ਮਨਜ਼ੂਰਸ਼ੁਦਾ 157 ਮੈਡੀਕਲ ਅਫ਼ਸਰਾਂ ਦੀਆਂ ਸੇਵਾਵਾਂ ਸਿਰਫ਼ 58 ਮੈਡੀਕਲ ਅਫ਼ਸਰਾਂ ਦੇ ਸਿਰ ’ਤੇ | Commercial Capital
ਲੁਧਿਆਣਾ (ਜਸਵੀਰ ਸਿੰਘ ਗਹਿਲ)। ਲੱਖਾਂ ਦੀ ਆਬਾਦੀ ਵਾਲੀ ਪੰਜਾਬ ਦੀ ਸਭ ਤੋਂ ਵੱਡੀ ਵਪਾਰਕ ਰਾਜਧਾਨੀ ਲੁਧਿਆਣਾ ਮੈਡੀਕਲ ਅਫ਼ਸਰਾਂ (ਜਨਰਲ) ਦੀ ਵੱਡੀ ਘਾਟ ਨਾਲ ਜੂਝ ਰਹੀ ਹੈ। ਇਸ ਕਾਰਨ ਜ਼ਿਲੇ੍ਹ ’ਚ ਸਥਿੱਤ ਸੀਐੱਚਸੀ/ਸਬ ਡਵੀਜ਼ਨਲ ਹਸਪਤਾਲਾਂ ਤੇ ਜ਼ਿਲ੍ਹਾ ਹਸਪਤਾਲਾਂ ’ਚ ਸਿਹਤ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਉੱਥੇ ਹੀ ਲੋੜੀਂਦੇ ਸਿਹਤ ਕਰਮੀਆਂ ਦੀ ਘਾਟ ਕਾਰਨ ਤਿੰਨੋਂ ਜੇਲ੍ਹਾਂ ’ਚ ਬੰਦ ਕੈਦੀਆਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। (Commercial Capital)
ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲ੍ਹਾ ਲੁਧਿਆਣਾ ’ਚ ਸਥਿੱਤ ਵੱਖ-ਵੱਖ ਸਰਕਾਰੀ ਹਸਪਤਾਲਾਂ ਵਾਸਤੇ ਮੈਡੀਕਲ ਅਫ਼ਸਰਾਂ (ਜਨਰਲ) ਦੀਆਂ ਕੁੱਲ 157 ਮਨਜੂਰਸ਼ੁਦਾ ਅਸਾਮੀਆਂ ਹਨ। ਜਿਨ੍ਹਾਂ ’ਚੋਂ ਮੌਜੂਦਾ ਸਮੇਂ ’ਚ 58 ਅਸਾਮੀਆਂ ’ਤੇ ਹੀ ਮੈਡੀਕਲ ਅਫ਼ਸਰ (ਜਨਰਲ) ਕੰਮ ਕਰ ਰਹੇ ਹਨ। ਇਨ੍ਹਾਂ ’ਚੋਂ ਵੀ 7 ਮੈਡੀਕਲ ਅਫ਼ਸਰ (ਜਨਰਲ) ਕੇਂਦਰੀ ਜੇਲ੍ਹ/ਬੋਰਸਟਲ ਜੇਲ੍ਹ ਤੇ ਜਨਾਨਾ ਜੇਲ੍ਹ ’ਚ ਤਾਇਨਾਤ ਹਨ। ਜਦਕਿ 6 ਦਰਜ਼ਨ ਮੈਡੀਕਲ ਅਫ਼ਸਰ (ਜਨਰਲ) ਸਥਾਨਕ ਸਿਵਲ ਹਸਪਤਾਲ ’ਚ ਐਮਰਜੈਂਸੀ ਸੇਵਾਵਾਂ ਚਲਾਉਣ ਲਈ ਤਾਇਨਾਤ ਹਨ। ਬਾਕੀ ਬਚੇ 45 ਮੈਡੀਕਲ ਅਫ਼ਸਰ (ਜਨਰਲ) ਵੱਖ-ਵੱਖ ਸੀਐੱਚਸੀ/ਸਬ ਡਵੀਜ਼ਨਲ ਹਸਪਤਾਲਾਂ ਤੇ ਜ਼ਿਲ੍ਹਾ ਹਸਪਤਾਲਾਂ ’ਚ ਜ਼ਿਲ੍ਹਾ ਵਾਸੀਆਂ ਨੂੰ ਲੋੜੀਂਦੀਆਂ ਸਿਹਤ ਸੇਵਾਵਾਂ ਦੇਣ ’ਚ ਜੁਟੇ ਹੋਏ ਹਨ। (Commercial Capital)
Also Read : ਚੋਣ ਡਿਊਟੀ ਕਰਨ ਵਾਲੇ ਮੁਲਾਜ਼ਮਾਂ ਲਈ ਵੱਡਾ ਫੈਸਲਾ
ਇਸਦੇ ਨਾਲ ਹੀ ਜ਼ਿਲੇ੍ਹ ’ਚ ਸਥਿੱਤ 11 ਕਮਿਊਨਿਟੀ ਹੈਲਥ ਸੈਂਟਰ (ਸੀਐੱਚਸੀ) ਸਥਿੱਤ ਹਨ। ਇੱਥੇ ਵੀ ਸਿਹਤ ਕਰਮਚਾਰੀਆਂ ਦੀ ਘਾਟ ਕਾਰਨ 24 ਘੰਟੇ ਦੀਆਂ ਐਮਰਜੈਂਸੀ ਸੇਵਾਵਾਂ ਬੰਦ ਪਈਆਂ ਹਨ। ਇਸ ਤੋਂ ਇਲਾਵਾ ਸਥਾਨਕ ਕੇਂਦਰੀ ਜੇਲ/ਬੋਰਸਟਲ ਜੇਲ੍ਹ ਤੇ ਜਨਾਨਾ ਜੇਲ੍ਹ ’ਚ ਵੀ ਸਿਹਤ ਕਰਮੀਆਂ ਦੀ ਦੋ ਦਰਜਨ ਦੇ ਕਰੀਬ ਪੋਸਟਾਂ ਖਾਲੀ ਪਈਆਂ ਹਨ। ਜਿਨ੍ਹਾਂ ਨੂੰ ਭਰਨ ਲਈ ਜੇਲ੍ਹ ਅਧਿਕਾਰੀਆਂ ਵੱਲੋਂ ਪੱਤਰ ਰਾਹੀਂ ਸਥਾਨਕ ਸਿਵਲ ਸਰਜਨ ਦਫ਼ਤਰ ਪਾਸੋਂ ਸਿਹਤ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ। ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਮੰਨੀਏ ਤਾਂ ਉਨ੍ਹਾਂ ਮੁਤਾਬਕ ਜੇਲ੍ਹਾਂ ’ਚ ਡਿਊਟੀ ਮੈਡੀਕਲ ਅਫ਼ਸਰ (ਜਨਰਲ) ਦੀ ਡਿਊਟੀ ਲਗਾਉਣੀ ਪੰਜਾਬ ਸਰਕਾਰ ਦਾ ਕੰਮ ਹੈ। ਇਸ ਤੋਂ ਇਲਾਵਾ ਸੁਪਰਡੈਂਟ ਸੈਂਟਰਲ ਜੇਲ੍ਹ ਲੁਧਿਆਣਾ ਵੱਲੋਂ ਵਿਭਾਗ ਪਾਸੋਂ ਵੱਖ-ਵੱਖ ਜੇਲ੍ਹਾਂ ਲਈ 21 ਸਿਹਤ ਕਰਮਚਾਰੀਆਂ ਦੀ ਮੰਗ ਕੀਤੀ ਗਈ ਹੈ।
‘ਵਿਭਾਗ ਨੂੰ ਲਿਖਿਆ ਜਾ ਚੁੱਕੈ’ | Commercial Capital
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਕਿਹਾ ਕਿ ਜ਼ਿਲੇ੍ਹ ’ਚ ਮੈਡੀਕਲ ਅਫ਼ਸਰਾਂ ਦੀ ਘਾਟ ਹੈ। ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਸਬੰਧੀ ਉਨ੍ਹਾਂ ਵੱਲੋਂ ਪ੍ਰਮੁੱਖ ਸਕੱਤਰ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਤੋਂ ਇਲਾਵਾ ਡਾਇਰੈਕਟਰ ਨੂੰ ਵੀ ਪੱਤਰ ਲਿਖਿਆ ਜਾ ਚੁੱਕਾ ਹੈ।
ਜੇਲ੍ਹਾਂ ’ਚ ਖਾਲੀ ਪੋਸਟਾਂ
ਸੁਪਰਡੈਂਟ ਕੇਂਦਰੀ ਜੇਲ੍ਹ ਵੱਲੋਂ ਸਿਵਲ ਸਰਜਨ ਦਫ਼ਤਰ ਨੂੰ ਲਿਖੇ ਪੱਤਰ ਮੁਤਾਬਕ ਕੇਂਦਰੀ/ਬੋਰਸਟਲ ਤੇ ਜਨਾਨਾ ਜੇਲ੍ਹ ’ਚ ਮੈਡੀਕਲ ਅਫ਼ਸਰਾਂ ਦੀਆਂ 6, ਮੈਡੀਕਲ ਅਫ਼ਸਰ ਇੰਚਾਰਜ, ਸਾਈਕੈਟਰਿਸਟ ਤੇ ਡੈਂਟਲ ਸਰਜਨ ਦੀ 1-1-1, ਫਾਰਮੇਸੀ ਅਫ਼ਸਰ ਤੇ ਸਟਾਫ਼ ਨਰਸ ਦੀਆਂ 5-5 ਤੇ ਮੈਡੀਕਲ ਲੈਬ ਟੈਕਨੀਸ਼ੀਅਨ ਦੀਆਂ 2 ਅਸਾਮੀਆਂ ਖਾਲੀਆਂ ਪਈਆਂ ਹਨ।