ਪੰਜਾਬ ਸਰਕਾਰ ਦੀਆਂ ਨਾਕਾਮੀਆਂ ਅਤੇ ਵਾਅਦਾ ਖਿਲਾਫੀ ਕਾਰਨ ਲੋਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪਿੰਡਾਂ ਵਿਚ ਪੰਚਾਇਤਾਂ ਕੋਲ ਕੰਮ ਕਰਨ ਲਈ ਕੋਈ ਗਰਾਂਟ ਨਹੀਂ ਹੈ। ਅਕਾਲੀ ਦਲ ਦੇ ਕਾਰਜਕਾਲ ਦੌਰਾਨ ਪੰਚਾਇਤਾਂ 12-12 ਮਹੀਨੇ ਪਿੰਡਾਂ ਵਿਚ ਵਿਕਾਸ ਦੇ ਕੰਮ ਕਰਵਾਉਂਦੀਆਂ ਸਨ। ਮੁੱਖ ਮੰਤਰੀ ਦੇ ਜ਼ਿਲ੍ਹੇ ਅਤੇ ਕੈਬਨਿਟ ਮੰਤਰੀ ਦੇ ਹਲਕੇ ਵਿੱਚ ਸ਼ੁਰੂਆਤ ਹੋਣ ਕਾਰਨ ਸ਼੍ਰੋਮਣੀ ਅਕਾਲੀ ਦਲ ਮਜਬੂਤੀ ਵੱਲ ਤੁਰਿਆ ਹੈ।

ਇਹ ਵੀ ਪੜ੍ਹੋ : ਛੁੱਟੀਆਂ ਦਾ ਐਲਾਨ! ਅਗਲੇ ਦਿਨਾਂ ‘ਚ ਬੰਦ ਰਹਿਣਗੇ ਇਹ ਅਦਾਰੇ

ਇਸ ਮੌਕੇ ਬੀਬੀ ਪਰਮਜੀਤ ਕੌਰ ਵਿਰਕ, ਭੁਪਿੰਦਰ ਸਿੰਘ ਸੰਗਰੂਰ, ਗੁਰਪ੍ਰੀਤ ਕੌਰ ਪੰਚ, ਬਲਜੀਤ ਸਿੰਘ ਪੰਚ, ਰਣਜੀਤ ਸਿੰਘ ਸਾਬਕਾ ਪੰਚ, ਗੁਰਜੀਤ ਸਿੰਘ ਸਰਪੰਚ ਬਲਵਾੜ ਖੁਰਦ, ਹਰਪ੍ਰੀਤ ਸਿੰਘ ਸਰਪੰਚ ਖੁਰਾਣਾ, ਚੇਤਵੰਤ ਸਿੰਘ ਸੰਘਰੇੜੀ, ਪ੍ਰਿਤਪਾਲ ਸਿੰਘ, ਕਰਨੈਲ ਸਿੰਘ, ਮਹਿੰਦਰ ਸਿੰਘ, ਅਮਰਜੀਤ ਸਿੰਘ, ਕਰਮਜੀਤ ਸਿੰਘ, ਹਰਪਾਲ ਸਿੰਘ, ਸੰਜੂ ਸਿੰਘ, ਕਰਮ ਸਿੰਘ, ਗੁਰਧਿਆਨ ਸਿੰਘ, ਗੁਰਮੇਲ ਸਿੰਘ ਆਦਿ ਹਾਜ਼ਰ ਸਨ। ਅਕਾਲੀ ਦੀ ਸਮੁੱਚੀ ਲੀਡਰਸ਼ਿਪ ਵਲੋਂ ਪੰਚਾਇਤ ਨੂੰ ਜੀ ਆਇਆ ਕਿਹਾ ਤੇ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ।