ਸੰਗਤ ਨੇ ਜਾਗੋ ਕੱਢ ਕੇ ਕੀਤਾ ਖੁਸ਼ੀ ਦਾ ਇਜ਼ਹਾਰ
ਜਾਖਲ (ਤਰਸੇਮ ਸਿੰਘ)। ਬਰਨਾਵਾ ਸਥਿਤ ਡੇਰੇ ਤੋਂ ਲਾਈਵ ਪ੍ਰੋਗਰਾਮ ਵਿੱਚ ਜਿੱਥੇ ਸਾਧ-ਸੰਗਤ ਨੇ ਵੱਡੀਆਂ ਸਕਰੀਨਾਂ ਰਾਹੀਂ ਗੁਰੂ ਸਾਹਿਬ ਦੇ ਦਰਸ਼ਨ ਕੀਤੇ ਅਤੇ ਉਨ੍ਹਾਂ ਦੀ ਬਾਣੀ ਸੁਣੀ। ਇਸ ਖੁਸ਼ੀ ਵਿੱਚ ਚਾਂਦਪੁਰ ਦੀ ਸਾਧ-ਸੰਗਤ ਨੇ ਨੱਚ-ਗਾ ਕੇ ਜਾਗੋ ਕੱਢੀ ਅਤੇ ਖੁਸ਼ੀ ਦਾ ਇਜ਼ਹਾਰ ਕੀਤਾ। ਜਾਣਕਾਰੀ ਦਿੰਦਿਆਂ ਪਿੰਡ ਭੰਗੀਦਾਸ ਜੱਸੀ ਇੰਸਾਂ ਨੇ ਦੱਸਿਆ ਕਿ ਸੇਵਾਦਾਰਾਂ ਨੇ ਘਰ ਨੂੰ ਦੁਲਹਨ ਵਾਂਗ ਸਜਾਇਆ ਹੈ। ਨਾਮਚਰਚਾ ਘਰ ਵਿਖੇ ਪੂਜਨੀਕ ਗੁਰੂ ਜੀ ਦੇ ਲਾਈਵ ਦਰਸ਼ਨਾਂ ਨੂੰ ਲੈ ਕੇ ਸਾਧ-ਸੰਗਤ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਹੈ।
ਆਨਲਾਈਨ ਪ੍ਰੋਗਰਾਮ ਨੂੰ ਲੈ ਕੇ ਨੂਰਾਨੀ ਧਾਮ ਪਟਿਆਲਾ ਵਿਖੇ ਸਾਧ ਸੰਗਤ ਚ ਭਾਰੀ ਉਤਸ਼ਾਹ
ਵੀਰਵਾਰ ਦੇਰ ਸ਼ਾਮ ਵੀ ਪਿੰਡ ਚਾਂਦਪੁਰਾ ਵਿੱਚ ਸਾਧ ਸੰਗਤ ਵੱਲੋਂ ਪੰਜਾਬੀ ਭੰਗੜਾ, ਹਰਿਆਣਵੀ ਡਾਂਸ, ਜਾਗੋ ਕੱਢ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। 15 ਮੈਂਬਰ ਜੰਟਾ ਇੰਸਾਂ, ਮਨਜੀਤ ਇੰਸਾਂ ਅਤੇ ਭੰਗੀਦਾਸ ਨੇ ਕਿਹਾ ਕਿ ਅੱਜ ਵੀ ਅਸੀਂ ਸਾਰੇ ਪੂਜਨੀਕ ਗੁਰੂ ਜੀ ਦੇ ਬੇਅੰਤ ਪ੍ਰਸ਼ੰਸਕ ਹਾਂ ਅਤੇ ਸਾਡਾ ਪੂਜਨੀਕ ਗੁਰੂ ਜੀ ਵਿੱਚ ਦਿ੍ਰੜ ਵਿਸ਼ਵਾਸ ਹਮੇਸ਼ਾ ਬਣਿਆ ਰਹੇਗਾ। ਸਾਧ-ਸੰਗਤ ਹੁਣ ਦੁੱਗਣੀ ਗਤੀ ਨਾਲ ਮਨੁੱਖਤਾ ਦੀ ਭਲਾਈ ਲਈ ਕੰਮ ਕਰੇਗੀ। ਨਾਮ ਚਰਚਾ ਦੌਰਾਨ ਸਾਧ-ਸੰਗਤ ਨੇ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ 142 ਕਾਰਜਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੰਕਲਪ ਵੀ ਲਿਆ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ