ਸੁਨਾਮ ਤੋਂ ਛਾਜਲੀ ਰੋਡ ’ਤੇ ਪੁਲ਼ ਦੀ ਹਾਲਤ ਖਸਤਾ, ਵਾਪਰ ਸਕਦੈ ਵੱਡਾ ਹਾਦਸਾ

Sunam-News
ਸੁਨਾਮ: ਧਰਨੇ ਦੌਰਾਨ ਨਾਅਰੇਬਾਜੀ ਕਰਦੇ ਹੋਏ ਕਿਸਾਨ ਜੱਥੇਬੰਦੀ ਦੇ ਲੋਕ ਅਤੇ ਖਸਤਾ ਹਾਲਤ ਉੱਪਰ ਦੀ ਲੰਘਦੇ ਹੋਏ ਵਾਹਨ। ਤਸਵੀਰ: ਕਰਮ ਥਿੰਦ

ਸੁਨਾਮ ਤੋਂ ਛਾਜਲੀ ਤੇ ਸੁਨਾਮ ਤੋਂ ਸੰਗਰੂਰ ਦੋਵਾਂ ਪੁਲਾਂ ਦੀ ਹਾਲਤ ਖਸਤਾ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸਹਿਰ ਸੁਨਾਮ (Sunam News) ਤੋਂ ਛਾਜਲੀ ਰੋਡ ਨੂੰ ਜਾਣ ਵਾਲੇ ਰੋਡ ਤੇ ਨਹਿਰ ਦੇ ਪੁੱਲ਼ ਦੀ ਹਾਲਤ ਖਾਸਤਾ ਹੋ ਚੁੱਕੀ ਹੈ। ਇਹ ਪੂਲ ਪਿਛਲੇ ਸਮੇਂ ਤੋਂ ਇੱਕ ਪਾਸੇ ਤੋਂ ਦੱਬ ਚੁੱਕਿਆ ਹੈ ਅਤੇ ਹੁਣ ਇਸ ਦੀ ਹਾਲਤ ਬਿਲਕੁਲ ਨਾਜ਼ੁਕ ਬਣੀ ਹੋਈ ਹੈ। ਪਿਛਲੇ ਦਿਨਾਂ ਤੋਂ ਪ੍ਰਸਾਸਨ ਵੱਲੋਂ ਵੀ ਇਸ ਪੂਲ ਦੀ ਹਾਲਤ ਨੂੰ ਦੇਖਦੇ ਹੋਏ ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਸੀ। ਪਰੰਤੂ ਲਾਗਲੇ ਪਿੰਡਾਂ ਤੋਂ ਆਪਣੇ ਪਿੰਡਾਂ ਤੱਕ ਪਹੁੰਚਣ ਲਈ ਲੋਕਾਂ ਨੂੰ ਲੰਬਾ ਰਸਤਾ ਤਹਿ ਕਰਨਾ ਪੈਦਾ ਸੀ ਜਿਸ ਕਾਰਨ ਲੋਕਾਂ ਵੱਲੋਂ ਇਸ ਪੁਲ ਦੇ ਬੰਦ ਕੀਤੇ ਰਸਤੇ ਨੂੰ ਆਪਣੇ ਵਲੋਂ ਹੀ ਖੋਲ ਦਿੱਤਾ ਗਿਆ ਸੀ ਅਤੇ ਜਿਸ ਦੇ ਉਪਰੋਂ ਹੁਣ ਆਵਾਜਾਈ ਆਮ ਦੀ ਤਰ੍ਹਾਂ ਚੱਲ ਰਹੀ ਹੈ।

Sunam-News

ਜ਼ਿਕਰਯੋਗ ਸੁਨਾਮ ਤੋਂ ਛਾਜਲੀ, ਲਹਿਰਾਂ ਤੇ ਜਾਖਲ ਨੂੰ ਜਾਣ ਵਾਲਾ ਇਹ ਮੇਨ ਰੋਡ ਹੈ। ਜਿਸ ਦੇ ਉੱਪਰੋਂ ਬੱਸਾਂ, ਟਰੱਕ, ਕਾਰਾ ਅਤੇ ਹੋਰ ਭਾਰੀ ਵਾਹਨ ਹੁਣ ਆਮ ਦੀ ਤਰਾਂ ਚੱਲ ਰਹੇ ਹਨ। ਇਸ ਪੁੱਲ ਦੀ ਹਾਲਤ ਏਨੀ ਖਾਸਤਾ ਹੈ ਇਹ ਪੂਲ ਕਿਸੇ ਵੇਲੇ ਵੀ ਡਿਗ ਸਕਦਾ ਹੈ ਜਿਸ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ। ਪ੍ਰੰਤੂ ਪ੍ਰਸਾਸਨ ਵਲੋਂ ਇਸ ਪੂਲ ਦੀ ਹਾਲੇ ਤੱਕ ਕੋਈ ਸਾਰ ਨਹੀਂ ਲਈ ਗਈ।

ਭਾਕਿਯੂ ਡਕੌਂਦਾ ਨੇ ਐੱਸਡੀਐੱਮ ਦਫਤਰ ਧਰਨਾ ਲਾ ਕੇ ਸੌਂਪਿਆ ਮੰਗ ਪੱਤਰ | Sunam News

ਇਸੇ ਤਰਾਂ ਹੀ ਸੁਨਾਮ ਤੋਂ ਸੰਗਰੂਰ ਨੂੰ ਜਾਣ ਵਾਲੇ ਰੋਡ ਤੇ ਬਣਿਆ ਪੂਲ ਵੀ ਪ੍ਰਸਾਸਨ ਵੱਲੋਂ ਕੰਡਮ ਘੋਸ਼ਿਤ ਕੀਤਾ ਹੋਇਆ ਹੈ। ਇਸ ਤੇ ਵੀ ਪ੍ਰਸਾਸਨ ਵੱਲੋਂ ਆਵਾਜਾਈ ਬੰਦ ਕਰ ਦਿੱਤੀ ਗਈ ਸੀ ਪ੍ਰੰਤੂ ਲੋਕਾਂ ਨੇ ਆਪਣੇ ਵੱਲੋਂ ਇਕ ਵਾਰ ਤਾਂ ਇਸ ਪੂਲ ਨੂੰ ਵੀਂ ਖੋਲ ਦਿੱਤਾ ਸੀ ਪ੍ਰੰਤੂ ਪ੍ਰਸਾਸਨ ਵੱਲੋਂ ਇਸ ਨੂੰ ਦੁਬਾਰਾ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਦੋਵਾਂ ਪੁਲਾਂ ਦੀ ਖਸਤਾ ਹਾਲਤ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋ ਐੱਸਡੀਐੱਮ ਦਫਤਰ ਸੁਨਾਮ ਅੱਗੇ ਵੱਡੀ ਗਿਣਤੀ ‘ਚ ਜਥੇਬੰਦੀ ਦੇ ਲੋਕਾਂ ਨੇ ਪਹੁੰਚ ਕੇ ਧਰਨਾ ਲਾ ਦਿੱਤਾ ਅਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਉਪਰੰਤ ਡਕੌਂਦਾ ਜਥੇਬੰਦੀ ਵੱਲੋਂ ਇਸ ਪੁੱਲ ਨੂੰ ਬਣਾਉਣ ਲਈ ਐੱਸਡੀਐੱਮ ਦੇ ਨਾਂਅ ਤੇ ਮੰਗ ਪੱਤਰ ਵੀ ਸੌਂਪਿਆ ਗਿਆ।

Sunam-News

ਰਸਤਾ ਖੋਲ੍ਹਣ ਨੂੰ ਲੈਕੇ ਪ੍ਰਸ਼ਾਸਨ ਵੱਲੋਂ ਜੋ ਵਿਅਕਤੀਆਂ ਤੇ ਪਰਚੇ ਦਰਜ ਕੀਤੇ ਸਨ ਉਹ ਵੀ ਰੱਦ ਕਰਨ ਮੰਗ

ਇਸ ਸਬੰਧੀ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਸੁਨਾਮ ਤੋਂ ਛਾਜਲੀ ਰੋਡ ਵਾਲਾ ਪੁੱਲ ਲੰਮੇ ਸਮੇਂ ਬਹੁਤ ਕੰਡਮ ਹੈ। ਇਸ ਕਰਕੇ ਪੁਲ ਉਤੇ ਕੋਈ ਜਾਨੀਮਾਲੀ ਨੁਕਸਾਨ ਹੋ ਸਕਦਾ ਹੈ। ਇਸ ਪੁਲ ਉਤੇ ਦੀ ਬਹੁਤ ਬੱਸਾਂ, ਕਾਰਾਂ, ਟਰੱਕ ਅਤੇ ਹੋਰ ਬਹੁਤ ਭਾਰੀ ਵਾਹਨ ਲੰਗਦੇ ਹਨ। ਉਨ੍ਹਾਂ ਕਿਹਾ ਕਿ ਇਸ ਪੁਲ ਨੂੰ ਬੰਦ ਤਾਂ ਕਈ ਵਾਰੀ ਕੀਤਾ ਗਿਆ ਪ੍ਰੰਤੂ ਪ੍ਰਸ਼ਾਸਨ ਵੱਲੋਂ ਨਵਾ ਪੁਲ ਬਣਾਉਣ ਸਬੰਧੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।

ਪ੍ਰਸ਼ਾਸਨ ਨੇ ਆਵਾਜਾਈ ਕੀਤੀ ਸੀ ਬੰਦ, ਪ੍ਰੰਤੂ ਲੋਕਾਂ ਨੇ ਖੋਲ ਦਿੱਤਾ ਪੁਲ ਦਾ ਰਸਤਾ

ਆਗੂਆਂ ਨੇ ਕਿਹਾ ਕਿ ਇਸ ਦੇ ਨਾਲ ਹੀ ਸੁਨਾਮ ਤੋਂ ਸੰਗਰੂਰ ਚੋਆਂ ਦਾ ਪੂਲ (ਡਰੇਨ ਪੁਲ) ਵੀਂ ਕੰਡਮ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਦੇ ਬਹੁਤ ਸਾਰੇ ਪਿੰਡਾਂ ਵਿਚੋਂ ਜੀਰੀ ਦੀਆਂ ਟਰਾਲੀਆਂ ਲੈ ਕੇ ਸੁਨਾਮ ਸਹਿਰ ਮੰਡੀ ਵਿੱਚ ਲੈ ਕੇ ਆਉਣ ਜਾਣ ਵਿੱਚ ਪਰੇਸਾਨੀ ਦਾ ਸਾਹਮਣਾ ਕਰਨਾ ਪਵੇਗਾ ਅਤੇ ਹੋਰ ਵੀ ਰਾਹਗੀਰਾਂ ਨੂੰ ਲੰਘਣ ਵਿੱਚ ਬਹੁਤ ਵੱਡੀ ਪਰੇਸਾਨੀ ਆਉਂਦੀ ਹੈ। ਜਿਸ ਕਾਰਨ ਇਨ੍ਹਾਂ ਦੋਵਾਂ ਪੁਲਾ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀ ਸਮੱਸਿਆ ਤੋਂ ਨਿਜਾਤ ਮਿਲ ਸਕੇ।

ਆਗੂਆਂ ਨੇ ਕਿਹਾ ਕਿ ਜੋ ਪਿਛਲੇ ਦਿਨੀ ਇਸ ਪੂਲ ਨੂੰ ਖੋਲ੍ਹਣ ਨੂੰ ਲੈਕੇ ਪ੍ਰਸਾਸਨ ਵੱਲੋਂ ਜ਼ੋ ਵਿਅਕਤੀਆਂ ਤੇ ਪਰਚੇ ਦਰਜ ਕੀਤੇ ਗਏ ਸਨ ਉਹ ਵੀ ਰੱਦ ਕੀਤੇ ਜਾਣ। ਉਪਰੰਤ ਕਿਸਾਨ ਜੱਥੇਬੰਦੀ ਵੱਲੋਂ ਐੱਸਡੀਐੱਮ ਸੁਨਾਮ ਦੇ ਨਾਂਅ ਤੇ ਮੰਗ ਪੱਤਰ ਸੌਂਪਿਆ ਗਿਆ। ਇਸ ਮੌਕੇ ਬਲਾਕ ਪ੍ਰਧਾਨ ਸੀਤਾਰਾਮ ਛਾਜਲੀ, ਇਕਾਈ ਪ੍ਰਧਾਨ ਪ੍ਰਗਟ ਸਿੰਘ, ਜਰਨੈਲ ਸਿੰਘ, ਗੁਰਸੇਵਕ ਸਿੰਘ, ਬਾਬਰ ਸਿੰਘ, ਜੰਟਾ ਸਿੰਘ, ਗੁਰਤੇਜ ਫੋਜੀ, ਭੱਲਾ ਸਿੰਘ, ਗਗਨ ਸਿੰਘ, ਨਛੱਤਰ ਸਿੰਘ, ਗਾਗੀ ਸਿੰਘ, ਕਿਰਪਾਲ ਕੌਰ, ਮੇਲੋ ਕੌਰ ਆਦਿ ਆਗੂ ਤੇ ਵੱਡੀ ਗਿਣਤੀ ਵਿੱਚ ਜਥੇਬੰਦੀ ਦੇ ਲੋਕ ਹਾਜਰ ਸਨ।

ਇਹ ਵੀ ਪੜ੍ਹੋ : Jati Janganana | ਕੇਂਦਰ ਨੇ ਜਾਤੀ ਗਨਣਾ ’ਤੇ ਸਟੈਂਡ ਬਦਲਿਆ, ਨਵਾਂ ਹਲਫ਼ਨਾਮਾ ਦਰਜ਼