‘ਪ੍ਰਾਚੀਨ ਗੁਰੂਕੁਲ ਸਿੱਖਿਆ ਅਤੇ ਬ੍ਰਹਮਚਰਜ ਦਾ ਪਾਲਣ ਬੇਮਿਸਾਲ’

‘ਪ੍ਰਾਚੀਨ ਗੁਰੂਕੁਲ ਸਿੱਖਿਆ ਅਤੇ ਬ੍ਰਹਮਚਰਜ ਦਾ ਪਾਲਣ ਬੇਮਿਸਾਲ’

ਬਰਨਾਵਾ, (ਸੱਚ ਕਹੂੁੰ ਨਿਊਜ਼) ਐਤਵਾਰ ਨੂੰ ਸ਼ਾਹ ਸਤਿਨਾਮ ਜੀ ਆਸ਼ਰਮ, ਬਰਨਾਵਾ ਉੱਤਰ ਪ੍ਰਦੇਸ਼ ਤੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਨਲਾਈਨ ਗੁਰੂਕੁਲ ਰਾਹੀਂ ਰੂਹਾਨੀ ਸਤਿਸੰਗ ਫਰਮਾਇਆ ਦੇਸ਼-ਵਿਦੇਸ਼ਾਂ ’ਚ ਵੱਖ-ਵੱਖ ਸਥਾਨਾਂ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਨੂੰ ਇਕਾਗਰ ਹੋ ਕੇ ਸਰਵਣ ਕੀਤਾ ਇਸ ਮੌਕੇ ਆਨਲਾਈਨ ਗੁਰੂਕੁਲ ਰਾਹੀਂ ਪੂਜਨੀਕ ਗੁਰੂ ਜੀ ਨੇ ਹਰਿਆਣਾ ਦੇ ਸ਼ਾਹ ਸਤਿਨਾਮ ਜੀ ਧਾਮ ਸਰਸਾ, ਪੰਜਾਬ ਦੇ ਜ਼ਿਲ੍ਹਾ ਬਠਿੰਡਾ ਸਥਿਤ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ-ਸਲਾਬਤਪੁਰਾ, ਰਾਜਸਥਾਨ ਦੇ ਨੀਮ ਕਾ ਥਾਣਾ, ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ, ਬੜੀ ਤੇ ਦਿੱਲੀ ਦੇ ਕੰਝਾਵਲਾ ਨਾਮ ਚਰਚਾ ਘਰ ’ਚ ਪਹੁੰਚੇ ਲੱਖਾਂ ਲੋਕਾਂ ਦਾ ਨਸ਼ਾ ਤੇ ਬੁਰਾਈਆਂ ਛੁਡਵਾ ਕੇ ਨਾਮ-ਸ਼ਬਦ ਦਿੱਤਾ ਇਸ ਮੌਕੇ?ਪੂਜਨੀਕ ਗੁਰੂ ਜੀ ਨੇ ਨਸ਼ੇ ਤੇ ਬੁਰੀਆਂ ਆਦਤਾਂ ਤੋਂ ਕਿਵੇਂ ਬਚਿਆ ਜਾਵੇ, ਸਫ਼ਲਤਾ ਦੀ ਕੁੰਜੀ ਆਤਮਬਲ ਨੂੰ ਕਿਵੇਂ ਵਧਾਇਆ ਜਾਵੇ ਸਰਵਸ਼ਕਤੀਮਾਨ ਪਰਮਾਤਮਾ ਦੇ ਦਰਸ਼ਨਾਂ ਦੇ ਕਾਬਲ ਕਿਵੇਂ ਬਣਿਆ ਜਾ ਸਕਦਾ ਹੈ, ਬਾਰੇ ਵਿਸਥਾਰਪੂਰਵਕ ਸਮਝਾਇਆ

ਪੂਜਨੀਕ ਗੁਰੂ ਜੀ ਨੇ ਰੂਹਾਨੀ ਸਤਿਸੰਗ ਦੌਰਾਨ ਬ੍ਰਹਮਚਰਜ ਤੇ ਗੁਰੂਕੁਲ ਦੀ ਸਿੱਖਿਆ ਬਾਰੇ ਫ਼ਰਮਾਇਆ ਕਿ ਪੁਰਾਤਨ ਸਮੇਂ ’ਚ ਚਾਰ ਆਸ਼ਰਮ ਬਣਾਏ ਗਏ ਸਨ ਵੇਦਕਾਲ ਸਮੇਂ ਦੀ ਗੱਲ ਕਰੀਏ ਤਾਂ ਉਸ ’ਚ ਬ੍ਰਹਮਚਰਜ ਆਸ਼ਰਮ, ਗ੍ਰਿਹਸਤ ਆਸ਼ਰਮ, ਵਾਨਪ੍ਰਸਥ ਅਤੇ ਫ਼ਿਰ ਸੰਨਿਆਸ ਆਸ਼ਰਮ ਆਉਂਦੇ ਸਨ ਸਾਰੇ ਧਰਮਾਂ ’ਚ ਇਨ੍ਹਾਂ ਬਾਰੇ ਲਿਖਿਆ ਹੋਇਆ ਹੈ ਸਾਡੇ ਜੋ ਸਭ ਤੋਂ ਪੁਰਾਣੇ ਪਾਕ-ਪਵਿੱਤਰ ਗ਼੍ਰੰਥ ਹਨ, ਉਹ ਹਨ ਪਵਿੱਤਰ ਵੇਦ, ਜੋ ਹਜ਼ਾਰਾਂ ਸਾਲ ਪੁਰਾਣੇ ਹਨ, ਹੁਣ ਇਹ ਸਾਬਤ ਹੋ ਗਿਆ ਹੈ ਬਾਕੀ ਧਰਮ ਵੀ ਸੇਮ (ਬਰਾਬਰ) ਗੱਲ ਕਹਿੰਦੇ ਹਨ ਬ੍ਰਹਮਚਰਜ ਆਸ਼ਰਮ ’ਚ 25 ਸਾਲ ਤੱਕ ਪੜ੍ਹਾਇਆ ਜਾਂਦਾ ਸੀ ਜੰਗਲਾਤ ਜਾਂ ਅਜਿਹੀਆਂ ਥਾਵਾਂ ’ਤੇ ਰੱਖਿਆ ਜਾਂਦਾ ਸੀ, ਜਿੱਥੋਂ ਦਾ ਵਾਤਾਵਰਨ ਸ਼ੁੱਧ ਹੁੰਦਾ ਸੀ ਸਵੇਰੇ ਉੱਠਦੇ, ਉੱਥੇ ਹਵਨ ਯੱਗ ਹੁੰਦੇ ਸਨ, ਜਿਸ ਦਾ ਮਤਬਲ ਸੀ ਕਿ ਵਾਤਾਵਰਨ ਸ਼ੁੱਧ ਹੋ ਜਾਵੇ ਘਿਓ ਤੋਂ ਸ਼ੁਰੂਆਤ ਹੁੰਦੀ ਸੀ ਉਸ ਵਿੱਚ ਅਹੁੂਤੀਆਂ ਪਾਈਆਂ ਜਾਂਦੀਆਂ ਸਨ ਤਾਂ ਕਿ ਵਾਤਾਵਰਨ ’ਚ ਮਹਿਕ ਫੈਲ ਜਾਏ

ਗੁਰੂਕੁਲ ’ਚ ਹੁੰਦੀ ਸੀ ਸਿੱਖਿਆ ਦੀ ਸ਼ੁਰੂਆਤ

ਪੂਜਨੀਕ ਗੁਰੂ ਜੀ ਨੇ ਕਿਹਾ ਕਿ ਜੇਕਰ ਇਨਸਾਨ ਸ਼ੁਰੂ ’ਚ ਪਾਜ਼ਿਟਿਵ ਵੇਵ ਲੈ ਕੇ ਚੱਲੇਗਾ ਤਾਂ ਸਾਰਾ ਦਿਨ ਉਸ ਦੇ ਅੰਦਰ ਪਾਜ਼ਿਟੀਵਿਟੀ ਰਹੇਗੀ ਛੋਟੀ ਜਿਹੀ ਉਮਰ ਭਾਵ 5 ਤੋਂ 7 ਸਾਲ ਦੀ ਉਮਰ ਦਰਮਿਆਨ ਬੱਚੇ ਨੂੰ ਗੁਰੂਕੁਲ ’ਚ ਛੱਡ ਦਿੱਤਾ ਜਾਂਦਾ ਸੀ ਫ਼ਿਰ ਹੀ ਉਸ ਬੱਚੇ ਦੇ ਮਾਂ-ਬਾਪ ਹੁੰਦੇ ਸਨ ਤਾਹੀਂ ਕਿਹਾ ਜਾਂਦਾ ਹੈ ਕਿ ਜੋ ਗੁਰੂ ਹੁੰਦਾ ਹੈ ਉਹ ਮਾਂ-ਬਾਪ ਦੀ ਤਰ੍ਹਾਂ ਹੁੰਦਾ ਹੈ, ਕਿਉਂਕਿ ਇਹ ਸਾਡਾ ਹੀ ਇੱਕੋ-ਇੱਕ ਪਵਿੱਤਰ ਧਰਮ ਹੈ, ਜਿਸ ’ਚ ਇਹ ਰੀਤ ਚੱਲੀ ਸੀ ਗੁਰੂ, ਮਾਂ-ਬਾਪ ਦਾ ਰੂਪ ਹੁੰਦਾ ਸੀ ਅੱਜ ਲੋਕ ਪਿਤਾ ਜੀ ਕਹਿੰਦੇ ਹਨ

ਪੂਜਨੀਕ ਗੁਰੂ ਜੀ ਕਹਿੰਦੇ ਹਨ ਪੂਜਨੀਕ ਗੁਰੂ ਜੀ ਨੇ ਕਿਹਾ ਕਿ ਕੁਝ ਲੋਕ ਸਵਾਲ ਚੁੱਕਦੇ ਹਨ ਕਿ ਜਿਨ੍ਹਾਂ ਨੇ ਜਨਮ ਦਿੱਤਾ ਉਨ੍ਹਾਂ ਨੂੰ ਬਾਪ ਨਹੀਂ ਕਹਿੰਦਾ ਤੇ ਆਪਣੇ ਗੁਰੂ ਨੂੰ ਬਾਪ ਕਹਿੰਦਾ ਹੈ ਅਸੀਂ ਦੱਸ ਦੇਈਏ ਕਿ ਇਹ ਤਾਂ?ਆਦਿਕਾਲ ਤੋਂ 12 ਹਜ਼ਾਰ ਸਾਲ ਪੁਰਾਣੇ ਧਰਮਾਂ ’ਚ ਲਿਖਿਆ ਹੋਇਆ ਹੈ, ਕਿਉਂਕਿ ਗੁਰੂਕੁਲ ’ਚ ਗੁਰੂ ਨੂੰ ਹੀ ਬਾਪ ਤੇ ਮਾਂ ਮੰਨ ਕੇ ਬੱਚੇ ਪੜ੍ਹਦੇ ਸਨ ਲੜਕੀਆਂ ਨੂੰ ਗੁਰੂ ਮਾਂ ਤੇ ਲੜਕਿਆਂ ਨੂੰ ਗੁਰੂ ਪੜ੍ਹਾਉਂਦਾ ਸੀ

ਬ੍ਰਹਮਚਰਜ ’ਚ ਅਲੌਕਿਕ ਸ਼ਕਤੀ

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬ੍ਰਹਮਚਰਜ ’ਚ ਇੱਕ ਅਲੌਕਿਕ ਸ਼ਕਤੀ ਹੁੰਦੀ ਹੈ, ਅਲੌਕਿਕ ਤੇਜ਼ ਹੁੰਦਾ ਹੈ 25 ਸਾਲ ਦੀ ਉਮਰ, ਜੋ ਕਹਿੰਦੇ ਹਨ ਕਿ ਨੀਂਹ ਹੁੰਦੀ ਹੈ ਜੇਕਰ ਕਿਸੇ ਮਕਾਨ ਦੀ ਨੀਂਹ ਮਜ਼ਬੂਤ ਹੁੰਦੀ ਹੈ ਤਾਂ ਉਹ ਮਕਾਨ ਹਮੇਸ਼ਾ ਖੜ੍ਹਾ ਰਹੇਗਾ, ਕਦੇ ਡਗਮਗਾਉਂਦਾ ਨਹੀਂ ਸਾਡੇ ਪਵਿੱਤਰ ਵੇਦਾਂ ’ਚ ਵੀ ਇਨਸਾਨ ਦੀ ਨੀਂਹ ਮਜ਼ਬੂਤ ਕੀਤੀ ਜਾਂਦੀ ਸੀ ਉਸ ਨੂੰ ਦੁਨਿਆਵੀ ਗਿਆਨ, ਸਰੀਰਕ ਗਿਆਨ ਨਾਲ ਪਰਿਪੂਰਨ ਕੀਤਾ ਜਾਂਦਾ ਸੀ

ਦੁਨਿਆਵੀ ਉਹ ਗਿਆਨ, ਜਿਸ ਵਿੱਚ ਉਸ ਨੇ ਵਿਚਰਨਾ ਹੈ, ਸਿਵਾਏ ਗ੍ਰਿਹਸਥ ਜ਼ਿੰਦਗੀ ਦੇ ਪੱਚੀ ਸਾਲ ਤੱਕ ਗ੍ਰਿਹਸਥ ਜ਼ਿੰਦਗੀ ਦਾ ਏ, ਬੀ, ਸੀ, ਡੀ, ਵੀ ਨਹੀਂ ਸਿਖਾਇਆ ਜਾਂਦਾ ਸੀ ਬੱਚਿਆਂ ਨੂੰ ਇਸ ਬਾਰੇ ਪਤਾ ਵੀ ਨਹੀਂ?ਹੁੰਦਾ ਸੀ ਤੇ ਨਾ ਹੀ ਕਦੇ ਬੱਚਿਆਂ ਨੂੰ ਗੁਰੂਕੁਲ ’ਚ ਉਤੇਜ਼ਿਤ ਕਰਨ ਵਾਲਾ ਭੋਜਨ ਦਿੱਤਾ ਜਾਂਦਾ ਸੀ ਉਨ੍ਹਾਂ ਨੂੰ ਸਿਰਫ਼ ਸਾਤਵਿਕ ਭੋਜਨ ਹੀ ਦਿੱਤਾ ਜਾਂਦਾ ਸੀ, ਜਿਸ ਨਾਲ ਸਰੀਰ ’ਚ ਪਾਵਰ (ਸ਼ਕਤੀ) ਆਵੇ, ਮਸਲ ਬਣਨ, ਮਜ਼ਬੂਤ ਹੋਣ ਤਾਂ ਹੀ ਗੁਰੁੂਕੁਲ ’ਚ ਪੜ੍ਹਨ ਵਾਲੇ ਪੁਰਾਣੇ ਲੋਕਾਂ ਦੇ ਸਰੀਰ ਮਜ਼ਬੂਤ ਹੁੰਦੇ ਸਨ ਉਦਾਹਰਨ ਦੇ ਤੌਰ ’ਤੇ ਮਹਾਰਾਣਾ ਪ੍ਰਤਾਪ ਦੀ ਗੱਲ ਕਰੀਏ ਤਾਂ ਤੁਸੀਂ ਮੰਨੋਗੇ ਨਹੀਂ ਕਿ ਉਹ 200 ਕਿੱਲੋ ਲੋਹੇ ਦਾ ਸਾਜੋ-ਸਾਮਾਨ ਚੁੱਕ ਕੇ ਜੰਗ ਕਰਨ ਜਾਂਦੇ ਸਨ ਇਹ ਸਾਰਾ ਬ੍ਰਹਮਚਰਜ ਦਾ ਕਮਾਲ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ