ਕਾਰ ’ਚ ਕਿੰਨ ਜਣੇ ਸਵਾਰ ਸਨ ਨਹੀ ਪਤਾ ਚੱਲਿਆ | Canal News
(ਭੀਮ ਸੈਨ ਇੰਸਾਂ/ਸਰਜੀਵਨ ਕੁਮਾਰ) ਗੋਬਿੰਦਗੜ੍ਹ ਜੇਜੀਆਂ। Canal News: ਬਲਾਕ ਅਧੀਨ ਪੈਂਦੇ ਪਿੰਡ ਨੰਗਲਾ ਤੋਂ ਆਉਂਦੀ ਸੜਕ ਨਹਿਰ ਦੇ ਲਾਗੇ ਨਵੀਂ ਬਣੀ ਸੜਕ ਪਿੰਡ ਅੜਕਵਾਸ ਦੇ ਵਿਚਾਲੇ ਇੱਕ ਚਿੱਟੇ ਰੰਗ ਦੀ ਕਾਰ ਨਹਿਰ ਵਿਚ ਡਿੱਗਣ ਕਾਰਨ ਅਜੇ ਤੱਕ ਨਾ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਇਕੱਤਰ ਹੋਏ ਪਿੰਡ ਵਾਸੀਆਂ ਦਾ ਕਹਿਣਾ ਹੈ ਕਾਰ ਚਾਲਕ ਅਤੇ ਕਾਰ ਵਿੱਚ ਸਵਾਰ ਬੰਦਿਆਂ ਦਾ ਅਜੇ ਤੱਕ ਕੋਈ ਥਹੁ ਪਤਾ ਨਹੀਂ ਚੱਲਿਆ ,ਪਿੰਡ ਵਾਸੀਆਂ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਦੁਪਹਿਰ 12 ਵਜੇ ਦੇ ਕਰੀਬ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕੀਤੀ ਗਈ ਸੀ ਪਿੰਡ ਵਾਸੀ ਤੁਰੰਤ ਹੀ ਰੱਸੇ ਵਗੈਰਾ ਲੈ ਕੇ ਘਟਨਾ ਸਥਾਨ ’ਤੇ ਪਹੁੰਚੇ ਪਰ ਨਹਿਰ ਵਿੱਚ ਪਾਣੀ ਦਾ ਵਹਾਅ ਬਹੁਤ ਜਿਆਦਾ ਤੇਜ਼ ਹੋਣ ਕਾਰਨ ਕਾਰ ਦਾ ਕੋਈ ਥਹੁ ਪਤਾ ਨਹੀਂ ਲੱਗ ਸਕਿਆ। Canal News
ਉਨ੍ਹਾਂ ਦੱਸਿਆ ਕਿ ਅਸੀਂ ਨਹਿਰ ਵਿਚ ਚਿੱਟੇ ਰੰਗ ਦੀ ਕਾਰ ਦੀ ਛੱਤ ਤੈਰਦੀ ਹੋਈ ਵੇਖੀ ਹੈ, ਕਾਰ ਵਿਚ ਕਿੰਨੇ ਸਵਾਰ ਹਨ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਿਆ। ਪਿੰਡ ਵਾਸੀਆਂ ਵੱਲੋਂ ਅੰਦਾਜ਼ਾ ਲਗਾਇਆ। ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਲੋਕ ਦਾ ਬਚਾਅ ਬਹੁਤ ਮੁਸ਼ਕਿਲ ਹੈ ਕਿਉਂਕਿ ਨਹਿਰ ਵਿਚ ਪਾਣੀ ਬਹੁਤ ਜ਼ਿਆਦਾ ਹੈ,ਉਹਨਾਂ ਦੱਸਿਆ ਕਿ ਪਹਿਲਾਂ ਵੀ ਇਸ ਜਗ੍ਹਾ ’ਤੇ ਬਹੁਤ ਹਾਦਸੇ ਹੋ ਚੁੱਕੇ ਹਨ, ਜਿਨਾਂ ਨੂੰ ਪਿੰਡ ਨੰਗਲਾ ਦੇ ਵਾਸੀਆਂ ਨੇ ਸਖਤ ਮਿਹਨਤ ਸਦਕਾ ਬਚਾਇਆ ਹੈ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਸੜਕ ਕੁਝ ਸਮਾਂ ਪਹਿਲਾਂ ਹੀ ਰਾਹਗੀਰਾਂ ਲਈ ਬਣੀ ਹੈ, ਇਹ ਸੜਕ ਰਾਹਗੀਰਾਂ ਲਈ ਰਾਹਤ ਦੀ ਬਜਾਏ ਇੱਕ ਆਫਤ ਦਾ ਕੰਮ ਕਰ ਰਹੀ ਹੈ ਕਿਉਂਕਿ ਇਸ ਸੜਕ ਦਾ ਰਸਤਾ ਬਹੁਤ ਤੰਗ ਹੋਣ ਕਰਕੇ ਵਾਹਨਾਂ ਨੂੰ ਆਪਸੀ ਪਾਸਿੰਗ ਨਹੀਂ ਹੈ, ਰਸਤਾ ਤੰਗ ਹੋਣ ਕਾਰਨ ਬੱਸਾਂ ਵਾਲੇ ਵੀ ਇਸ ਰੋਡ ਉੱਪਰ ਦੀ ਆਉਂਦੇ ਹਨ, ਕੋਲੋਂ ਦੀ ਕਰੋਸ ਨਾ ਹੋਣ ਕਰਕੇ ਅਜਿਹੇ ਹਾਦਸੇ ਆਮ ਹੀ ਵਾਪਰਦੇ ਰਹਿੰਦੇ ਹਨ।