ਗਣੇਸ਼ ਜੀ ਦੀ ਮੂਰਤੀ ਵਿਸਰਜਨ ਕਰਨ ਮੌਕੇ ਨਹਿਰ ’ਚ ਡਿੱਗੇ ਨੌਜਵਾਨ ਦੀ ਦੂਜੇ ਦਿਨ ਵੀ ਨਹੀਂ ਮਿਲੀ ਲਾਸ਼

ndfr, Ganesh Visarjan

ਐਨਡੀਆਰਐਫ ਦੀ ਟੀਮ ਕਰ ਰਹੀ ਹੈ ਭਾਲ

  • ਗਣੇਸ਼ ਜੀ ਦੀ ਮੂਰਤੀ ਵਿਸਰਜਨ (Ganesh Visarjan) ਕਰਨ ਮੌਕੇ ਨਹਿਰ ਵਿੱਚ ਡਿੱਗਿਆ ਸੀ ਨੌਜਵਾਨ

(ਸੱਚ ਕਹੂੰ ਨਿਊਜ਼) ਬਠਿੰਡਾ। ਸ੍ਰੀ ਗਣੇਸ਼ ਜੀ ਦੀ ਮੂਰਤੀ ਵਿਸਰਜਨ  (Ganesh Visarjan) ਕਰਨ ਮੌਕੇ ਕੱਲ ਬਠਿੰਡਾ ਨਹਿਰ ਵਿੱਚ ਡਿੱਗੇ ਨੌਜਵਾਨ ਦਾ ਅੱਜ ਦੂਜੇ ਦਿਨ ਵੀ ਕੋਈ ਥਹੁ ਪਤਾ ਨਹੀਂ ਲੱਗ ਸਕਿਆ। ਅੱਜ ਲਾਪਤਾ ਨੌਜਵਾਨ ਦੀ ਭਾਲ ਵਿੱਚ ਐਨਡੀਆਰਐਫ ਦੇ ਜਵਾਨ ਵੀ ਜੁਟੇ ਰਹੇ। ਵੇਰਵਿਆਂ ਮੁਤਾਬਿਕ ਬਠਿੰਡਾ ਦੇ ਧੋਬੀਆਣਾ ਬਸਤੀ ਨੇੜੇ ਬੇਅੰਤ ਸਿੰਘ ਨਗਰ ਦਾ 24 ਸਾਲਾ ਉਦੇ ਨਾਂਅ ਦਾ ਨੌਜਵਾਨ ਕੱਲ ਸ੍ਰੀ ਗਣੇਸ਼ ਮੂਰਤੀ ਵਿਸਰਜਨ ਕਰਨ ਲਈ ਨਹਿਰ ’ਤੇ ਪੁੱਜਾ ਸੀ। ਜਦੋਂ ਮੂਰਤੀ ਵਿਸਰਜਨ ਕਰਨ ਲੱਗੇ ਤਾਂ ਉਹ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ’ਚ ਵਹਿ ਗਿਆ।

ਇਹ ਵੀ ਪੜ੍ਹੋ : ਸ੍ਰੀ ਗਣੇੇਸ਼ ਮੂਰਤੀ ਵਿਸਰਜਨ ਮੌਕੇ ਬਠਿੰਡਾ ਅਤੇ ਬਰਨਾਲਾ ’ਚ ਤਿੰਨ ਨੌਜਵਾਨ ਨਹਿਰ ’ਚ ਡੁੱਬੇ

ਘਟਨਾ ਦਾ ਪਤਾ ਲਗਦਿਆਂ ਹੀ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰ ਕੱਲ ਮੌਕੇ ਤੇ ਪੁੱਜੇ ਸੀ ਪਰ ਲਾਪਤਾ ਨੌਜਵਾਨ ਨਹੀਂ ਮਿਲ ਸਕਿਆ। ਅੱਜ ਐਨਡੀਆਰਐਫ ਡੀ ਟੀਮ ਨੇ ਭਾਲ ਸ਼ੁਰੂ ਕੀਤੀ ਤਾਂ ਉਸਨੂੰ ਵੀ ਸਫਲਤਾ ਨਹੀਂ ਮਿਲ ਸਕੀ। ਪਰਿਵਾਰਕ ਮੈਂਬਰ ਡੂੰਘੇ ਸਦਮੇ ਵਿੱਚ ਹਨ। ਨੌਜਵਾਨ ਦੀ ਭਾਲ ਲਈ ਨਹਿਰ ਵਿੱਚੋਂ ਪਾਣੀ ਦਾ ਪੱਧਰ ਵੀ ਘਟਾਇਆ ਗਿਆ ਹੈ ।

ਲਾਪਤਾ ਨੌਜਵਾਨ ਦੀ ਭਾਲ ਵਿੱਚ ਜੁਟੀ ਹੋਈ ਟੀਮ ।

ਗੋਤਾਖੋਰ ਭਾਲ ਵਿੱਚ ਜੁਟੇ ਹੋਏ ਹਨ : ਇੰਸਪੈਕਟਰ

ਐਨਡੀਆਰਐਫ ਦੇ ਇੰਸਪੈਕਟਰ ਅਮਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਰੈਸਕਿਊ ਅਪ੍ਰੇਸ਼ਨ ਚਲਾਇਆ ਗਿਆ ਹੈ । ਉਹਨਾਂ ਦੱਸਿਆ ਕਿ ਰਾਤ ਵੀ ਭਾਲ ਕੀਤੀ ਗਈ ਸੀ ਤੇ ਅੱਜ ਸਵੇਰੇ 6 ਵਜੇ ਭਾਲ ਮੁੜ ਸ਼ੁਰੂ ਕੀਤੀ। ਟੀਮ ਨੇ 5 ਕਿਲੋਮੀਟਰ ਦਾ ਏਰੀਆ ਭਾਲ ਵਿੱਚ ਰੱਖਿਆ ਹੈ ਜਿਸ ਵਿੱਚ ਗੋਤਾਖੋਰ ਤੇ ਬਾਕੀ ਟੀਮ ਲਗਾਤਾਰ ਜੁਟੀ ਹੋਈ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here