ਸਾਡੇ ਨਾਲ ਸ਼ਾਮਲ

Follow us

14.5 C
Chandigarh
Saturday, January 31, 2026
More
    Home Breaking News ਮੁੱਖ ਮੰਤਰੀ ਚਿ...

    ਮੁੱਖ ਮੰਤਰੀ ਚਿਹਰੇ ’ਤੇ ਦੁਵਿਧਾ

    Chief Minister

    ਪੰਜ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਤੇਜ਼ ਹੋ ਗਈਆਂ ਹਨ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਮਿਜ਼ੋਰਮ ’ਚ ਸਾਰੀਆਂ ਪਾਰਟੀਆਂ ਨੇ ਲੱਕ ਬੰਨ੍ਹ ਲਿਆ ਹੈ ਮੱਧ ਪ੍ਰਦੇਸ਼ ’ਚ ਭਾਰਤੀ ਜਨਤਾ ਪਾਰਟੀ ਵੱਲੋਂ ਟਿਕਟ ਵੰਡ ਲਈ 3 ਲਿਸਟਾਂ ਵੀ ਜਾਰੀ ਕਰ ਦਿੱਤੀਆਂ ਗਈਆਂ ਜਿਸ ’ਚ 80 ਵਿਧਾਨ ਸਭਾ ਸੀਟਾਂ ’ਤੇ ਉਮੀਦਵਾਰ ਐਲਾਨ ਦਿੱਤੇ ਹਨ ਮੱਧ ਪ੍ਰਦੇਸ਼ ’ਚ ਕੁਝ ਆਗੂ ਟਿਕਟ ਕੱਟਣ ਨਾਲ ਪ੍ਰੇਸ਼ਾਨ ਹਨ ਤਾਂ ਕੁਝ ਟਿਕਟ ਮਿਲਣ ’ਤੇ ਹੈਰਾਨ ਭਾਜਪਾ ਨੇ ਮੱਧ ਪ੍ਰਦੇਸ਼ ’ਚ 3 ਕੈਬਨਿਟ ਮੰਤਰੀਆਂ ਅਤੇ 4 ਸਾਂਸਦਾਂ ਨੂੰ ਮੈਦਾਨ ’ਚ ਉਤਾਰ ਕੇ ਸਾਰਿਆਂ ਨੂੰ ਹੈਰਾਨੀ ’ਚ ਪਾ ਦਿੱਤਾ ਹੈ। (Chief Minister)

    ਇਨ੍ਹਾਂ ਵੱਡੇ ਆਗੂਆਂ ਦੇ ਚੱਲਦਿਆਂ ਜਿਨ੍ਹਾਂ ਦੀਆਂ ਟਿਕਟਾਂ ਕੱਟੀਆਂ ਗਈਆਂ ਹਨ ਉਹ ਕੁਝ ਦਬੀ ਜ਼ੁਬਾਨ ’ਚ ਤੇ ਕੁਝ ਖੁੱਲ੍ਹੇਆਮ ਟਿਕਟ ਕੱਟਣ ਦੀ ਨਰਾਜ਼ਗੀ ਪ੍ਰਗਟ ਕਰ ਰਹੇ ਹਨ ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਕੈਲਾਸ਼ ਵਿਜੈਵਰਗੀਯ ਟਿਕਟ ਮਿਲਣ ’ਤੇ ਹੈਰਾਨੀ ਪ੍ਰਗਟ ਕਰ ਰਹੇ ਹਨ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਅਤੇ ਫੱਗਣ ਸਿੰਘ ਕੁਲਸਤੇ ਵੀ ਵਿਧਾਨ ਸਭਾ ’ਚ ਉਤਾਰੇ ਜਾਣ ਨਾਲ ਹੈਰਾਨ ਹਨ ਦੂਜੇ ਪਾਸੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਅਤੇ ਜਿਓਤੀਰਾਦਿੱਤਿਆ ਸਿੰਧੀਆ ਦੀ ਟਿਕਟ ਐਲਾਨ ਨਾ ਕਰਨਾ ਉਨ੍ਹਾਂ ਨੂੰ ਭੰਬਲਭੂਸੇ ਦੀ ਸਥਿਤੀ ’ਚ ਪਾ ਰਿਹਾ ਹੈ ਵੱਡੇ ਆਗੂਆਂ ਨੂੰ ਟਿਕਟਾਂ ਦੇਣ ਨਾਲ ਮੱਧ ਪ੍ਰਦੇਸ਼ ’ਚ ਸ਼ਿਵਰਾਜ ਸਿੰਘ ਚੌਹਾਨ ਦੀ ਮੁੱਖ ਮੰਤਰੀ ਦੇ ਅਹੁਦੇ ਦੀ ਦਾਅਵੇਦਾਰੀ ਹੁਣ ਕਮਜ਼ੋਰ ਪੈ ਗਈ ਹੈ। (Chief Minister)

    ਇਹ ਵੀ ਪੜ੍ਹੋ : ਹੈਰੋਇਨ ਤਸਕਰੀ ਮਾਮਲੇ ’ਚ ਪਤੀ-ਪਤਨੀ ਨੂੰ 20-20 ਸਾਲ ਦੀ ਕੈਦ ਤੇ ਜ਼ੁਰਮਾਨਾ

    ਵੱਡੇ ਨਾਂਵਾਂ ਦਾ ਪਹਿਲਾਂ ਐਲਾਨ ਕਰਨ ਦੇ ਪਿੱਛੇ ਵੀ ਭਾਜਪਾ ਦੀ ਇਹੀ ਰਣਨੀਤੀ ਹੋ ਸਕਦੀ ਹੈ ਰਾਜਸਥਾਨ ’ਚ ਵੀ ਇਹੀ ਹਾਲ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ’ਚ ਵੀ ਕਿਸੇ ਇੱਕ ਸਥਾਨਕ ਆਗੂ ਨੂੰ ਤਵੱਜੋਂ ਦੇਣ ਦੀ ਬਜਾਇ ਪ੍ਰਧਾਨ ਮੰਤਰੀ ਨੇ ਸਮੂਹਿਕ ਅਗਵਾਈ ’ਤੇ ਜ਼ੋਰ ਦਿੱਤਾ ਅਤੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਖਿਆਨ ਕੀਤਾ ਪ੍ਰਧਾਨ ਮੰਤਰੀ ਨੇ ਭਾਜਪਾ ਦੀ ਪਛਾਣ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਦੱਸ ਕੇ ਸਿਰਫ ਕਮਲ ਦਾ ਫੁੱਲ ਦੱਸਿਆ ਉਨ੍ਹਾਂ ਨੇ ਵਸੁੰਧਰਾ ਰਾਜੇ ਦੇ ਕਾਰਜਕਾਲ ਦੀ ਪ੍ਰਸੰਸਾ ਕਰਨ ਤੋਂ ਵੀ ਗੁਰੇਜ਼ ਕੀਤਾ ਭਾਜਪਾ ਇਨ੍ਹਾਂ ਰਾਜਾਂ ’ਚ ਖੇਤਰੀ ਆਗੂਆਂ ਦੀ ਇੱਛਾ ਅਤੇ ਮੁਕਾਬਲੇਬਾਜ਼ੀ ’ਤੇ ਕਾਬੂ ਪਾਉਣ ਲਈ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਦੇ ਰੂਪ ’ਚ ਪੇਸ਼ ਕਰਨ ਤੋਂ ਬਚ ਰਹੀ। (Chief Minister)

    ਹੈ ਇਹੀ ਹਾਲ ਕਾਂਗਰਸ ਪਾਰਟੀ ਦੇ ਅੰਦਰ ਵੀ ਹੈ ਰਾਜਸਥਾਨ ’ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਕਾਂਗਰਸ ਸੰਗਠਨ ’ਤੇ ਮਜ਼ਬੂਤ ਪਕੜ ਬਣਾਈ ਬੈਠੇ ਹਨ ਜਦੋਂ ਕਿ ਸਚਿਨ ਪਾਇਲਟ ਵੀ ਜ਼ਮੀਨੀ ਤੌਰ ’ਤੇ ਆਪਣੀ ਪਕੜ ਦਾ ਪ੍ਰਦਰਸ਼ਨ ਕਰ ਰਹੇ ਹਨ ਕਾਂਗਰਸ ਹਾਈ ਕਮਾਨ ਵੀ ਦੋਵਾਂ ਆਗੂਆਂ ਦੀ ਇੱਛਾ ਨੂੰ ਦੇਖਦਿਆਂ ਦੋਵਾਂ ਨਾਲ ਸਹੀ ਤਾਲਮੇਲ ਬਣਾਏ ਹੋਏ ਹੈ ਛੱਤੀਸਗੜ੍ਹ ’ਚ ਵੀ ਦੋਵੇਂ ਹੀ ਪਾਰਟੀਆਂ ਇਸ ਤਰ੍ਹਾਂ ਦੀ ਸਥਿਤੀ ’ਚ ਹਨ ਬਿਹਤਰ ਹੋਵੇਗਾ ਜੇਕਰ ਚੁਣੇ ਹੋਏ ਵਿਧਾਇਕਾਂ ਦੀ ਰਾਇ ਨਾਲ ਮੁੱਖ ਮੰਤਰੀ ਦੀ ਚੋਣ ਹੋਵੇ, ਇਹੀ ਚੀਜ਼ ਲੋਕਤੰਤਰ ਨੂੰ ਮਜ਼ਬੂਤ ਕਰੇਗੀ। (Chief Minister)

    LEAVE A REPLY

    Please enter your comment!
    Please enter your name here