ਪਾਰਟੀ ਪ੍ਰਤੀ ਵਫ਼ਾਦਾਰੀ, ਸਹੁੰਆਂ ਤੇ ਦਲਬਦਲੀ ’ਚ ਉਲਝੀ ਤਪਾ ਨਗਰ ਕੌਂਸਲ ਦੀ ਪ੍ਰਧਾਨਗੀ | City Council Tapa
ਤਪਾ (ਸੁਰਿੰਦਰ ਮਿੱਤਲ਼)। ਸਥਾਨਕ ਨਗਰ ਕੌਂਸਲ ਦੀ (City Council Tapa) ਪ੍ਰਧਾਨਗੀ ਦਾ ਰੇੜਕਾ ਮੁੱਕਣ ਦਾ ਨਾਮ ਹੀ ਨਹੀਂ ਲੈ ਰਿਹਾ, ਸਗੋਂ ਆਏ ਦਿਨ ਹੋਰ ਉਲਝਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਾਬਕਾ ਪ੍ਰਧਾਨ ਖਿਲਾਫ ਬੇਭਰੋਸਗੀ ਮਤਾ ਲਿਆਉਣ ਸਮੇਂ ਬੀਤੇ 10 ਅਪਰੈਲ ਨੂੰ 12 ਕੌਂਸਲਰਾਂ ਨੇ ਵਾਰਡ ਨੰਬਰ 2 ਦੇ ਕੌਂਸਲਰ ਵਿਨੋਦ ਕੁਮਾਰ ਕਾਲੀ ਨੂੰ ਪ੍ਰਧਾਨ ਬਣਾਉਣ ਲਈ ਇੱਕ ਧਾਰਮਿਕ ਸਥਾਨ ’ਤੇ ਜਾ ਕੇ ਸਹੁੰਆਂ ਖਾਧੀਆਂ ਸਨ ਪਰ ਸਮਾਂ ਬੀਤਦੇ ਬੀਤਦੇ ਹੁਣ ਦੋ ਤਿੰਨ ਕੌਂਸਲਰ ਹੀ ਵਿਨੋਦ ਕੁਮਾਰ ਦੇ ਹੱਕ ’ਚ ਰਹਿ ਗਏ।
ਇਹ ਵੀ ਪੜ੍ਹੋ : IPL-2023 : ਫਾਈਨਲ ਮੁਕਾਬਲਾ ਅੱਜ
ਪਰ ਪ੍ਰਧਾਨਗੀ ਵਾਲੀ ਕੁਰਸੀ ’ਤੇ ਬੈਠਣ ਦੀ ਇੱਛਾ ਕਈ (City Council Tapa) ਕੌਂਸਲਰਾਂ ਅੰਦਰ ਜਾਗ ਪਈ, ਜਿਨ੍ਹਾਂ ’ਚ ਆਮ ਆਦਮੀ ਪਾਰਟੀ ਦੀ ਹੋਂਦ ਤੋਂ ਲੈ ਕੇ ਹੁਣ ਤੱਕ ਵਫ਼ਾਦਾਰੀ ਨਿਭਾਉਣ ਵਾਲੇ 2017 ਦੀ ਚੋਣ ਹਾਰੇ ਤੇ 2022 ਦੇ ਪਹਿਲੀ ਵਾਰ ਜਿੱਤੇ ਵਾਰਡ ਨੰਬਰ 12 ਦੇ ਕੌਂਸਲਰ ਹਰਦੀਪ ਸਿੰਘ ਪੁਰਬਾ ਤੇ ਅਕਾਲੀ ਦਲ ਦੀ ਹਮਾਇਤ ਤੇ ਵਾਰਡ ਦੇ ਵੋਟਰਾਂ ਅਤੇ ਡਟ ਕੇ ਖੜੇ ਹਮਾਇਤੀਆਂ ਦੇ ਭਰਪੂਰ ਸਮਰਥਨ ਨਾਲ ਜਿੱਤੀ ਵਾਰਡ ਨੰਬਰ 5 ਦੀ ਕੌਂਸਲਰ ਡਾਕਟਰ ਸੋਨਿਕਾ ਬਾਂਸਲ ਹਨ।
ਜੋ ਉਦੋਂ ਮੌਕੇ ਦੀ ਕਾਂਗਰਸ ਸਰਕਾਰ ਦੇ (City Council Tapa) ਸਮਰਥਨ ਨਾਲ ਮੀਤ ਪ੍ਰਧਾਨ ਦੀ ਕੁਰਸੀ ’ਤੇ ਕਾਬਜ਼ ਹੋਣ ’ਚ ਸਫਲ ਹੋਈ ਪਰ ਹੁਣ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਸਾਬਕਾ ਪ੍ਰਧਾਨ ਨੂੰ ਹਟਾਉਣ ਲਈ ਬਣੇ ਗਰੁੱਪ ’ਚ ਸ਼ਾਮਲ ਹੋਈ ਅਤੇ ਰਾਜ ਕਰ ਰਹੀ ਪਾਰਟੀ ਦਾ ਨਿਸ਼ਾਨ ਗਲੇ ’ਚ ਪਾਕੇ ਪਾਰਟੀ ਮੈਂਬਰ ਵੀ ਇਹ ਪਰਿਵਾਰ ਬਣ ਗਿਆ ਹੁਣ ਸ਼ਹਿਰ ਅੰਦਰ ਚਰਚਾ ਹੈ ਕਿ ਉਕਤ ਕੌਂਸਲਰ ਪੜ੍ਹੀ ਲਿਖੀ, ਰਸੁੂਖਦਾਰ ਹੋਣ ਕਾਰਨ ਸ਼ਹਿਰ ਦੀ ਪ੍ਰਧਾਨ ਬਣਨ ਜਾ ਰਹੀ ਹੈ।
ਬੀਤੇ ਦਿਨੀਂ ਇੱਕ ਸੰਸਥਾ ਵੱਲੋਂ ਵੀ ਇਹਨਾਂ ਨੂੰ ਪ੍ਰਧਾਨ (City Council Tapa) ਬਣਾਉਣ ਲਈ ਹਲਕਾ ਵਿਧਾਇਕ ਨੂੰ ਮੀਡੀਆ ਰਾਹੀਂ ਅਪੀਲ ਕੀਤੀ ਗਈ ਸੀ ਪਰ ਦੂਜੇ ਪਾਸੇ ਸੱਤਾਧਾਰੀ ਪਾਰਟੀ ਦੇ ਨਿੱਕੇ ਵੱਡੇ ਸਾਰੇ ਵਰਕਰ ਪਾਰਟੀ ਪ੍ਰਤੀ ਲਗਾਤਾਰ ਵਫ਼ਾਦਾਰੀ ਰੱਖਣ ਵਾਲੇ ਕੌਂਸਲਰ ਹਰਦੀਪ ਸਿੰਘ ਪੁਰਬਾ ਨੂੰ ਹੀ ਪ੍ਰਧਾਨ ਬਣਾਉਣ ਲਈ ਸੋਸ਼ਲ ਮੀਡੀਆ ਅਤੇ ਮੇਲ ਮਿਲਾਪ ਰਾਹੀਂ ਪੂਰਾ ਦਬਾਅ ਬਣਾ ਰਹੇ ਹਨ ਕੌਂਸਲਰ ਧਰਮਪਾਲ ਸ਼ਰਮਾ ਅਤੇ ਹਰਦੀਪ ਸਿੰਘ ਨੇ ਸੱਚ ਕਹੂੰ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਨਾਲ 7 ਕੌਂਸਲਰ ਹਨ ਜਦੋਂ ਕਿ ਹੋਰ ਦੋਵਾਂ ਉਮੀਦਵਾਰਾਂ ਨਾਲ ਸਿਰਫ ਚਾਰ-ਚਾਰ ਕੌਂਸਲਰ ਹੀ ਹਨ।
ਇਹ ਵੀ ਪੜ੍ਹੋ : ਬੀਐੱਸਐੱਫ ਨੇ ਅੰਮ੍ਰਿਤਸਰ ਸਰਹੱਦ ਨੇੜੇ ਪਾਕਿਸਤਾਨੀ ਡਰੋਨ ਸੁੱਟਿਆ
ਉਨ੍ਹਾਂ ਕਿਹਾ ਕਿ ਨਿੱਤ ਪਾਰਟੀਆਂ ਬਦਲਣ ਵਾਲਿਆਂ ਨੂੰ ਉਹ (City Council Tapa) ਕਿਸੇ ਵੀ ਕੀਮਤ ’ਤੇ ਪ੍ਰਧਾਨ ਸਵੀਕਾਰ ਨਹੀਂ ਕਰਨਗੇ ਜੇਕਰ ਪਾਰਟੀ ਵਰਕਰਾਂ ਦੀ ਮੰਗ ਅਤੇ ਇੱਛਾ ਨੂੰ ਨਕਾਰਿਆ ਜਾਂਦਾ ਹੈ ਤਾਂ ਉਹ ਮਿਲ ਬੈਠ ਕੇ ਕੋਈ ਵੀ ਫੈਸਲਾ ਲੈ ਸਕਦੇ ਹਨ ਦੂਜੇ ਪਾਸੇ ਜਦੋਂ ਡਾਕਟਰ ਸੋਨਿਕਾ ਬਾਂਸਲ ਦੇ ਪਤੀ ਡਾ. ਬਾਲ ਚੰਦ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਪ੍ਰਧਾਨਗੀ ਲਈ ਦਾਅਵੇਦਾਰ ਹਨ।
ਪਰ ਵਿਧਾਇਕ ਲਾਭ ਸਿੰਘ ਉਗੋਕੇ ਕੌਂਸਲਰਾਂ (City Council Tapa) ਨਾਲ ਲਗਾਤਾਰ ਬੈਠਕਾਂ ਕਰ ਰਹੇ ਹਨ ਉਹ ਵਿਨੋਦ ਕੁਮਾਰ ਕਾਲੀ, ਹਰਦੀਪ ਸਿੰਘ ਪੁਰਬਾ ਜਾਂ ਡਾਕਟਰ ਸੋਨਿਕਾ ਬਾਂਸਲ ’ਚੋਂ ਕਿਸ ਨੂੰ ਥਾਪੜਾ ਦਿੰਦੇ ਹਨ ਇਹ ਸਭ ਉਹਨਾਂ ਦੇ ਹੱਥ ਹੈ ਉਹ ਜੋ ਵੀ ਫੈਸਲਾ ਕਰਨਗੇ ਉਹਨਾਂ ਨੂੰ ਮਨਜ਼ੂਰ ਹੋਵੇਗਾ ਦੇਖਣਾ ਹੋਵੇਗਾ ਕਿ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਕੀ ਫੈਸਲਾ ਲੈਂਦੇ ਹਨ ਉਹ ਕੌਂਸਲਰਾਂ ਵੱਲੋਂ ਸਹੁੰਆਂ, ਪਾਰਟੀ ਪ੍ਰਤੀ ਵਫ਼ਾਦਾਰੀ ਜਾਂ ਸਿਆਸਤ ਦੇ ਫਾਰਮੂਲੇ ਵਰਤਦੇ ਹੋਏ ਕਿਸੇ ਹੋਰ ਪੱਖ ਨੂੰ ਪਹਿਲ ਦਿੰਦੇ ਹਨ।