ਬਲਾਕ ਅਬੁੱਲ ਖੁਰਾਣਾ ਦੀ ਬਲਾਕ ਪੱਧਰੀ ਨਾਮ-ਚਰਚਾ ਸ਼ਰਧਾਪੂਰਵਕ ਹੋਈ

Abul Khurana

ਸੇਵਾ ਤੇ ਸਿਮਰਨ ਕਰਨ ਨਾਲ ਸਾਡੇ ਵੱਡੇ ਤੋਂ ਵੱਡੇ ਪਹਾੜ ਵਰਗੇ ਕਰਮ ਵੀ ਕੰਕਰ ’ਚ ਬਦਲ ਜਾਂਦੇ ਹਨ : ਸ਼ੀਸ਼ਪਾਲ ਇੰਸਾਂ

ਅਬੁੱਲ ਖੁਰਾਣਾ/ਮਲੋਟ (ਮਨੋਜ)। ਬਲਾਕ ਅਬੁੱਲ ਖੁਰਾਣਾ ਦੀ ਬਲਾਕ ਪੱਧਰੀ ਨਾਮ ਚਰਚਾ ਐਮਐਸੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਸ਼ਰਧਾਪੂਰਵਕ ਹੋਈ ਜਿਸ ਵਿੱਚ ਸਾਧ-ਸੰਗਤ ਨੇ ਗੁਰੂ ਜੱਸ ਸਰਵਣ ਕੀਤਾ। (Abul Khurana)

ਨਾਮ ਚਰਚਾ ਦੀ ਸ਼ੁਰੂਆਤ ਬਲਾਕ ਪ੍ਰੇਮੀ ਸੇਵਕ ਸ਼ੀਸ਼ਪਾਲ ਇੰਸਾਂ ਨੇ ਪਵਿੱਤਰ ਇਲਾਹੀ ਨਾਅਰਾ ਲਾ ਕੇ ਕੀਤੀ। ਇਸ ਤੋਂ ਬਾਅਦ ਵੱਖ-ਵੱਖ ਕਵੀਰਾਜ ਵੀਰਾਂ ਨੇ ਖੁਸੀ ਪ੍ਰਥਾਏ ਸ਼ਬਦਬਾਣੀ ਸੁਣਾਈ। ਇਸ ਮੌਕੇ 85 ਮੈਂਬਰ ਪੰਜਾਬ ਸੁਲੱਖਣ ਸਿੰਘ ਇੰਸਾਂ, ਕੁਲਭੂਸਣ ਇੰਸਾਂ, 85 ਮੈਂਬਰ ਭੈਣਾਂ ਵਿੱਚੋਂ ਭੈਣ ਅਮਰਜੀਤ ਕੌਰ ਇੰਸਾਂ, ਭੈਣ ਮਮਤਾ ਇੰਸਾਂ, ਭੈਣ ਕਿਰਨ ਇੰਸਾਂ ਅਤੇ ਭੈਣ ਸਾਂਤੀ ਇੰਸਾਂ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਪ੍ਰੇਮੀ ਬਲਿਹਾਰ ਸਿੰਘ ਇੰਸਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿੱਚੋਂ ਅਨਮੋਲ ਬਚਨ ਪੜ੍ਹ ਕੇ ਸੁਣਾਏ।

Abul Khurana

ਇਸ ਮੌਕੇ ਪ੍ਰੇਮੀ ਸੇਵਕ ਸੀਸਪਾਲ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਚੱਲ ਰਹੀ ਵਿਸਥਾਰ ਕਾਰਜਾਂ ਦੀ ਸੇਵਾ ਵਿੱਚ ਵੱਧ ਤੋਂ ਵੱਧ ਸੇਵਾ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਬਚਨਾਂ ਅਨੁਸਾਰ ਸੇਵਾ ਅਤੇ ਸਿਮਰਨ ਕਰਨ ਨਾਲ ਸਾਡੇ ਵੱਡੇ ਤੋਂ ਵੱਡੇ ਪਹਾੜ ਵਰਗੇ ਕਰਮ ਵੀ ਕੰਕਰ ਵਿੱਚ ਬਦਲ ਜਾਂਦੇ ਹਨ, ਇਸ ਲਈ ਸਾਨੂੰ ਪੂਰੇ ਜੋਸ ਨਾਲ ਸੇਵਾ ਅਤੇ ਸਿਮਰਨ ਵਿੱਚ ਵੱਧ ਤੋਂ ਵੱਧ ਹਿੱਸਾ ਲੈਣਾ ਚਾਹੀਦਾ ਹੈ। ਉਨ੍ਹਾਂ ਬਲਾਕ ਪੱਧਰੀ ਨਾਮ ਚਰਚਾ ਵਿੱਚ ਵੀ ਸਮੇਂ ਸਿਰ ਪਹੁੰਚ ਕੇ ਨਾਮ ਚਰਚਾ ਸੁਣਨ ’ਤੇ ਵੀ ਪੂਜਨੀਕ ਗੁਰੂ ਜੀ ਦੁਆਰਾ ਕੀਤੇ ਬਚਨਾਂ ਨੂੰ ਵਿਸਤਾਰ ਨਾਲ ਸਾਧ-ਸੰਗਤ ਨਾਲ ਸਾਂਝਾ ਕੀਤਾ।

Abul Khurana

ਸਾਧ-ਸੰਗਤ ਨੂੰ ਸੇਵਾ ਤੇ ਸਿਮਰਨ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ ਲਈ ਕੀਤਾ ਪ੍ਰੇਰਿਤ

ਇਸ ਮੌਕੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ ਅਤੇ ਗੁਰਚਰਨ ਸਿੰਘ ਇੰਸਾਂ, ਪਿੰਡ ਅਬੁੱਲ ਖੁਰਾਣਾ ਦੇ ਪ੍ਰੇਮੀ ਸੇਵਕ ਦੀਵਾਨ ਚੰਦ ਇੰਸਾਂ, ਜੰਡਵਾਲਾ ਚੜ੍ਹਤ ਸਿੰਘ ਦੇ ਪ੍ਰੇਮੀ ਸੇਵਕ ਗੁਰਲਾਲ ਸਿੰਘ ਇੰਸਾਂ, ਝੋਰੜ ਦੇ ਪ੍ਰੇਮੀ ਸੇਵਕ ਗੁਰਜੀਤ ਸਿੰਘ ਇੰਸਾਂ, ਰਾਮ ਨਗਰ ਦੇ ਪ੍ਰੇਮੀ ਸੇਵਕ ਅਸ਼ੋਕ ਇੰਸਾਂ, ਖਾਨੇ ਕੀ ਢਾਬ ਦੇ ਪ੍ਰੇਮੀ ਸੇਵਕ ਗੁਰਪ੍ਰੀਤ ਸਿੰਘ ਇੰਸਾਂ, ਵਿਰਕ ਖੇੜਾ ਦੇ ਪ੍ਰੇਮੀ ਸੇਵਕ ਅਵਤਾਰ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਅਤੁੱਲ ਇੰਸਾਂ, ਅਨਮੋਲ ਇੰਸਾਂ, ਭੈਣਾਂ ਵਿੱਚੋਂ ਜਸਨ ਇੰਸਾਂ, ਗੁਰਬਿੰਦਰ ਕੌਰ ਇੰਸਾਂ, ਪੂਜਾ ਇੰਸਾਂ, ਅੰਕੂ ਇੰਸਾਂ, ਸੰਦੀਪ ਕੌਰ ਇੰਸਾਂ ਤੋਂ

ਇਲਾਵਾ ਬਲਾਕ ਮਲੋਟ ਦੇ 5 ਨੰਬਰ ਜੋਨ ਦੇ ਪ੍ਰੇਮੀ ਸੇਵਕ ਨਰਿੰਦਰ ਭੋਲਾ ਇੰਸਾਂ, ਬਲਾਕ ਮਲੋਟ ਦੇ ਵੱਖ-ਵੱਖ ਜੋਨਾਂ ਦੇ ਸੇਵਾਦਾਰ ਸੱਤਪਾਲ ਇੰਸਾਂ, ਵਿਜੈ ਮਿੱਤਲ ਇੰਸਾਂ, ਪਵਨ ਕੁਮਾਰ ਇੰਸਾਂ, ਸੰਤੋਖਪਾਲ ਇੰਸਾਂ, ਡਾ. ਜੈਪਾਲ ਇੰਸਾਂ, ਭੈਣਾਂ ਵਿੱਚੋਂ ਪ੍ਰਵੀਨ ਇੰਸਾਂ, ਪੂਨਮ ਇੰਸਾਂ, ਅਬੁੱਲ ਖੁਰਾਣਾ ਦੇ ਸੁਖਜਿੰਦਰ ਸਿੰਘ ਇੰਸਾਂ, ਹਰਚਰਨ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਪਿੰਡ ਕੁਰਾਈਵਾਲਾ ਦੇ ਸੁੱਖਾ ਇੰਸਾਂ, ਹਰਦੇਵ ਸਿੰਘ ਇੰਸਾਂ, ਪਿੰਡ ਝੌਰੜ ਦੇ ਹਜਾਰਾ ਸਿੰਘ ਇੰਸਾਂ, ਹਰਜਿੰਦਰ ਸਿੰਘ ਇੰਸਾਂ, ਖਾਨੇ ਕੀ ਢਾਬ ਤੋਂ ਗੌਰਖ ਸੇਠੀ ਇੰਸਾਂ ਤੋਂ ਇਲਾਵਾ ਅਬੁੱਲ ਖੁਰਾਣਾ ਅਤੇ ਬਲਾਕ ਮਲੋਟ ਦੀ ਸਾਧ-ਸੰਗਤ ਮੌਜ਼ੂਦ ਸੀ।

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ’ਚ ਲਏ ਅਹਿਮ ਫ਼ੈਸਲੇ, ਨਵੇਂ ਏਜੀ ਦਾ ਨਾਂਅ ਆਇਆ ਸਾਹਮਣੇ