ਪੁਲ ਤੋਂ ਆਵਾਜਾਈ ਰੋਕਣ ਲਈ ਰੱਖੇ ਪੱਥਰਾਂ ਨਾਲ ਟਕਰਾ ਕੇ ਨਾਲੇ ‘ਚ ਡਿੱਗੀ ਕਾਰ

Sunam
ਸੁਨਾਮ: ਨਾਲੇ ਦੇ ਵਿੱਚੋਂ ਕਰੇਨ ਰਾਹੀਂ ਕਾਰ ਨੂੰ ਬਾਹਰ ਕੱਢਦੇ ਹੋਏ ਅਤੇ ਪੁਲ ਦੇ ਉੱਪਰ ਦੀ ਆਵਾਜਾਈ ਆਮ ਦੀ ਤਰ੍ਹਾਂ ਚੱਲਦੀ ਹੋਈ।

ਪ੍ਰਸ਼ਾਸਨ ਵੱਲੋਂ ਨਕਾਰਾ ਐਲਾਨਿਆਂ ਹੋਇਐ ਪੁਲ, ਪਰੰਤੂ ਲੋਕਾਂ ਨੇ ਪੱਥਰ ਹਟਾ ਕੇ ਖੋਲਿਆ ਰਾਸਤਾ | Accident

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਬੀਤੀ ਰਾਤ ਸੁਨਾਮ ਤੋਂ ਸੰਗਰੂਰ ਰੋਡ ਤੇ ਚੋਏ ਦੇ ਪੁਲ ਉੱਪਰ ਇੱਕ ਸਵਿਫਟ ਕਾਰ ਹਾਦਸਾ ਗ੍ਰਸਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਚਾਰ ਨੌਜਵਾਨ ਸਵਿਫਟ ਕਾਰ ਤੇ ਸਵਾਰ ਹੋ ਕੇ ਰਾਤ ਕਰੀਬ 9 ਵਜੇ ਸੁਨਾਮ ਤੋਂ ਸੰਗਰੂਰ ਵੱਲ ਜਾ ਰਹੇ ਸਨ ਤਾਂ ਜੋ ਪੁਲ ਦੇ ਉੱਪਰ ਰੱਖੇ ਵੱਡੇ-ਵੱਡੇ ਪੱਥਰਾਂ ਨਾਲ ਕਾਰ ਟਕਰਾ ਗਈ ਜਿਸ ਤੋਂ ਬਾਅਦ ਪੁਲ ਦੇ ਉੱਪਰ ਲੱਗੀ ਰੇਲਿੰਗ ਤੋੜ ਕੇ ਕਾਰ ਨਾਲੇ ਵਿੱਚ ਡਿੱਗ ਪਈ। ਚਾਰਾਂ ਨੌਜਵਾਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ। ਜੋ ਜੇਰੇ ਇਲਾਜ ਹਨ, ਮੌਕੇ ਤੇ ਲੋਕਾਂ ਨੇ ਕਾਫੀ ਮੁਸੱਕਤ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਕਾਰ ਚੋਂ ਬਾਹਰ ਕੱਢਿਆ ਅਤੇ ਇਲਾਜ ਲਈ ਲਜਾਇਆ ਗਿਆ। (Accident)

Sunam

ਅੱਜ ਸਵੇਰੇ ਕਾਰ ਨੂੰ ਕਰੇਨ ਰਾਹੀਂ ਨਾਲ਼ੇ ਚੋਂ ਬਾਹਰ ਕੱਢਿਆ ਗਿਆ | Accident

ਮੌਕੇ ਤੇ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਇਹ ਬਹੁਤ ਵੱਡੀ ਅਨਗਹਿਲੀ ਹੈ ਕਿਉਂਕਿ ਰਾਤ ਦੇ ਸਮੇਂ ਜੋ ਪੁੱਲ ਦੇ ਉੱਪਰ ਪੱਥਰ ਰੱਖੇ ਹੋਏ ਹਨ ਉਹ ਦਿਖਦੇ ਨਹੀਂ ਹਨ ਕਿਉਂਕਿ ਇਹਨਾਂ ਦੇ ਉੱਪਰ ਰਿਫਲੈਕਟਰ ਨਹੀਂ ਲਗਾਏ ਹੋਏ ਹਨ। ਉਹਨਾਂ ਕਿਹਾ ਕਿ ਜਾਂ ਤਾਂ ਪ੍ਰਸ਼ਾਸਨ ਨੂੰ ਇਹ ਪੁਲ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਜਾਂ ਫਿਰ ਰਿਫਲੈਕਟਰ ਲਗਾਣੇ ਚਾਹੀਦੇ ਹਨ ਤਾਂ ਜੋ ਰਾਤ ਨੂੰ ਇਹਨਾਂ ਰੱਖੇ ਹੋਏ ਪੱਥਰਾਂ ਦਾ ਪਤਾ ਲੱਗ ਸਕੇ। ਉਹਨਾਂ ਕਿਹਾ ਕਿ ਇਹਨਾਂ ਪੱਥਰਾਂ ਨਾਲ ਕਈ ਮੋਟਰਸਾਈਕਲ ਸਵਾਰਾਂ ਦੇ ਹੁਣ ਤੱਕ ਸੱਟਾਂ ਲੱਗ ਚੁੱਕੀਆਂ ਹਨ ਅਤੇ ਅੱਜ ਇਹ ਵੱਡਾ ਹਾਦਸਾ ਵਾਪਰਿਆ ਹੈ। (Accident)

ਉਨਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਇਸ ਪੁਲ ਨੂੰ ਦੁਬਾਰਾ ਤਿਆਰ ਕੀਤਾ ਜਾਵੇ ਤਾਂ ਜੋ ਰੋਜ਼ਾਨਾ ਹੋ ਰਹੇ ਹਾਦਸਿਆਂ ਤੋਂ ਅਤੇ ਲੋਕਾਂ ਨੂੰ ਆ ਰਹੀ ਪਰੇਸ਼ਾਨੀ ਤੋਂ ਛੁਟਕਾਰਾ ਮਿਲ ਸਕੇ।

Sunam

ਰਾਤ ਕਰੀਬ 9 ਵਜੇ ਵਾਪਰਿਆ ਹਾਦਸਾ, ਚਾਰਾਂ ਨੌਜਵਾਨਾਂ ਦੇ ਲੱਗੀਆਂ ਸੱਟਾਂ

ਦੱਸਣਯੋਗ ਹੈ ਕਿ ਇਹ ਪੁਲ ਕੰਡਮ ਹੋਣ ਕਾਰਨ ਪ੍ਰਸ਼ਾਸਨ ਵੱਲੋਂ ਇਸ ਨੂੰ ਨਕਾਰਾ ਘੋਸਿਤ ਕੀਤਾ ਹੋਇਆ ਹੈ ਅਤੇ ਇਸ ਤੋਂ ਆਵਾਜਾਈ ਨੂੰ ਰੋਕਣ ਲਈ ਪੁਲ ਦੇ ਦੋਨੋਂ ਸਾਈਡਾਂ ਤੇ ਵੱਡੇ-ਵੱਡੇ ਪੱਥਰ ਰੱਖੇ ਹੋਏ ਸਨ ਇਸ ਪੁਲ ਤੋਂ ਆਵਾਜਾਈ ਪ੍ਰਸ਼ਾਸਨ ਵੱਲੋਂ ਬੰਦ ਕਰ ਦਿੱਤੀ ਗਈ ਸੀ ਪਰੰਤੂ ਰਾਤ ਦੇ ਸਮੇਂ ਲੋਕਾਂ ਨੇ ਆਪਣੇ ਵੱਲੋਂ ਹੀ ਪੱਥਰਾਂ ਨੂੰ ਸਾਈਡ ਤੇ ਕਰਕੇ ਆਵਾਜਾਈ ਚਾਲੂ ਕਰ ਲਈ ਸੀ, ਜਿਸ ਤੇ ਹੁਣ ਆਵਾਜਾਈ ਆਮ ਦੀ ਤਰ੍ਹਾਂ ਚੱਲ ਰਹੀ ਹੈ।

ਜੇਕਰ ਏਟੀਐਮ ‘ਚੋਂ ਨਿੱਕਲ ਆਉਣ ਪਾਟੇ ਹੋਏ ਨੋਟ ਤਾਂ ਕੀ ਕਰੀਏ? ਘਬਰਾਓ ਨਾ, ਕਰੋ ਇਹ ਕੰਮ ਮਿਲਣਗੇ ਨਵੇਂ ਨੋਟ

ਪਿਛਲੇ ਦਿਨੀ ਕੈਬਨਟ ਮੰਤਰੀ ਅਮਨ ਅਰੋੜਾ ਵੱਲੋਂ ਦੱਸਿਆ ਗਿਆ ਸੀ ਕਿ ਇਸ ਪੁਲ ਦੇ ਲਈ ਪੌਣੇ ਪੰਜ ਕਰੋੜ ਦੇ ਕਰੀਬ ਟੈਂਡਰ ਪਾਸ ਹੋ ਚੁੱਕਿਆ ਹੈ ਅਤੇ ਜਿਸ ਦੇ ਨਿਰਮਾਣ ਕਾਰਜ ਜਲਦ ਸ਼ੁਰੂ ਹੋਣ ਦੀ ਗੱਲ ਆਖੀ ਸੀ। ਹੁਣ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਵੱਲ ਧਿਆਨ ਦੇਣ ਦੀ ਜਰੂਰਤ ਹੈ। ਜਾਂ ਤਾਂ ਇਸ ਨੂੰ ਪੂਰਨ ਤੌਰ ਤੇ ਬੰਦ ਕੀਤਾ ਜਾਵੇ ਤੇ ਜਾਂ ਫਿਰ ਪੁਲ ਉੱਪਰ ਰੱਖੇ ਗਏ ਵੱਡੇ-ਵੱਡੇ ਪੱਥਰਾਂ ਨੂੰ ਇੱਕ ਪਾਸੇ ਕਰ ਦੇਣਾ ਚਾਹੀਦਾ ਹੈ ਤਾਂ ਜੋ ਹੋ ਰਹੇ ਹਾਦਸਿਆਂ ਤੋਂ ਨਿਜਾਤ ਮਿਲ ਸਕੇ ਅਤੇ ਕਿਸੇ ਦਾ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ।