ਘੱਗਰ ਨਹਿਰ ‘ਚ ਨਹਾਉਣ ਗਿਆ ਬੱਚਾ ਪਾਣੀ ‘ਚ ਰੁੜ੍ਹਿਆ

ਪ੍ਰਸ਼ਾਸਨ ਵੱਲੋਂ ਭਾਲ ਜਾਰੀ

ਡੇਰਾਬੱਸੀ। ਘੱਗਰ ਨਹਿਰ ‘ਚ ਨਹਾਉਣ ਗਏ ਬੱਚਿਆਂ ਨੂੰ ਕੀ ਪਤਾ ਸੀ ਉਨ੍ਹਾਂ ਦੇ ਇੱਕ ਸਾਥੀ ਨੂੰ ਪਾਣੀ ਰੋੜ੍ਹ ਕੇ ਲੈ ਜਾਵੇਗਾ। ਇਹ ਘਟਨਾ ਹੈ ਡੇਰਾਬੱਸੀ ਇਲਾਕੇ ਦੀ। ਜਾਣਕਾਰੀ ਅਨੁਸਾਰ ਗਰਮੀ ਤੋਂ ਬਚਣ ਲਈ ਛੋਟੇ-ਛੋਟੇ ਬੱਚੇ ਘੱਗਰ ‘ਚ ਨਹਾ ਰਹੇ ਸਨ ਕਿ ਅਚਾਨਕ ਮੀਂਹ ਤੋਂ ਬਾਅਦ ਪਾਣੀ ਦਾ ਵਹਾਅ ਇਕਦਮ ਤੇਜ਼ ਹੋ ਗਿਆ।

ਇਸ ਤੇਜ਼ ਵਹਾਅ ‘ਚ 11 ਸਾਲਾਂ ਦਾ ਇੱਕ ਬੱਚਾ ਪਾਣੀ ‘ਚ ਰੁੜ੍ਹ ਗਿਆ,ਜਿਸ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ। ਬਾਕੀ ਬੱਚੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਉਣ ‘ਚ ਸਫ਼ਲ ਰਹੇ। ਜਾਣਕਾਰੀ ਅਨੁਸਾਰ ਹੈਪੀ ਪੁੱਤਰ ਪਾਸਵਾਨ ਵਾਸੀ ਭਾਂਖਰਪੁਰ ਆਪਣੇ ਦੋ ਭਰਾਵਾਂ ਤੇ ਇੱਕ ਦੋਸਤ ਨਾਲ ਘੱਗਰ ਨਹਿਰ ‘ਚ ਨਹਾਉਣ ਲਈ ਗਏ ਸਨ। ਨਹਾਉਂਦੇ ਸਮੇਂ ਅਚਾਨਕ ਉੱਥੇ ਪਾਣੀ ਤੇਜ਼ ਹੋ ਗਿਆ। ਹੈਪੀ ਤੇਜ਼ੀ ਪਾਣੀ ਦੇ ਵਹਾਅ ‘ਚ ਰੁੜ੍ਹ ਗਿਆ ਤੇ ਬਾਕੀ ਬੱਚੇ ਬਚ ਗਏ। ਜਿਸ ਦੀ ਜਾਣਕਾਰੀ ਪ੍ਰਸ਼ਾਸਨ ਨੂੰ ਦਿੱਤੀ ਗਈ ਹੈ। ਪ੍ਰਸ਼ਾਸਨ ਬੱਚੇ ਨੂੰ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.