‘ਪੰਛੀ ਉਦਾਰ ਮੁਹਿੰਮ’ ਤਹਿਤ ਵੰਡੇ ਪਾਣੀ ਵਾਲੀ ਕਟੋਰੇ, ਚੋਗਾ ਅਤੇ ਆਲ੍ਹਣੇ
- ਇਸ ਗਰਮੀ ਦੇ ਮੌਸਮ ‘ਚ ਬਲਾਕ ਮਲੋਟ ਦੀ ਸਾਧ-ਸੰਗਤ ਨੇ 440 ਦੇ ਕਰੀਬ ਪੰਛੀਆਂ ਲਈ ਪਾਣੀ ਵਾਲੀ ਕਟੋਰੇ ਅਤੇ ਚੋਗੇ ਦਾ ਕੀਤਾ ਇੰਤਜ਼ਾਮ
(ਮਨੋਜ) ਮਲੋਟ| ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਸਮੁੱਚੀ ਮਾਨਵਤਾ ਦੇ ਭਲੇ ਲਈ ਚਲਾਏ ਗਏ 157 ਮਾਨਵਤਾ ਭਲਾਈ ਕਾਰਜਾਂ ਵਿੱਚੋਂ 42ਵੇਂ ਕਾਰਜ ‘ਪੰਛੀ ਉਦਾਰ ਮੁਹਿੰਮ :(Birds Nurturing) ਪੰਛੀਆਂ ਨੂੰ ਭੋਜਨ ਦੇਣਾ ਅਤੇ ਲੋਕਾਂ ਨੂੰ ਛੱਤਾਂ ਤੇ ਪੰਛੀਆਂ ਲਈ ਫੀਡ ਅਤੇ ਪਾਣੀ ਰੱਖਣ ਲਈ ਉਤਸ਼ਾਹਿਤ ਕਰਨਾ’ ਤਹਿਤ ਮਲੋਟ ਸ਼ਹਿਰ ਦੇ ਜੋਨ ਨੰਬਰ 5 ਦੀ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਵੰਡੇ ਗਏ ਤਾਂ ਜੋ ਗਰਮੀਆਂ ਦੇ ਦਿਨਾਂ ‘ਚ ਪੰਛੀ ਪਿਆਸੇ ਅਤੇ ਭੁੱਖੇ ਨਾ ਰਹਿਣ।
ਪੰਛੀ ਉਦਾਰ ਮੁਹਿੰਮ (Birds Nurturing)
ਜਾਣਕਾਰੀ ਦਿੰਦਿਆਂ ਜੋਨ ਨੰਬਰ 5 ਦੇ ਪ੍ਰੇਮੀ ਸੇਵਕ ਨਰਿੰਦਰ ਕੁਮਾਰ ਭੋਲਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਵੱਲੋਂ ਸ਼ੁਰੂ ਕੀਤੀ ‘ਪੰਛੀ ਉਦਾਰ ਮੁਹਿੰਮ’ ਮਹਿਤ ਜੋਨ 5 ਦੀ ਸਾਧ-ਸੰਗਤ ਨੇ 50 ਪਾਣੀ ਵਾਲੇ ਕਟੋਰੇ, 75 ਪੈਕੇਟ ਚੋਗਾ ਅਤੇ 25 ਆਲ੍ਹਣੇ ਵੰਡੇ ਗਏ ਹਨ ਤਾਂ ਜੋ ਗਰਮੀਆਂ ਦੇ ਦਿਨਾਂ ਵਿੱਚ ਪੰਛੀ ਪਿਆਸੇ ਅਤੇ ਭੁੱਖੇ ਨਾ ਰਹਿਣ ਅਤੇ ਪੰਛੀਆਂ ਦੀ ਹੋਂਦ ਨੂੰ ਬਚਾਇਆ ਜਾ ਸਕੇ। ਕਟੋਰੇ ਵੰਡਣ ਦੀ ਸ਼ੁਰੂਆਤ 85 ਮੈਂਬਰ ਰਿੰਕੂ ਇੰਸਾਂ ਤੋਂ ਇਲਾਵਾ 85 ਮੈਂਬਰ ਭੈੈਣ ਅਮਰਜੀਤ ਕੌਰ ਇੰਸਾਂ, ਭੈਣ ਮਮਤਾ ਇੰਸਾਂ ਅਤੇ ਭੈਣ ਸਤਵੰਤ ਇੰਸਾਂ ਨੇ ਕੀਤੀ। Birds Nurturing
ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮਾਨਵਤਾ ਭਲਾਈ ਦੇ ਕਾਰਜ ਸ਼ੁਰੂ ਕਰਕੇ ਸਾਡੇ ਤੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ ਅਤੇ ਸਾਧ-ਸੰਗਤ ਪੂਜਨੀਕ ਗੁਰੂ ਜੀ ਦੇ ਵਚਨਾਂ ‘ਤੇ ਅਮਲ ਕਰਦੇ ਹੋਏ ਮਾਨਵਤਾ ਭਲਾਈ ਦੇ ਕਾਰਜ ਵੱਧ ਚੜ੍ਹ ਕੇ ਕਰ ਰਹੀ ਹੈ। (Birds Nurturing) ਇਸ ਮੌਕੇ ਪ੍ਰੇਮੀ ਸੰਮਤੀ ਦੇ ਸੇਵਾਦਾਰ ਗੋਪਾਲ ਇੰਸਾਂ, ਸ਼ੰਭੂ ਇੰਸਾਂ, ਤਾਰਾ ਇੰਸਾਂ, ਅੰਕੂਸ਼ ਚਰਾਇਆ ਇੰਸਾਂ, ਦੀਪਕ ਮੱਕੜ ਇੰਸਾਂ, ਬਲਵੰਤ ਕੁਮਾਰ ਇੰਸਾਂ, ਭੈਣਾਂ ਵਿੱਚੋਂ ਆਗਿਆ ਕੌਰ ਇੰਸਾਂ, ਊਸ਼ਾ ਇੰਸਾਂ, ਨੀਸ਼ਾ ਕਥੂਰੀਆ ਇੰਸਾਂ, ਪੂਜਾ ਇੰਸਾਂ, ਮਲਿਕਾ ਇੰਸਾਂ, ਨੀਲਮ ਇੰਸਾਂ, ਕਿਰਨ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੇ ਸੱਤਪਾਲ ਇੰਸਾਂ, ਪ੍ਰੇਮ ਚਾਵਲਾ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਸੌਰਵ ਜੱਗਾ ਇੰਸਾਂ, ਸੰਤੋਖਪਾਲ ਇੰਸਾਂ, ਦੀਪਕ ਨਰੂਲਾ ਇੰਸਾਂ, ਭੈਣਾਂ ਵਿੱਚੋਂ ਰੀਟਾ ਗਾਬਾ ਇੰਸਾਂ, ਸਰੋਜ ਇੰਸਾਂ, ਪ੍ਰਵੀਨ ਇੰਸਾਂ ਤੋਂ ਇਲਾਵਾ ਜੋਨ ਨੰਬਰ 5 ਦੇ ਸੇਵਾਦਾਰਾਂ ਭੈਣਾਂ, ਭਾਈ ਅਤੇ ਸਾਧ-ਸੰਗਤ ਮੌਜੂਦ ਸਨ।
ਇਸ ਗਰਮੀ ਦੇ ਦਿਨਾਂ ‘ਚ ਹੁਣ ਤੱਕ ਬਲਾਕ ਮਲੋਟ ਵੱਲੋਂ ਵੰਡੇ ਗਏ ਕਟੋਰੇ (Birds Nurturing)
ਇਸ ਤੋਂ ਪਹਿਲਾਂ 11 ਮਈ ਨੂੰ ਜੋਨ ਨੰਬਰ 6 ਦੀ ਸਾਧ-ਸੰਗਤ ਵੱਲੋਂ 104, 13 ਮਈ ਨੂੰ 100 ਦੇ ਕਰੀਬ ਕਟੋਰੇ, 18 ਮਈ ਨੂੰ ਪਿੰਡ ਘੁਮਿਆਰਾ ਖੇੜਾ ਦੀ ਸਾਧ-ਸੰਗਤ ਨੇ 130 ਕਟੋਰੇ ਅਤੇ ਚੋਗਾ, 11 ਜੂਨ ਨੂੰ ਸੱਚ ਕਹੂੰ ਦੀ 21ਵੀਂ ਵਰ੍ਹੇਗੰਢ ਮੌਕੇ 31 ਪਾਣੀ ਵਾਲੇ ਕਟੋਰੇ ਟੰਗੇ ਗਏ ਸਨ ਅਤੇ ਅੱਜ ਵੀ ਜੋਨ 5 ਦੀ ਸਾਧ-ਸੰਗਤ ਨੇ 50 ਪਾਣੀ ਵਾਲੇ ਕਟੋਰੇ, 75 ਪੈਕੇਟ ਚੋਗਾ ਅਤੇ 25 ਆਲ੍ਹਣੇ ਵੰਡੇ ਗਏ ਹਨ।
ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਦੀ ਵੀ ਸੰਭਾਲ ਕਰ ਰਹੀ ਹੈ ਸਾਧ-ਸੰਗਤ : ਐਸ.ਡੀ.ਓ. ਅਨਿਲ ਕੁਮਾਰ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਾਟਰ ਸਪਲਾਈ ਐਂਡ ਸੈਨੀਟੇਸ਼ਨ, ਮਲੋਟ ਦੇ ਐਸ.ਡੀ.ਓ. ਸ਼੍ਰੀ ਅਨਿਲ ਕੁਮਾਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਜੀ ਦੀਆਂ ਸਿੱਖਿਆਵਾਂ ‘ਤੇ ਅਮਲ ਕਰਦੇ ਹੋਏ ਇਨਸਾਨਾਂ ਦੇ ਨਾਲ-ਨਾਲ ਪੰਛੀਆਂ ਦੀ ਵੀ ਸਾਂਭ-ਸੰਭਾਲ ਕਰ ਰਹੀ ਹੈ ਅਤੇ ਅੱਜ ਜੋਨ ਨੰਬਰ 5 ਦੇ ਸੇਵਾਦਾਰਾਂ ਵੱਲੋਂ ਪੰਛੀਆਂ ਲਈ ਪਾਣੀ ਵਾਲੇ ਕਟੋਰੇ, ਚੋਗਾ ਅਤੇ ਆਲ੍ਹਣੇ ਵੰਡ ਕੇ ਬਹੁਤ ਹੀ ਪੁੰਨ ਦਾ ਕਾਰਜ ਕੀਤਾ ਗਿਆ ਹੈ । ਮੈਂ ਇਨ੍ਹਾਂ ਸੇਵਾਦਾਰਾਂ ਦੀ ਦਿਲੋਂ ਪ੍ਰਸੰਸਾ ਕਰਦਾ ਹਾਂ ਅਤੇ ਪੂਜਨੀਕ ਗੁਰੂ ਜੀ ਦਾ ਵੀ ਧੰਨਵਾਦ ਕਰਦਾ ਹਾਂ ਜਿੰਨ੍ਹਾਂ ਦੀ ਸਿੱਖਿਆ ‘ਤੇ ਚੱਲ ਕੇ ਇਹ ਸੇਵਾਦਾਰ ਮਾਨਵਤਾ ਦੀ ਸੇਵਾ ਵਿੱਚ ਲੱਗੇ ਹੋਏ ਹਨ ।