ਪੁਲਿਸ ਮਾਮਲੇ ਦੀ ਜਾਂਚ ’ਚ ਜੁਟੀ
(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਦੇ ਪਸਿਆਣਾ ਭਾਖੜਾ ਨਹਿਰ ਵਿੱਚ ਇੱਕ ਲੜਕਾ-ਲੜਕੀ ਵੱਲੋਂ ਛਾਲ ਮਾਰ ਦਿੱਤੀ ਗਈ । ਗੋਤਾਖੋਰਾ ਵੱਲੋਂ ਲੜਕੀ ਦੀ ਲਾਸ ਬਰਾਮਦ ਕਰ ਲਈ ਗਈ ਪਰ ਲੜਕੇ ਦਾ ਕੋਈ ਥੌ ਪਤਾ ਨਹੀਂ ਲੱਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੋਤਾਖੋਰਾਂ ਕਲੱਬ ਦੇ ਪ੍ਰਧਾਨ ਸੰਕਰ ਭਾਰਤਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਪਸਿਆਣਾ ਦੇ ਪਿੰਡ ਕਕਰਾਲਾ ਨੇੜੇ ਲੜਕਾ ਲੜਕੀ ਵੱਲੋਂ ਨਹਿਰ ਵਿੱਚ ਛਾਲ ਮਾਰ ਦਿੱਤੀ ਗਈ। (Canal)
ਇਹ ਵੀ ਪੜ੍ਹੋ: ਪੰਜਾਬੀ ਯੂਨੀਵਰਸਿਟੀ ਵਿਖੇ ਪ੍ਰਸਿੱਧ ਸਾਹਿਤਕਾਰ ਸੁਖਵਿੰਦਰ ਅੰਮ੍ਰਿਤ ਦੀ ਅਸਲ ਜ਼ਿੰਦਗੀ ਬਾਰੇ ਖੇਡਿਆ ਨਾਟਕ
ਉਨ੍ਹਾਂ ਦੱਸਿਆ ਕਿ ਲੜਕੀ ਦੀ ਲਾਸ ਉੱਪਰ ਤੈਰ ਰਹੀ ਸੀ ਜਿਸ ਨੂੰ ਕਿ ਗੋਤਾਖੋਰਾਂ ਨੇ ਬਾਹਰ ਕੱਢ ਲਿਆ ਜਦਕਿ ਲੜਕੇ ਦਾ ਕੁਝ ਪਤਾ ਨਹੀਂ ਲੱਗਾ। ਉਹਨਾਂ ਦੱਸਿਆ ਕਿ ਨਹਿਰ ਕੋਲੋਂ ਇੱਕ ਸਕੂਟਰੀ , ਦੋ ਮੋਬਾਇਲ ਫੋਨ ਅਤੇ ਇੱਕ ਕਿਤਾਬਾਂ ਵਾਲਾ ਬੈਗ ਮਿਲਿਆ ਹੈ। ਉਹਨਾਂ ਦੱਸਿਆ ਕਿ ਇੱਕ ਫੋਨ ਲੜਕੇ ਦਾ ਜਦਕਿ ਇੱਕ ਫੋਨ ਲੜਕੀ ਦਾ ਹੈ। ਸੰਕਰ ਭਾਰਤਵਾਜ ਨੇ ਕਿਹਾ ਕਿ ਲੜਕਾ ਪਟਿਆਲਾ ਦੇ ਕੜਾਹ ਵਾਲਾ ਚੌਂਕ ਦਾ ਦੱਸਿਆ ਜਾ ਰਿਹਾ ਹੈ। ਜਦਕਿ ਲੜਕੀ ਕਿੱਥੋਂ ਦੀ ਹੈ ਇਸ ਬਾਰੇ ਜਾਣਕਾਰੀ ਨਹੀਂ ਮਿਲੀ। ਮੌਕੇ ਤੇ ਥਾਣਾ ਪਸਿਆਣਾ ਦੇ ਪੁਲਿਸ ਮੁਲਾਜਮ ਪੁੱਜ ਚੁੱਕੇ ਸਨ। ਪੁਲਿਸ ਮੁਲਾਜਮ ਰਮਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਰਜਿੰਦਰਾ ਹਸਪਤਾਲ ਵਿਖੇ ਪਹੁੰਚਾ ਦਿੱਤੀ ਗਈ ਹੈ ਉਹਨਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Canal