ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ

Saint Dr. MSG

‘ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫ਼ਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ’’

(ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰਮਾਉਂਦੇ ਹਨ ਕਿ ਜਦੋਂ ਆਦਮੀ ਓਮ, ਹਰੀ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨਾਲ ਜੁੜ ਜਾਂਦਾ ਹੈ ਜਾਂ ਕੋਈ ਉਸ ਦਾ ਮੁਰੀਦ ਕਹਾਉਂਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਕਾਮ-ਵਾਸਨਾ, ਕ੍ਰੋਧ, ਮੋਹ, ਲੋਭ, ਹੰਕਾਰ, ਮਨ ਤੇ ਮਾਇਆ ’ਤੇ ਕੰਟਰੋਲ ਕਰਨਾ ਵੀ ਸਿੱਖ ਲਵੇ ਪਤਾ ਨਹੀਂ ਇਨ੍ਹਾਂ ਵਿੱਚੋਂ ਕਿਹੜਾ ਚੋਰ ਕਦੋਂ ਦਾਅ ਲਾ ਜਾਵੇ ਤੇ ਤੁਹਾਡੀ ਸੁਆਸਾਂ ਰੂਪੀ ਪੂੰਜੀ ਨੂੰ ਲੁੱਟ ਕੇ ਲੈ ਜਾਵੇ।

ਪੂਜਨੀਕ ਗੁਰੂ ਜੀ ਨੇ ਇਸ ਨੂੰ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਦੱਸਦੇ ਹੋਏ ਫ਼ਰਮਾਇਆ ਕਿ ਇਨ੍ਹਾਂ ਚੀਜ਼ਾਂ ਨੂੰ ਮੁੱਖ ਰੂਪ ਨਾਲ ਜੋ ਕੰਟਰੋਲ ਕਰਨ ਦੀ ਪਾਵਰ ਹੈ ਉਹ ਸਭ ਦੇ ਅੰਦਰ ਹੁੰਦੀ ਹੈ ਉਹ ਪਾਵਰ ਹੈ ਆਤਮਬਲ, ਵਿੱਲ ਪਾਵਰ ਉਸ ਆਤਮਬਲ ਨਾਲ ਤੁਸੀਂ ਉਨ੍ਹਾਂ ਤਮਾਮ ਵਿਚਾਰਾਂ ਨੂੰ, ਤਮਾਮ ਬੁਰੇ ਖਿਆਲਾਂ ਨੂੰ ਬਦਲ ਕੇ ਅਥਾਹ ਸ਼ਾਂਤੀ ਹਾਸਲ ਕਰ ਸਕਦੇ ਹੋ ਪੀਸ ਆਫ ਮਾਈਂਡ ਭਾਵ ਦਿਮਾਗ ਦੀ ਸ਼ਾਂਤੀ ਜਿੱਥੇ ਹੋਵੇਗੀ, ਸਫਲਤਾ ਉਸ ਦੇ ਕਦਮ ਜ਼ਰੂਰ ਚੁੰਮਦੀ ਹੈ।

ਇਨਸਾਨ ਜੀਵਨ ਵਿੱਚ ਆਪਣਾ ਏਮ ਬਣਾ ਕੇ ਅੱਗੇ ਵਧੇ

ਪੂਜਨੀਕ ਗੁਰੂ ਜੀ ਫਰਮਾਉੰਦੇ ਹਨ ਕਿ ਹਰ ਇਨਸਾਨ ਦੀ ਟੈਨਸ਼ਨ ਅਲੱਗ-ਅਲੱਗ ਤਰ੍ਹਾਂ ਦੀ ਹੁੰਦੀ ਹੈ ਛੋਟਾ ਬੱਚਾ ਹੰੁਦਾ ਹੈ ਉਸ ਨੂੰ ਸ਼ੁਰੂ ਵਿੱਚ ਟੈਨਸ਼ਨ ਹੁੰਦੀ ਹੈ ਮਾਂ ਦੇ ਦੁੱਧ ਦੀ, ਵੱਡਾ ਹੋ ਗਿਆ ਤਾਂ ਟੈਨਸ਼ਨ ਹੁੰਦੀ ਹੈ ਖਿਡੌਣਿਆਂ ਦੀ, ਕੱਪੜਿਆਂ ਦੀ ਮਾਂ-ਬਾਪ ਬੱਚਿਆਂ ਨੂੰ ਕਹਿ ਦਿੰਦੇ ਹਨ ਕਿ ਪੜ੍ਹਾਈ ਵਿੱਚ ਇੰਨੇ ਨੰਬਰ ਲੈਣੇ ਹਨ ਜਿਸ ਨਾਲ ਉਨ੍ਹਾਂ ਦੀ ਇੱਕ ਟੈਨਸ਼ਨ ਹੋਰ ਵਧ ਜਾਂਦੀ ਹੈ ਹਾਲਾਂਕਿ ਮਾਂ-ਬਾਪ ਦਾ ਇਹ ਫਰਜ਼ ਹੈ ਕਿ ਉਹ ਇਹ ਸਭ ਗੱਲਾਂ ਬੱਚਿਆਂ ਨੂੰ ਜ਼ਰੂਰ ਕਹਿਣ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ