ਪੱਛਮ ਦੇ ਬਦਲਦੇ ਰੰਗ

Maqboola Kashmir

ਬਰਤਾਨੀਆਂ ਸਰਕਾਰ ਦੀ ਪਕਿਸਤਾਨ ਰਾਜਦੂਤ ਜੇਨ ਮੈਰੀਅਟ ਵੱਲੋਂ ਮਕਬੂਲਾ ਕਸ਼ਮੀਰ ਦਾ ਦੌਰਾ ਪੱਛਮ ਦੀ ਬਦਲਦੀ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸ ਤੋਂ ਭਾਰਤ ਸਰਕਾਰ ਨੂੰ ਸੁਚੇਤ ਰਹਿਣ ਦੀ ਲੋੜ ਹੈ ਭਾਰਤ ਸਰਕਾਰ ਨੇ ਇਸ ਦੌਰੇ ’ਤੇ ਸਖ਼ਤ ਇਤਰਾਜ ਜਾਹਿਰ ਕੀਤਾ ਹੈ ਇਸ ਤੋਂ ਪਹਿਲਾਂ ਵੀ ਇੱਕ ਬਰਤਾਨਵੀ ਅਧਿਕਾਰੀ ਵੱਲੋਂ ਮਕਬੂਲਾ ਕਸ਼ਮੀਰ ਦਾ ਦੌਰਾ ਕੀਤਾ ਗਿਆ ਸੀ ਅਸਲ ’ਚ ਬਰਤਾਨੀਆਂ ਦੀਆਂ ਇਹ ਕਰਵਾਈਆਂ ਭਾਰਤ ਦੇ ਪੱਖ ਨੂੰ ਕਮਜ਼ੋਰ ਕਰਨ ਦਾ ਇੱਕ ਯਤਨ ਨਜ਼ਰ ਆਉਂਦਾ ਹੈ ਉਂਜ ਵੇਖਣ ਵਾਲੀ ਗੱਲ ਇਹ ਹੈ ਕਿ ਭਾਰਤ ਨਾਲ ਚੰਗੇ ਸਬੰਧਾਂ ਦੇ ਬਾਵਜੂਦ ਬਰਤਾਨੀਆਂ ਦੇ ਸਫ਼ੀਰਾਂ (ਰਾਜਨਾਇਕਾਂ) ਵੱਲੋਂ ਵਾਰ-ਵਾਰ ਅਜਿਹੇ ਫੈਸਲੇ ਕਿਉਂ ਲਏ ਜਾਂਦੇ ਹਨ। (Maqboola Kashmir)

ਇਹ ਵੀ ਪੜ੍ਹੋ : ਯਸ਼ਸਵੀ-ਦੁਬੇ ਦੇ ਤੂਫਾਨੀ ਅਰਧਸੈਂਕੜੇ, ਭਾਰਤ ਦਾ ਲੜੀ ’ਤੇ ਕਬਜ਼ਾ

ਜੋ ਭਾਰਤ ਦੀ ਖੁਦਮੁਖਤਿਆਰੀ (ਪ੍ਰਭੂਸੱਤਾ) ਅਤੇ ਅਖੰਡਤਾ ਦੇ ਉਲਟ ਹਨ ਭਾਰਤ ਕੌਮਾਂਤਰੀ ਮੰਚਾਂ ’ਤੇ ਇਹ ਗੱਲ ਵਾਰ-ਵਾਰ ਸਪੱਸ਼ਟ ਕਰ ਚੁੱਕਾ ਹੈ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ ਤੇ ਪਾਕਿਸਤਾਨ ਦੇ ਕਬਜੇ ਵਾਲਾ ਕਸ਼ਮੀਰ ਵੀ ਭਾਰਤ ਦਾ ਹੈ ਅਜਿਹੇ ਹਾਲਾਤਾਂ ’ਚ ਬਰਤਾਨਵੀ ਸਫੀਰ ਦਾ ਪਾਕਿਸਤਾਨ ਵੱਲ ਝੁਕਾਅ ਵਾਰ-ਵਾਰ ਵਿਖਾਉਂਣਾ ਕਿਸੇ ਰਣਨੀਤਿਕ ਤਬਦੀਲੀ ਦਾ ਸ਼ੱਕ ਪੈਦਾ ਕਰਦਾ ਹੈ ਅਸਲ ’ਚ ਰੂਸ -ਯੂਕਰੇਨ ਜੰਗ ਅਤੇ ਇਜਰਾਈਲ-ਹਮਾਸ ਜੰਗ ਨੇ ਕੌਮਾਂਤਰੀ ਪਟਲ ’ਤੇ ਕਈ ਤਰ੍ਹਾਂ ਦੀ ਹਿਲਜੁਲ ਤੇ ਦਬਾਅ ਪੈਦਾ ਕੀਤੇ ਹਨ ਜੋ ਮਹਾਂਸ਼ਕਤੀਆਂ ਦੇ ਰੁਖ ਤੇ ਸੰਤੁਲਨ ਨੂੰ ਦਰਸਾਉਂਦੇ ਹਨ ਮਹਾਂਸ਼ਕਤੀਆਂ ਦੀ ਰਣਨੀਤਿਕ ਤਿਆਰੀ ਦੇ ਇਸ ਦੌਰ ’ਚ ਭਾਰਤ ਸਰਕਾਰ ਨੂੰ?ਨੇੜਿਓ ਨਜ਼ਰ ਰੱਖਣੀ ਪਵੇਗੀ। (Maqboola Kashmir)