ਕੋਰੋਨਾ ਖਿਲਾਫ਼ ਜੰਗ ਲੜਨ ਦੇ ਸਰਕਾਰ ਦੇ ਤਰੀਕੇ ਨਾਲ ਡੂੰਘਾ ਹੋਇਆ ਸੰਕਟ : ਰਾਹੁਲ

Rahul

ਸਰਕਾਰ ਕੋਵਿਡ-19 ਖਿਲਾਫ਼ ਸੋਚੀ-ਸਮਝੀ ਯੋਜਨਾ ਨਾਲ ਕਰ ਰਹੀ ਹੈ ਕੰਮ

ਨਵੀਂ ਦਿੱਲੀ (ਏਜੰਸੀ)। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰੀ ਕੋਰੋਨਾ ਦੇ ਖਿਲਾਫ਼ ਜਾਣ ਬੁਝ ਕੇ ਅਜਿਹੀ ਜੰਗ ਲੜ ਰਹੀ ਹੈ ਜਿਸ ਨਾਲ ਪੂਰਾ ਦੇਸ਼ ਡੂੰਘੇ ਸੰਕਟ ‘ਚ ਘਿਰ ਗਿਆ ਹੈ। ਗਾਂਧੀ ਨੇ ਸ਼ਨਿੱਚਰਵਾਰ ਨੂੰ ਜਾਰੀ ਇੱਕ ਬਿਆਨ ‘ਚ ਕਿਹਾ ਕਿ ਸਰਕਾਰ ਕੋਵਿਡ-19 ਖਿਲਾਫ਼ ਸੋਚੀ-ਸਮਝੀ ਯੋਜਨਾ ਨਾਲ ਕੰਮ ਕਰ ਰਹੀ ਹੈ ਜਿਸ ਨਾਲ ਦੇਸ਼ ‘ਚ ਲੋਕਾਂ ਦੀਆਂ ਮੁਸੀਬਤਾਂ ਵਧ ਰਹੀਆਂ ਹਨ ਤੇ ਗਰੀਬਾਂ ਦਾ ਜਿਉਣ ਦੁੱਭਰ ਹੋ ਗਿਆ ਹੈ। ਸਰਕਾਰ ਦੀਆਂ ਨੀਤੀਆਂ ਕਾਰਨ ਦੇਸ਼ ਦੀ ਜੇਡੀਪੀ ‘ਚ ਇਤਿਹਾਸਕ ਗਿਰਾਵਟ ਆ ਗਈ ਹੈ ਤੇ 12 ਕਰੋੜ ਤੋਂ ਵੱਧ ਲੋਕ ਬੇਰੁਜ਼ਗਾਰ ਹੋ ਗਏ ਹਨ। ਇਸ ਲੜਾਈ ਦਾ ਨਤੀਜਾ ਹੈ। (Rahul Gandhi)

ਕਿ ਭਾਰਤ ‘ਚ ਅੱਜ ਕੋਰੋਨਾ ਮਰੀਜ਼ਾਂ ਦੀ ਗਿਣਤੀ ਦੁਨੀਆ ‘ਚ ਹਰ ਦਿਨ ਸਭ ਤੋਂ ਜ਼ਿਆਦਾ ਮਿਲ ਰਹੀ ਹੈ। ਗਾਂਧੀ ਨੇ ਟਵੀਟ ਕੀਤਾ, ‘ਕੋਵਿਡ ਖਿਲਾਫ਼ ਮੋਦੀ ਸਰਕਾਰ ਦੀ ‘ਸੋਚੋ-ਸਮਝੀ ਯੋਜਨਾ’ ਨੇ ਭਾਰਤ ਨੂੰ ਮੁਸੀਬਤਾਂ ਦੀ ਖੱਡ ‘ਚ ਧੱਕ ਦਿਤਾ ਹੈ ਤੇ ਜੀਡੀਪੀ ‘ਚ 24 ਫੀਸਦੀ ਦੀ ਇਤਿਹਾਸਕ ਕਮੀ ਆਈ, 12 ਕਰੋੜ ਨੌਕਰੀਆਂ ਚਲੀਆਂ ਗਈਆਂ, 15-5 ਤੇ ਇੱਕ ਲੱਖ ਕਰੋੜ ਰੁਪਏ ਵਾਧੂ ਤਣਾਅਗ੍ਰਸ਼ਤ ਕਰਜ਼ਾ ਹੈ। ਵਿਸ਼ਵ ‘ਚ ਕੋਵਿਡ ਦੇ ਸਭ ਤੋਂ ਵੱਧ ਰੋਜ਼ਾਨਾ ਕੇਸ ਤੇ ਮੌਤਾਂ, ਪਰ ਭਾਰਤ ਸਰਕਾਰ ਤੇ ਮੀਡੀਆ ਕਹੇ ‘ਸਭ ਚੰਗਾ ਸੀ।” (Rahul Gandhi)