
Agniveer Retirement First Batch: ਕੇਂਦਰੀ ਗ੍ਰਹਿ ਮੰਤਰਾਲੇ ਨੇ ਜਾਰੀ ਕੀਤਾ ਨੋਟੀਫਿਕੇਸ਼ਨ
Agniveer Retirement First Batch: ਨਵੀਂ ਦਿੱਲੀ (ਏਜੰਸੀ)। ਸੀਮਾ ਸੁਰੱਖਿਆ ਬਲ (BSF) ਨੇ ਨਵੇਂ ਸਾਲ ’ਤੇ ਸਾਬਕਾ ਅਗਨੀਵੀਰਾਂ ਨੂੰ ਵੱਡੀ ਖੁਸ਼ਖਬਰੀ ਦਿੱਤੀ ਹੈ। ਬੀਐੱਸਐੱਫ ਨੇ ਸਾਬਕਾ ਅਗਨੀਵੀਰਾਂ ਲਈ ਪੋਸਟ ਰਿਜ਼ਰਵੇਸ਼ਨ ਵਧਾ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐੱਸਐੱਫ ਵਿੱਚ ਕਾਂਸਟੇਬਲ ਭਰਤੀ ਲਈ ਸਾਬਕਾ ਅਗਨੀਵੀਰਾਂ ਲਈ ਰਾਖਵਾਂਕਰਨ 10% ਤੋਂ ਵਧਾ ਕੇ 50% ਕਰ ਦਿੱਤਾ ਹੈ। ਸੀਮਾ ਸੁਰੱਖਿਆ ਬਲ ਐਕਟ, 1968 (1968 ਦਾ 47) ਦੀ ਧਾਰਾ 141 ਦੀ ਉਪ-ਧਾਰਾ (2) ਦੀ ਧਾਰਾ (ਬੀ) ਅਤੇ (ਸੀ) ਰਾਹੀਂ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਕੇਂਦਰ ਸਰਕਾਰ ਨੇ ਸੀਮਾ ਸੁਰੱਖਿਆ ਬਲ, ਜਨਰਲ ਡਿਊਟੀ ਕਾਡਰ (ਗੈਰ-ਗਜ਼ਟਿਡ) ਭਰਤੀ ਨਿਯਮ, 2015 ਵਿੱਚ ਹੋਰ ਸੋਧ ਕਰਦੇ ਹੋਏ ਨਿਯਮ ਬਣਾਏ ਹਨ। ਇਨ੍ਹਾਂ ਨਿਯਮਾਂ ਨੂੰ ਸੀਮਾ ਸੁਰੱਖਿਆ ਬਲ, ਜਨਰਲ ਡਿਊਟੀ ਕਾਡਰ (ਗੈਰ-ਗਜ਼ਟਿਡ) ਭਰਤੀ (ਸੋਧ) ਨਿਯਮ, 2025 ਕਿਹਾ ਜਾਵੇਗਾ। ਇਹ ਨਿਯਮ 18 ਦਸੰਬਰ ਨੂੰ ਲਾਗੂ ਹੋਏ।
ਨਿਯਮਾਂ ਅਨੁਸਾਰ ਹਰੇਕ ਭਰਤੀ ਸਾਲ ਵਿੱਚ ਬੀਐੱਸਐੱਫ ਵਿੱਚ 50% ਅਸਾਮੀਆਂ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ ਹੋਣਗੀਆਂ, 10% ਸਾਬਕਾ ਫੌਜੀਆਂ ਲਈ, ਅਤੇ ਸਾਲਾਨਾ ਅਸਾਮੀਆਂ ਦਾ 3% ਤੱਕ ਕੰਬੈਟਾਈਜ਼ਡ ਕਾਂਸਟੇਬਲਾਂ (ਟਰੇਡਸਮੈਨ) ਦੀ ਸਿੱਧੀ ਭਰਤੀ ਲਈ ਰਾਖਵਾਂ ਰੱਖਿਆ ਜਾਵੇਗਾ। ਪਹਿਲੇ ਗੇੜ ਵਿੱਚ, ਨੋਡਲ ਫੋਰਸ ਸਾਬਕਾ ਅਗਨੀਵੀਰਾਂ ਲਈ ਰਾਖਵੀਆਂ 50 ਫੀਸਦੀ ਅਸਾਮੀਆਂ ਲਈ ਭਰਤੀ ਕਰੇਗੀ।
Agniveer Retirement First Batch
ਦੂਜੇ ਗੇੜ ਵਿੱਚ, ਸਟਾਫ ਸਿਲੈਕਸ਼ਨ ਕਮਿਸ਼ਨ ਸਾਬਕਾ ਅਗਨੀਵੀਰਾਂ ਤੋਂ ਇਲਾਵਾ ਹੋਰ ਉਮੀਦਵਾਰਾਂ ਲਈ ਬਾਕੀ 47 ਫੀਸਦੀ (ਸਾਬਕਾ ਫੌਜੀਆਂ ਲਈ 10 ਫੀਸਦੀ ਸਮੇਤ) ਲਈ ਭਰਤੀ ਕਰੇਗਾ, ਅਤੇ ਨਾਲ ਹੀ ਪਹਿਲੇ ਗੇੜ ਵਿੱਚ ਇੱਕ ਖਾਸ ਸ਼੍ਰੇਣੀ ਵਿੱਚ ਸਾਬਕਾ ਅਗਨੀਵੀਰਾਂ ਲਈ ਖਾਲੀ ਪਈਆਂ ਅਸਾਮੀਆਂ ਨੂੰ ਭਰੇਗਾ। ਮਹਿਲਾ ਉਮੀਦਵਾਰਾਂ ਲਈ ਅਸਾਮੀਆਂ ਦੀ ਗਣਨਾ ਨੌਕਰੀ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਵੱਲੋਂ ਸਾਲਾਨਾ ਕੀਤੀ ਜਾਵੇਗੀ।
ਇਹ ਮਿਲਣਗੀਆਂ ਛੂਟਾਂ
ਇਸ ਵਿੱਚ ਸਿੱਧੀ ਭਰਤੀ ਅਤੇ ਉਮਰ ਵਿੱਚ ਛੂਟ ਸ਼ਾਮਲ ਹੈ। ਸਾਬਕਾ ਅਗਨੀਵੀਰਾਂ ਨੂੰ ਸਰੀਰਕ ਮਿਆਰੀ ਟੈਸਟ ਅਤੇ ਸਰੀਰਕ ਕੁਸ਼ਲਤਾ ਟੈਸਟ ਤੋਂ ਪੂਰੀ ਤਰ੍ਹਾਂ ਛੂਟ ਦਿੱਤੀ ਜਾਵੇਗੀ। ਕਿਉਂਕਿ ਅਗਨੀਵੀਰਾਂ ਨੇ ਪਹਿਲਾਂ ਹੀ ਫੌਜ ਵਿੱਚ ਸਖ਼ਤ ਸਿਖਲਾਈ ਲਈ ਹੋਈ ਹੈ, ਇਸ ਲਈ ਉਨ੍ਹਾਂ ਨੂੰ ਸਰੀਰਕ ਟੈਸਟ ਤੋਂ ਛੋਟ ਦੇਣ ਦਾ ਫੈਸਲਾ ਕੀਤਾ ਗਿਆ ਹੈ।
Read Also : ਬਾਲ ਭਿੱਖਿਆ ਮੁਕਤ ਪੰਜਾਬ ਵੱਲ ਮਾਨ ਸਰਕਾਰ ਦੇ ਕਦਮ ਹੋਰ ਤੇਜ਼: ਡਾ. ਬਲਜੀਤ ਕੌਰ













