ਜਾਤੀ ਪ੍ਰਥਾ ਖਤਮ ਹੋਵੇ

ਜਾਤੀ ਪ੍ਰਥਾ ਖਤਮ ਹੋਵੇ

ਹਾਲ ਹੀ ’ਚ ਰਾਸ਼ਟਰੀ ਸਵੈ-ਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਭਾਰਤੀ ਸਮਾਜ ਨੂੰ ਇਹ ਅਪੀਲ ਕੀਤੀ ਹੈ ਕਿ ਜਾਤੀ ਪ੍ਰਥਾ ਕਾਰਨ ਸਮਾਜ ’ਚ ਆਈਆਂ ਬੁਰਾਈਆਂ ਨੂੰ ਦੂਰ ਕਰਨ ਲਈ ਜਾਤੀ ਪ੍ਰਥਾ ਨੂੰ ਜੜੋ੍ਹੋਂ ਪੁੱਟਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ ਕਿ ਜਾਤੀ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਅੱਜ ਇਸ ਵਿਵਸਥਾ ਦੀ ਕੋਈ ਪ੍ਰਸੰਗਿਕਤਾ ਨਹੀਂ ਬਚੀ ਉਨ੍ਹਾਂ ਇਹ ਵੀ ਕਿਹਾ ਕਿ ਸਮਾਜਿਕ ਸਮਾਨਤਾ ਭਾਰਤੀ ਪਰੰਪਰਾਵਾਂ ਦਾ ਹਿੱਸਾ ਰਹੀ ਹੈ, ਪਰ ਹੁਣ ਇਸ ਵਿਸੇਸ਼ਤਾ ਨੂੰ ਭੁਲਾ ਦਿੱਤਾ ਗਿਆ ਹੈ, ਜਿਸ ਦੇ ਹਾਨੀਕਾਰਕ ਨਤੀਜੇ ਨਿਕਲ ਰਹੇ ਹਨ ਸੁਰੂਆਤ ’ਚ ਵਰਨ ਵਿਵਸਥਾ ਤਹਿਤ ਭੇਦਭਾਵ ਨਹੀਂ ਹੁੰਦਾ ਸੀ ਅਤੇ ਇਸ ਦਾ ਲਾਭ ਸੀ ਪਰ ਹੁਣ ਇਹ ਮਾਤਰ ਇੱਕ ਇਤਿਹਾਸ ਬਣ ਕੇ ਰਹਿ ਗਿਆ ਹੈ

ਮੋਹਨ ਭਾਗਵਤ ਦਾ ਇਹ ਬਿਆਨ ਬੜਾ ਮਹੱਤਵਪੂਰਨ ਅਤੇ ਸਮੇਂ ਦੀ ਮੰਗ ਹੈ ਹਿੰਦੂ ਸਮਾਜ ’ਤੇ ਇਹ ਦੋਸ਼ ਲੰਮੇ ਸਮੇਂ ਤੋਂ ਇਹ ਦੋਸ਼ ਲੱਗਦਾ ਰਿਹਾ ਸੀ ਕਿ ਸਵਰਨ ਜਾਤੀਆਂ ਨੇ ਹੇਠਲੀਆਂ ਜਾਤੀਆਂ ਨਾਲ ਬੁਰੀ ਤਰ੍ਹਾਂ ਭੇਦਭਾਵ ਕੀਤਾ ਜਿਸ ਨਾਲ ਹੇਠਲੀਆਂ ਜਾਤੀਆਂ ਨੂੰ ਭਾਰੀ ਦੁੱਖ ਸਹਿਣੇ ਪਏ ਅਸਲ ’ਚ ਹਕੀਕਤ ਇਹ ਸੀ ਵਰਨ ਵਿਵਸਥਾ ’ਚ ਜਾਤੀਵਾਦ ਹੈ ਹੀ ਨਹੀਂ ਸੀ ਜਿਸ ਨੂੰ ਵਿਗਾੜ ਕੇ ਜਾਤੀ ਦਾ ਰੂਪ ਦੇ ਦਿੱਤਾ ਗਿਆ ਜੁਲਮ ਕਰਨਾ ਕਿਸੇ ਵੀ ਧਰਮ ਨੇ ਨਹੀਂ ਸਿਖਾਇਆ ਜਾਤੀ ਪ੍ਰਥਾ ਕਾਰਨ ਆਈਆਂ ਬੁਰਾਈਆਂ ਬਾਰੇ ਭਾਗਵਤ ਨੇ ਕਿਹਾ ਕਿ ਪਿਛਲੀਆਂ ਪੀੜ੍ਹੀਆਂ ਨੇ ਕੁਝ ਗਲਤੀਆਂ ਕੀਤੀਆਂ ਹਨ ਅਤੇ ਭਾਰਤ ਵੀ ਅਪਵਾਦ ਨਹੀਂ ਹੈ,

ਪਰ ਅੱਜ ਜੋ ਵੀ ਤੱਥ ਸਮਾਜ ’ਚ ਭੇਦਭਾਵ ਦਾ ਕਾਰਨ ਬਣੇ, ਉਸ ਨੂੰ ਜੜ੍ਹ ਤੋਂ ਮਿਟਾਉਣ ਦੀ ਜ਼ਰੂਰਤ ਹੈ, ਅਜਿਹਾ ਨਹੀਂ ਕਿ ਸਾਡੇ ਦੇਸ਼ ’ਚ ਲੋਕਾਂ ਨੇ ਵਿਦੇਸ਼ੀ ਹਮਲਾਵਰਾਂ ਦਾ ਮੁਕਾਬਲਾ ਨਹੀਂ ਕੀਤਾ, ਪਰ ਇਤਿਹਾਸ ਗਵਾਹ ਹੈ ਕਿ ਹਰ ਵਾਰ ਸਾਡੀ ਫੁੱਟ ਦਾ ਲਾਭ ਵਿਦੇਸ਼ੀ ਹਮਲਾਵਰ ਲਗਾਤਾਰ ਲੈਂਦੇ ਰਹੇ ਹਮਲਾਵਰਾਂ ਨੇ ਦੇਸ਼ ਨੂੰ ਨਾ ਕੇਵਲ ਲੁੱਟਿਆ , ਸਗੋਂ ਲੰਮੇ ਸਮੇਂ ਤੱਕ ਆਪਣਾ ਸ਼ਾਸਨ ਸਥਾਪਿਤ ਕਰਨ ’ਚ ਵੀ ਉਹ ਸਫ਼ਲ ਹੋ ਸਕੇ ਅੰਗਰੇਜਾਂ ਨੇ ਭਾਰਤੀ ਸਮਾਜ ਦੀ ਵਿਭਿੰਨਤਾਵਾਂ ਨੂੰ ਇੱਕ ਹਥਿਆਰ ਦੇ ਰੂਪ ’ਚ ਇਸਤੇਮਾਲ ਕੀਤਾ

ਉਨ੍ਹਾਂ ਤਰ੍ਹਾਂ ਤਰ੍ਹਾਂ ਦੇ ਸਰਵੇਖਣ ਕਰਾ ਕੇ ਇਨ੍ਹਾਂ ਵਖਰੇਵਿਆਂ ਨੂੰ ਹੋਰ ਜਿਆਦਾ ਉਜਾਗਰ ਕੀਤਾ ਅਤੇ ਲੋਕਾਂ ਨੂੰ ਇੱਕ ਦੂਜੇ ਖਿਲਾਫ਼ ਭੜਕਾਇਆ ਅੰਗਰੇਜ਼ੀ ਸ਼ਾਸਨ ਦੌਰਾਨ ਅਜਿਹੇ ਕਈ ਉਦਾਹਰਨ ਮਿਲਦੇ ਹਨ, ਜਦੋਂ ਉਨ੍ਹਾਂ ਨੇ ਵੱਖ-ਵੱਖ ਜਾਤੀਆਂ ਅਤੇ ਵਰਗਾਂ ਨੂੰ ਇੱਕ-ਦੂਜੇ ਖਿਲਾਫ਼ ਭੜਕਾ ਕੇ ਉਨ੍ਹਾਂ ’ਚ ਦੁਸ਼ਮਣੀ ਦਾ ਭਾਵ ਪੈਦਾ ਕੀਤਾ ਵਿਦੇਸ਼ੀ ਸ਼ਾਸਕਾਂ ਦੀ ਇਸ ਨੀਤੀ ਨੂੰ ਇਤਿਹਾਸਕਾਰਾਂ ਨੇ ‘ਫੁੱਟ ਪਾਓ, ਰਾਜ ਕਰੋ’ ਦੀ ਨੀਤੀ ਦਾ ਨਾਂਅ ਦਿੱਤਾ ਜੇਕਰ ਆਰਐੱਸਐੱਸ ਇਸ ਵਿਚਾਰ ਨੂੰ ਦੇਸ਼ ਭਰ ’ਚ ਪਹੁੰਚਾਉਂਦਾ ਹੈ ਤਾਂ ਇਸ ਨਾਲ ਭਾਈਚਾਰਾ ਵਧੇਗਾ ਤੇ ਦੇਸ਼ ਤਰੱਕੀ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ