ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਬੀਤੇ ਦਿਨ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਲਏ ਗਏ ਪੰਜਾਬ ਟੈੱਟ ਦੇ ਪੇਪਰ (PSTET Leak Case) ਵਿੱਚ ਹੋਈ ਵੱਡੀ ਲਾਪ੍ਰਵਾਹੀ ਲਈ ਮੁੱਖ ਮੰਤਰੀ ਨੇ ਐਕਸ਼ਨ ਲੈਣ ਦੀ ਗੱਲ ਆਖੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ ਹੈ ਕਿ, ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ. ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ.. ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੇ ਨਿਰਦੇਸ਼ ..
ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਨੇ. ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ.. ਪੰਜਾਬ ਦੇ TET ਦੇ ਪੇਪਰ ਚ ਹੋਈਆਂ ਲਾਪਰਵਾਹੀਆਂ -ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗਿੑਫਤਾਰੀ ਦੇ ਨਿਰਦੇਸ਼ ..
— Bhagwant Mann (@BhagwantMann) March 13, 2023
ਮੁੱਖ ਮੰਤਰੀ ਨੇ ਕਿਹਾ ਹੈ ਕਿ ਜਿਹੜੇ ਵੀ ਇਸ (PSTET Leak Case) ਵਿੱਚ ਦੋਸ਼ੀ ਹਨ ਉਨ੍ਹਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਵੇਗਾ।
ਇਸ ਦੇ ਨਾਲ ਹੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵੀ ਕਿਹਾ ਹੈ ਕਿ ਪੇਪਰ ਵਿੱਚ ਜਿਹੜੇ ਪ੍ਰਸ਼ਨ-ਉੱਤਰ ਲੀਕ ਹੋਏ ਹਨ ਉਸ ਵਿੱਚ ਜਿੱਥੇ ਵੀ ਗੜਬੜ ਹੋਈ ਹੈ ਉਸ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ। ਸਿੱਖਿਆ ਮੰਤਰੀ ਨੇ ਇਹ ਪੇਪਰ ਰੱਦ ਕਰਨ ਦੇ ਹੁਕਮ ਦਿੱਤੇ ਹਨ ਅਤੇ ਕਿਹਾ ਹੈ ਕਿ ਇਹ ਪੇਪਰ ਦੁਬਾਰਾ ਲਿਆ ਜਾਵੇਗਾ ਤੇ ਉਸੇ ਫੀਸ ਦੇ ਤਹਿਤ ਹੀ ਦੁਬਾਰਾ ਪੇਪਰ ਕਰਵਾਇਆ ਜਾਵੇਗਾ।