ਵਿਜੈ ਮਾਲਿਆ ਨੂੰ ਅਦਾਲਤ ਨੇ ਦਿੱਤਾ ਵੱਡਾ ਝਟਕਾ, ਬੈਂਕਾਂ ਨੂੰ ਉਸ ਦੀ ਜਾਇਦਾਦ ਵੇਚਣ ਦੇ ਦਿੱਤੇ ਆਦੇਸ਼
ਨਵੀਂ ਦਿੱਲੀ । ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਦਾ ਕਰਜ਼ਾ ਲੈ ਕੇ ਫਰਾਰ ਹੋਏ ਸ਼ਰਾਬੀ ਕਾਰੋਬਾਰੀ ਭਗੌੜੇ ਵਿਜੈ ਮਾਲਿਆ ’ਤੇ ਅਦਾਲਤ ਨੇ ਸਿਕੰਜ਼ਾ ਕੱਸ ਦਿੱਤਾ ਹੈ ਵਿਜੈ ਮਾਲਿਆ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ ਦੇ ਅਦਾਲਤ ਨੇ ਆਦੇਸ਼ ਦੇ ਦਿੱਤੇ ਹਨ। ਅਦਾਲਤ ਨੇ ਵਿਜੈ ਮਾਲਿਆ ਦੀ 5600 ਕਰੋੜ ਰੁਪਏ ਦੀ ਜਾਇਦਾਦ ਬੈਂਕਾਂ ਨੂੰ ਸੌਂਪਣ ਦੇ ਆਦੇਸ਼ ਦਿੱਤੇ ਹਨ ਜੋ ਅਜੇ ਤੱਕ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਸਨ।
ਅਦਾਲਤ ਦੇ ਆਦੇਸ਼ ਤੋਂ ਬਾਅਦ ਪੰਜਾਬ ਨੈਸ਼ਨਲ ਬੈਂਕ ਦੇ ਐਮ. ਡੀ. ਮੱਲੀਕਾਰਜੁਨ ਰਾਓ ਨੇ ਕਿਹਾ ਕਿ ਹੁਣ ਪਹਿਲਾਂ ਮੁਖ ਬੈਂਕ ਇਸ ਜਾਇਦਾਦ ਨੂੰ ਵੇਚੇਗਾ ਜ਼ਿਕਰਯੋਗ ਹੈ ਕਿ 24 ਮਈ ਨੂੰ ਅਦਾਲਤ ਨੇ 4233 ਕਰੋੜ ਰੁਪਏ ਦੀ ਜਾਇਦਾਦ ਅਤੇ 1 ਜੂਨ ਨੂੰ 1411 ਕਰੋੜ ਰੁਪਏ ਬੈਂਕਾਂ ਨੂੰ ਦੇਣ ਦੇ ਆਦੇਸ਼ ਦਿੱਤੇ ਸਨ ਵਿਜੈ ਮਾਲਿਆ ’ਤੇ ਵੱਖ-ਵੱਖ ਬੈਂਕਾਂ ਦੇ 9000 ਕਰੋੜ ਰੁਪਏ ਦਾ ਕਰਜ਼ਾ ਸਿਰ ਹੈ ਹੁਣ ਉਸ ਕਰਜੇ ਦੀ ਮੁੜ ਵਸੂਲੀ ਲਈ ਬੈਂਕਾਂ ਵੱਲੋਂ ਉਸ ਦੀ ਜਾਇਦਾਦ ਨੂੰ ਵੇਚਿਆ ਜਾ ਰਿਹਾ ਹੈ ਵਿਸ਼ੇਸ਼ ਜੱਜ ਜੇ. ਸੀ. ਜਗਦਾਲੇ ਨੇ ਕਿਹਾ ਕਿ ਜਾਇਦਾਦਾਂ ਦੇ ਦਾਅਵੇਦਾਰ ਜਨਤਕ ਖੇਤਰ ਦੇ ਬੈਂਕ ਹਨ ਤੇ ਉਨ੍ਹਾਂ ਨੂੰ ਨੁਕਸਾਨ ਸਹਿਣ ਪੈ ਸਕਦਾ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਵਿਜੈ ਮਾਲਿਆ ਨੇ ਖੁਦ ਬਕਾਇਆ ਮੋੜਨ ਦਾ ਮਤਾ ਦਿੱਤਾ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।