ਸੁਨਾਮ ‘ਚ ਰਾਹਗੀਰਾਂ ਤੋਂ ਫ਼ੋਨ ਝਪਟਣ ਦੀਆਂ ਵਾਰਦਾਤਾਂ ਜਾਰੀ

Sunam News
ਸੁਨਾਮ: ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ ਝਪਟਮਾਰਾਂ ਦੀ ਤਸਵੀਰ।

ਦੋ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਖੋਹਿਆ ਮੁੰਡੇ ਦਾ ਮੋਬਾਇਲ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਸਥਾਨਕ ਸ਼ਹਿਰ ਅੰਦਰ ਪਿਛਲੇ ਕਈ ਦਿਨਾਂ ਤੋਂ ਝਪਟਮਾਰਾਂ ਨੇ ਦਹਿਸਤ ਮਚਾ ਰੱਖੀ ਹੈ। ਅੱਜ ਸ਼ਹਿਰ ਦੇ ਕਾਲਜ਼ ਰੋਡ ਤੇ ਮੋਟਰਸਾਈਕਲ ਸਵਾਰ ਦੋ ਝਪਟਮਾਰ ਇਕ ਲੜਕੇ ਤੋਂ ਮੋਬਾਈਲ ਫ਼ੋਨ ਖੋਹ ਕੇ ਫਰਾਰ ਹੋ ਗਏ।ਉਕਤ ਝਪਟਮਾਰਾਂ ਦੀ ਤਸਵੀਰ ਸ਼ਹਿਰ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ, ਇਸ ਤਰਾਂ ਦੇ ਝਪਟਮਾਰ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਇਨ੍ਹਾਂ ਝਪਟਮਾਰਾਂ ਨੂੰ ਪੁਲਿਸ ਦਾ ਕੋਈ ਖੌਫ਼ ਨਹੀਂ ਹੈ ਅਤੇ ਇਹ ਰੋਜਾਨਾ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤੇ ਪੁਲਿਸ ਇਨ੍ਹਾਂ ਨੂੰ ਕਾਬੂ ਕਰਨ ਦੇ ਵਿੱਚ ਨਾਕਾਮ ਸਾਬਤ ਹੋ ਰਹੀ ਹੈ। (Sunam News)

ਝਪਟਮਾਰਾਂ ਨੂੰ ਪੁਲਿਸ ਦਾ ਨਹੀਂ ਕੋਈ ਖੋਫ਼, ਰੋਜਾਨਾ ਦੇ ਰਹੇ ਨੇ ਵਾਰਦਾਤਾਂ ਨੂੰ ਅੰਜਾਮ | Sunam News

ਪੁਲਿਸ ਕੋਲ ਦਰਜ ਕਰਵਾਈ ਰਿਪੋਰਟ ਵਿੱਚ ਨਿਸ਼ਾਂਤ ਕੁਮਾਰ ਵਾਸੀ ਸੰਗਰੂਰ ਨੇ ਕਿਹਾ ਕਿ ਉਹ ਅੱਜ ਸਵੇਰੇ 11:25 ਵਜੇ ਦੇ ਕਰੀਬ ਕਾਲਜ ਰੋਡ ਤੇ ਫੋਨ ਤੇ ਗੱਲ ਕਰਦਾ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਸਵਾਰ ਹੁੰਦੇ ਹੋਏ ਉਸ ਤੋਂ ਮੋਬਾਇਲ ਖੋਹ ਕੇ ਲੈ ਗਏ। ਤੇ ਉਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਬਖਸ਼ੀਵਾਲਾ ਰੋਡ ਤੱਕ ਜਾ ਕੇ ਅੱਗੇ ਕਿਸੇ ਪਾਸੇ ਚਲੇ ਗਏ ਅਤੇ ਉਸ ਨੂੰ ਨਹੀਂ ਮਿਲੇ। ਜਿੰਨਾਂ ਦੇ ਮੂੰਹ ਤੇ ਕੱਪੜਾ ਲਪੇਟਿਆ ਹੋਇਆ ਸੀ। ਜਿਸ ਕਰਕੇ ਉਹ ਉਨ੍ਹਾਂ ਦਾ ਚਿਹਰਾ ਨਹੀਂ ਦੇਖ ਸਕਿਆ।

ਇਹ ਵੀ ਪੜ੍ਹੋ : ਸੁਨਾਮ ਤੋਂ ਛਾਜਲੀ ਰੋਡ ’ਤੇ ਪੁਲ਼ ਦੀ ਹਾਲਤ ਖਸਤਾ, ਵਾਪਰ ਸਕਦੈ ਵੱਡਾ ਹਾਦਸਾ