ਜ਼ਿਲਾ ਜੇਲ ’ਚ ਹਵਾਲਾਤੀਆਂ ਵੱਲੋਂ ਹੰਗਾਮਾ, ਜੇਲ ਵਾਰਡਨ ਦੀ ਪਾੜੀ ਵਰਦੀ

ਪੁਲਿਸ ਵੱਲੋਂ 13 ਵਿਰੁੱਧ ਮਾਮਲਾ ਦਰਜ਼

ਬਰਨਾਲਾ, (ਜਸਵੀਰ ਸਿੰਘ ਗਹਿਲ) ਸਥਾਨਕ ਜ਼ਿਲਾ ਜੇਲ ’ਚ ਬੰਦ ਕੁੱਝ ਹਵਾਲਾਤੀਆਂ ਵੱਲੋਂ ਹੰਗਾਮਾ ਕਰਦਿਆਂ ਜੇਲ ਵਾਰਡਨ ਦੀ ਵਰਦੀ ਪਾੜਨ ਦੇ ਦੋਸ ’ਚ ਪੁਲਿਸ ਨੇ ਜੇਲ ਸੁਪਰਡੈਂਟ ਦੇ ਪੱਤਰ ਦੇ ਅਧਾਰ ’ਤੇ 13 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ਼ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੜਤਾਲੀਆ ਅਫ਼ਸਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਜੇਲ ਸੁਪਰਡੈਂਟ ਵੱਲੋਂ ਆਏ ਪੱਤਰ ਮੁਤਾਬਕ ਸਥਾਨਕ ਜ਼ਿਲਾ ਜੇਲ ’ਚ ਐਨਡੀਪੀਐਸ ਐਕਟ ਤਹਿਤ ਸਜ਼ਾ ਕੱਟ ਰਹੇ ਕੁੱਝ ਹਵਾਲਾਤੀਆਂ ਨੇ ਅਚਾਨਕ ਹੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਜੇਲ ਵਾਰਡਨ ਯਾਦਵਿੰਦਰ ਸਿੰਘ ਵੱਲੋਂ ਰੋਕੇ ਜਾਣ ’ਤੇ ਨਾ ਸਿਰਫ਼ ਹਵਾਲਾਤੀਆਂ ਨੇ ਜੇਲ ਵਾਰਡਨ ਦੀ ਵਰਦੀ ਵੀ ਪਾੜ ਦਿੱਤੀ। ਸਗੋਂ ਜੇਲ ਵਾਰਡਨ ਨੂੰ ਜਾਨੋ ਮਾਰਨ ਦੀ ਧਮਕੀਆਂ ਦਿੰਦਿਆਂ ਗਾਲੀ- ਗਲੋਚ ਕੀਤਾ ਤੇ ਇੱਟਾਂ -ਰੋੜੇ ਵਰਾਉਂਣੇ ਸੁਰੂ ਕਰ ਦਿੱਤੇ।

ਜੇਲ ਸੁਪਰਡੈਂਟ ਵੱਲੋਂ ਸਬੰਧਿਤ ਹਵਾਲਾਤੀਆਂ ’ਤੇ ਕਾਰਵਾਈ ਕਰਨ ਲਈ ਆਏ ਪੱਤਰ ’ਤੇ ਅਧਾਰ ’ਤੇ 13 ਹਵਾਲਾਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਹੈ। ਜਿੰਨਾਂ ’ਚ ਵਿਜੈ ਸਿੰਘ ਵਾਸੀ ਤੁਲੇਵਾਲ, ਗੋਬਿੰਦ ਸਿੰਘ ਵਾਸੀ ਦੁਘਾਟ, ਅਮਿ੍ਰਤਪਾਲ ਸਿੰਘ ਵਾਸੀ ਹਿਰਦਾਪੁਰ, ਕਪੂਰ ਸਿੰਘ ਤੇ ਗੁਰਪ੍ਰੀਤ ਸਿੰਘ ਵਾਸੀਆਨ ਰਾਜਗੜ, ਸੁਖਵਿੰਦਰ ਸਿੰਘ ਵਾਸੀ ਪਟਿਆਲਾ, ਰਿੰਕੂ ਸਿੰਘ ਵਾਸੀ ਚੌਵਾਸ ਜਖੇਪਲ, ਰਵੀ ਸਿੰਘ, ਗਗਨੀਦਪ ਸਿੰਘ, ਗੌਤਮ ਕੁਮਾਰ ਤੇ ਗੁਰਪ੍ਰੀਤ ਸਿੰਘ ਵਾਸੀਆਨ ਤਰਖਾਣ ਮਾਜਰਾ, ਜਗਦੀਸ ਸਿੰਘ ਵਾਸੀ ਸੈਦੀਪੁਰ ਤੇ ਗੁਰਪ੍ਰੀਤ ਸਿੰਘ ਵਾਸੀ ਕੱਲਰ ਭੈਣੀ ਸਾਮਲ ਹਨ। ਉਨਾਂ ਦੱਸਿਆ ਕਿ ਜੇਲ ਸੁਪਰਡੈਂਟ ਦੀ ਸ਼ਿਕਾਇਤ ’ਤੇ ਉਕਤ ਹਵਾਲਾਤੀਆਂ ਨੂੰੂ ਗਿ੍ਰਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ