ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News Nicholas Poor...

    Nicholas Pooran: ਨਿਕੋਲਸ ਪੂਰਨ ਦੇ ਇਸ ਫੈਸਲੇ ਤੋਂ ਕ੍ਰਿਕੇਟ ਜਗਤ ਹੈਰਾਨੀ ਵਿੱਚ, ਵੇਖੋ

    Nicholas Pooran
    Nicholas Pooran: ਨਿਕੋਲਸ ਪੂਰਨ ਦੇ ਇਸ ਫੈਸਲੇ ਤੋਂ ਕ੍ਰਿਕੇਟ ਜਗਤ ਹੈਰਾਨੀ ਵਿੱਚ, ਵੇਖੋ

    ਸਿਰਫ 29 ਸਾਲਾਂ ਦੀ ਉਮਰ ’ਚ ਲਿਆ ਸੰਨਿਆਸ | Nicholas Pooran

    Nicholas Pooran: ਸਪੋਰਟਸ ਡੈਸਕ। ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ, ਪੂਰਨ ਦੇ ਇਸ ਫੈਸਲੇ ਨਾਲ ਪੂਰਾ ਕ੍ਰਿਕੇਟ ਜਗਤ ਹੈਰਾਨੀ ’ਚ ਹੈ। ਪੂਰਨ ਦੇ ਅਚਾਨਕ ਫੈਸਲੇ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਆਈਸੀਸੀ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਕੁਝ ਦਿਨ ਪਹਿਲਾਂ, ਦੱਖਣੀ ਅਫਰੀਕਾ ਦੇ ਵਿਕਟਕੀਪਰ ਬੱਲੇਬਾਜ਼ ਹੇਨਰਿਕ ਕਲਾਸੇਨ ਨੇ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ।

    ਇਹ ਖਬਰ ਵੀ ਪੜ੍ਹੋ : Haryana Ring Road: ਖੁਸ਼ਖਬਰੀ, ਹਰਿਆਣਾ ਦੇ ਇਨ੍ਹਾਂ ਪਿੰਡਾਂ ’ਚੋਂ ਲੰਘੇਗਾ ਇਹ ਨਵਾਂ ਰਿੰਗ ਰੋਡ, ਕੀਤੀਆਂ ਜਾਣਗੀਆਂ ਜ਼ਮੀ…

    ਜਿਸ ਤੋਂ ਬਾਅਦ ਇੱਕ ਹੋਰ ਮਸ਼ਹੂਰ ਵਿਕਟਕੀਪਰ ਬੱਲੇਬਾਜ਼ ਦੀ ਸੰਨਿਆਸ ਨੇ ਕ੍ਰਿਕਟ ਪ੍ਰੇਮੀਆਂ ਨੂੰ ਹੈਰਾਨ ਕਰ ਦਿੱਤਾ ਹੈ। ਆਪਣੀ ਸੰਨਿਆਸ ਦਾ ਐਲਾਨ ਕਰਦੇ ਹੋਏ, 29 ਸਾਲਾ ਨਿਕੋਲਸ ਪੂਰਨ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ, ‘ਬਹੁਤ ਸੋਚ-ਵਿਚਾਰ ਤੋਂ ਬਾਅਦ, ਮੈਂ ਅੰਤਰਰਾਸ਼ਟਰੀ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਇਸ ਖੇਡ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਤੇ ਦਿੰਦਾ ਰਹੇਗਾ। ਮੈਰੂਨ ਜਰਸੀ ਪਹਿਨਣਾ, ਗੀਤ ਲਈ ਖੜ੍ਹੇ ਹੋਣਾ, ਤੇ ਹਰ ਵਾਰ ਜਦੋਂ ਤੁਸੀਂ ਮੈਦਾਨ ’ਤੇ ਕਦਮ ਰੱਖਦੇ ਹੋ ਤਾਂ ਆਪਣਾ ਸਭ ਕੁਝ ਦੇਣਾ… ਇਹ ਸ਼ਬਦਾਂ ’ਚ ਬਿਆਨ ਕਰਨਾ ਮੁਸ਼ਕਲ ਹੈ ਕਿ ਇਸ ਦਾ ਮੇਰੇ ਲਈ ਕੀ ਅਰਥ ਹੈ। Nicholas Pooran

    ਟੀਮ ਦਾ ਕਪਤਾਨ ਹੋਣਾ ਇੱਕ ਸਨਮਾਨ ਹੈ ਜਿਸ ਨੂੰ ਮੈਂ ਹਮੇਸ਼ਾ ਆਪਣੇ ਦਿਲ ਦੇ ਨੇੜੇ ਰੱਖਾਂਗਾ।’ ਉਨ੍ਹਾਂ ਅੱਗੇ ਲਿਖਿਆ, ‘ਪ੍ਰਸ਼ੰਸਕਾਂ ਨੂੰ – ਤੁਹਾਡੇ ਅਟੁੱਟ ਪਿਆਰ ਲਈ ਧੰਨਵਾਦ। ਤੁਸੀਂ ਮੈਨੂੰ ਮੁਸ਼ਕਲ ਪਲਾਂ ’ਚ ਸੰਭਾਲਿਆ ਤੇ ਚੰਗੇ ਪਲਾਂ ਨੂੰ ਬਹੁਤ ਜੋਸ਼ ਨਾਲ ਮਨਾਇਆ। ਮੇਰੇ ਪਰਿਵਾਰ, ਦੋਸਤਾਂ ਤੇ ਸਾਥੀਆਂ ਨੂੰ, ਮੈਂ ਤੁਹਾਡੇ ਨਾਲ ਰਹਿਣ ਲਈ ਧੰਨਵਾਦ ਕਹਿਣਾ ਚਾਹੁੰਦਾ ਹਾਂ। ਤੁਹਾਡੇ ਵਿਸ਼ਵਾਸ ਤੇ ਸਮਰਥਨ ਨੇ ਮੈਨੂੰ ਇਸ ਸਭ ਵਿੱਚੋਂ ਲੰਘਾਇਆ।’ Nicholas Pooran

    ਨਿਕੋਲਸ ਪੂਰਨ ਨੇ 2014 ਦੇ ਅੰਡਰ-19 ਪੁਰਸ਼ ਕ੍ਰਿਕੇਟ ਵਿਸ਼ਵ ਕੱਪ ’ਚ ਵੈਸਟ ਇੰਡੀਜ਼ ਦੀ ਨੁਮਾਇੰਦਗੀ ਕੀਤੀ, ਜਿਸ ਤੋਂ 2 ਸਾਲਾਂ ਬਾਅਦ ਉਨ੍ਹਾਂ ਟੀ-20 ਫਾਰਮੈਟ ’ਚ ਸੀਨੀਅਰ ਟੀਮ ਲਈ ਆਪਣਾ ਅੰਤਰਰਾਸ਼ਟਰੀ ਡੈਬਿਊ ਕਰਨ ਦਾ ਮੌਕਾ ਮਿਲਿਆ। ਇਸ ਤੋਂ ਬਾਅਦ, ਪੂਰਨ ਨੇ 2018 ’ਚ ਇੱਕ ਰੋਜ਼ਾ ਫਾਰਮੈਟ ’ਚ ਆਪਣਾ ਡੈਬਿਊ ਕੀਤਾ। ਸ਼ਾਨਦਾਰ ਪ੍ਰਦਰਸ਼ਨ ਨੂੰ ਵੇਖਦੇ ਹੋਏ, ਖੱਬੇ ਹੱਥ ਦੇ ਖਿਡਾਰੀ ਨੂੰ ਵਿਸ਼ਵ ਕੱਪ 2019 ਲਈ ਟੀਮ ’ਚ ਮੌਕਾ ਮਿਲਿਆ। Nicholas Pooran

    ਸਾਲ 2021 ’ਚ, ਪੂਰਨ ਪੁਰਸ਼ ਟੀ-20 ਵਿਸ਼ਵ ਕੱਪ ਲਈ ਕੈਰੇਬੀਅਨ ਟੀਮ ਦਾ ਉਪ-ਕਪਤਾਨ ਬਣਿਆ ਤੇ ਸਾਲ 2022 ’ਚ ਦੋਵਾਂ ‘ਚਿੱਟ ਗੇਂਦ ਫਾਰਮੈਟਾਂ’ ’ਚ ਕਪਤਾਨੀ ਸੰਭਾਲੀ। ਨਿਕੋਲਸ ਪੂਰਨ ਨੇ ਵੈਸਟ ਇੰਡੀਜ਼ ਲਈ ਸਿਰਫ਼ ‘ਚਿੱਟੀ ਗੇਂਦ ਕ੍ਰਿਕੇਟ’ ਖੇਡਿਆ। 61 ਇੱਕ ਰੋਜ਼ਾ ਮੈਚਾਂ ’ਚ, ਪੂਰਨ ਨੇ 39.66 ਦੀ ਔਸਤ ਨਾਲ 1983 ਦੌੜਾਂ ਬਣਾਈਆਂ ਹਨ। ਇਸ ਦੌਰਾਨ, ਪੂਰਨ ਨੇ ਤਿੰਨ ਸੈਂਕੜੇ ਤੇ 11 ਅਰਧ ਸੈਂਕੜੇ ਜੜੇ ਸਨ। 106 ਟੀ-20 ਮੈਚਾਂ ’ਚ, ਇਸ ਖਿਡਾਰੀ ਨੇ 13 ਅਰਧ ਸੈਂਕੜਿਆਂ ਦੀ ਮਦਦ ਨਾਲ 2275 ਦੌੜਾਂ ਬਣਾਈਆਂ। ਇਸ ਫਾਰਮੈਟ ’ਚ ਉਨ੍ਹਾਂ ਦਾ ਔਸਤ 26.14 ਸੀ। Nicholas Pooran