ਮੂਸੇਵਾਲਾ ਦੀ ਮਿ੍ਤਕ ਦੇਹ ਪਿੰਡ ਘਰ ਪੁੱਜੀ

Body Of Musewala Village

ਮੂਸੇਵਾਲਾ ਦੀ ਮਿ੍ਤਕ ਦੇਹ ਪਿੰਡ ਘਰ ਪੁੱਜੀ

ਬਾਅਦ ਦੁਪਹਿਰ ਹੋਵੇਗਾ ਸਸਕਾਰ

ਵੱਡੀ ਗਿਣਤੀ ਸਿੱਧੂ ਦੇ ਸਮਰਥਕ ਪੁੱਜੇ

(ਸੁਖਜੀਤ ਮਾਨ)
ਮਾਨਸਾ 31 ਮਈ । 29 ਮਈ ਦੀ ਸ਼ਾਮ ਨੂੰ ਗੋਲੀਆਂ ਮਾਰਕੇ ਕਤਲ ਕੀਤੇ ਗਏ ਚਰਚਿਤ ਗਾਇਕ ਸੁਭਦੀਪ ਸਿੰਘ ਉਰਫ ਸਿੱਧੂ ਮੂਸੇ ਵਾਲਾ ਦੀ ਮਿ੍ਤਕ ਦੇਹ ਅੱਜ ਸਵੇਰੇ ਮਾਨਸਾ ਦੇ ਸਿਵਲ ਹਸਪਤਾਲ ਤੋਂ ਉਨ੍ਹਾਂ ਦੇ ਜੱਦੀ ਪਿੰਡ ਮੂਸਾ ਸਥਿਤ ਘਰ ਲਿਜਾਈ ਗਈ ਹੈ।

ਇਸ ਮੌਕੇ ਸਿੱਧੂ ਦੇ ਪਿਤਾ ਬਲਕੋਰ ਸਿੰਘ ਤੇ ਹੋਰ ਪਰਿਵਾਰਕ ਮੈਂਬਰ ਹਾਜਰ ਸਨ। ਸਸਕਾਰ ਵਿਚ ਸ਼ਾਮਿਲ ਹੋਣ ਲਈ ਵੱਡੀ ਗਿਣਤੀ ਸਿੱਧੂ ਪ੍ਰਸੰਸਕ ਉਹਨਾਂ ਦੇ ਘਰ ਪੁੱਜ ਗਏ ਹਨ। ਇਸ ਮੌਕੇ ਸੁਰੱਖਿਆ ਪੱਖ ਤੋਂ ਪੁਲਿਸ ਨੇ ਸਖਤ ਇੰਤਜਾਮ ਕੀਤੇ ਹਨ।

ਮਿਰਤਕ ਦੇਹ ਨੂੰ ਲੋਕਾਂ ਦੇ ਆਖਰੀ ਦਰਸ਼ਨ ਲਈ ਘਰ ਰਖਿਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here